ਸਯੁੰਕਤ ਕਿਸਾਨ ਮੋਰਚੇ ਨੇ ਸੰਸਦ ਮਾਰਚ ਨੂੰ ਮੁਲਤਵੀ ਕਰਨ ਦਾ ਕੀਤਾ ਐਲਾਨ
Published : Jan 27, 2021, 11:32 pm IST
Updated : Jan 27, 2021, 11:32 pm IST
SHARE ARTICLE
Farmer protest
Farmer protest

ਮੋਰਚੇ ਨੇ ਲੋਕਾਂ ਨੂੰ ਦੀਪ ਸਿੱਧੂ ਵਰਗੇ ਤੱਤਾਂ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ।

ਨਵੀਂ ਦਿੱਲੀ :ਪਿਛਲੇ 7 ਮਹੀਨਿਆਂ ਤੋਂ ਚੱਲ ਰਹੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਦੀ ਸਰਕਾਰ ਦੀ ਸਾਜਿਸ਼, ਹੁਣ ਲੋਕਾਂ ਸਾਹਮਣੇ ਜ਼ਾਹਰ ਹੋ ਗਈ ਹੈ।  ਕੁਝ ਵਿਅਕਤੀਆਂ ਅਤੇ ਸੰਗਠਨਾਂ (ਮੁੱਖ ਤੌਰ ਤੇ ਦੀਪ ਸਿੱਧੂ ਅਤੇ ਸਤਨਾਮ ਸਿੰਘ ਪੰਨੂ ਦੀ ਅਗੁਵਾਈ ਵਾਲੀ ਕਿਸਾਨ ਮਜਦੂਰ ਸੰਘਰਸ਼ ਕਮੇਟੀ) ਦੇ ਰਾਹੀਂ, ਸਰਕਾਰ ਨੇ ਇਸ ਅੰਦੋਲਨ ਨੂੰ ਹਿੰਸਕ ਬਣਾਇਆ.। ਅਸੀਂ ਫਿਰ ਸਪੱਸ਼ਟ ਕਰਦੇ ਹਾਂ ਕਿ ਅਸੀਂ ਲਾਲ ਕਿਲ੍ਹੇ ਅਤੇ ਦਿੱਲੀ ਦੇ ਹੋਰ ਥਾਵਾਂ ਵਿਚ ਹੋਈਆਂ ਹਿੰਸਕ ਕਾਰਵਾਈਆਂ ਤੋਂ ਆਪਣੇ ਆਪ ਨੂੰ ਵੱਖ ਕਰਦੇ ਹਾਂ ।

sanny deol sanny deolਜਨਤਾ ਦੁਆਰਾ ਕੱਲ ਜੋ ਕੁਝ ਵੇਖਿਆ ਗਿਆ ਉਹ ਬਹੁਤ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਸੀ ।  ਕਿਸਾਨਾਂ ਦੀ ਪਰੇਡ ਮੁੱਖ ਤੌਰ 'ਤੇ ਸ਼ਾਂਤਮਈ ਅਤੇ ਸਹਿਮਤੀ ਵਾਲੇ ਰਸਤੇ' ਤੇ ਸੀ ।  ਅਸੀਂ ਰਾਸ਼ਟਰੀ ਪ੍ਰਤੀਕਾਂ ਦੇ ਅਪਮਾਨ ਦੀ ਸਖਤ ਨਿੰਦਾ ਕਰਦੇ ਹਾਂ,ਪਰ ਕਿਸਾਨੀ ਅੰਦੋਲਨ ਨੂੰ 'ਹਿੰਸਕ' ਨਹੀਂ ਮੰਨਿਆ ਜਾ ਸਕਦਾ ਕਿਉਂਕਿ ਕੁਝ ਕੁ ਸਮਾਜ ਵਿਰੋਧੀ ਅਨਸਰਾਂ ਦੁਆਰਾ ਹਿੰਸਾ ਕੀਤੀ ਗਈ ਸੀ, ਜੋ ਸਾਡੇ ਨਾਲ ਨਹੀਂ ਜੁੜੇ ਹੋਏ ਹਨ ।  ਸਾਰੀਆਂ ਸਰਹੱਦਾਂ 'ਤੇ ਕਿਸਾਨ ਕੱਲ੍ਹ ਤੱਕ ਸ਼ਾਂਤਮਈ ਤਰੀਕੇ ਨਾਲ ਆਪਣੇ ਪਰੇਡਾਂ ਨੂੰ ਪੂਰਾ ਕਰਕੇ ਆਪਣੇ ਅਸਲ ਸਥਾਨ 'ਤੇ ਪਹੁੰਚ ਗਏ ਸੀ।

Farmer in Red fort DelheFarmer in Red fort Delheਪ੍ਰਦਰਸ਼ਨਕਾਰੀਆਂ 'ਤੇ ਕੀਤੀ ਗਈ ਪੁਲਿਸ ਦੀ ਬੇਰਹਿਮੀ ਦੀ ਅਸੀਂ ਸਖਤ ਨਿੰਦਾ ਕਰਦੇ ਹਾਂ । ਪੁਲਿਸ ਅਤੇ ਹੋਰ ਏਜੰਸੀਆਂ ਦੀ ਵਰਤੋਂ ਕਰਕੇ ਸਰਕਾਰ ਵੱਲੋਂ ਇਸ ਅੰਦੋਲਨ ਨੂੰ ਖਤਮ ਕਰਨ ਦੀਆਂ ਕੀਤੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਹੋਇਆ ਹੈ।  ਅਸੀਂ ਉਨ੍ਹਾਂ ਸਾਰੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ ਜਿਨ੍ਹਾਂ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਸੀ।  ਅਸੀਂ ਪਰੇਡ ਵਿਚ ਟਰੈਕਟਰਾਂ ਅਤੇ ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਇਸ ਦੇ ਜ਼ਬਤ ਕੀਤੇ ਜਾਣ ਦੀ ਪੁਲਿਸ ਦੀਆਂ ਕੋਸ਼ਿਸ਼ਾਂ ਦੀ ਵੀ ਨਿੰਦਾ ਕਰਦੇ ਹਾਂ। 

farmer farmerਅਸੀਂ ਉਨ੍ਹਾਂ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਜਿਨ੍ਹਾਂ ਨੇ ਰਾਸ਼ਟਰੀ ਪ੍ਰਤੀਕਾਂ ਨੂੰ ਨੁਕਸਾਨ ਪਹੁੰਚਾਇਆ ਹੈ।  ਕਿਸਾਨ ਸਭ ਤੋਂ ਵੱਡੇ ਰਾਸ਼ਟਰਵਾਦੀ ਹਨ ਅਤੇ ਉਹ ਦੇਸ਼ ਦੇ ਚੰਗੇ ਅਕਸ ਦੇ ਰਾਖੇ ਹਨ । ਕੱਲ ਵਾਪਰਿਆ ਕੁਝ ਅਫਸੋਸਜਨਕ ਘਟਨਾਵਾਂ ਦੀ ਨੈਤਿਕ ਜਿੰਮੇਵਾਰੀ ਲੈਂਦੀਆਂ ਹੋਇਆ ਸਯੁੰਕਤ ਕਿਸਾਨ ਮੋਰਚੇ ਨੇ ਸੰਸਦ ਮਾਰਚ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਜੋ ਕਿ 1 ਫਰਵਰੀ ਨੂੰ ਤਹਿ ਕੀਤਾ ਗਿਆ ਸੀ।  30 ਜਨਵਰੀ ਨੂੰ, ਮਹਾਤਮਾਂ ਗਾਂਧੀ ਜੀ ਦੇ ਸ਼ਹੀਦੀ ਦਿਹਾੜੇ 'ਤੇ, ਸ਼ਾਂਤੀ ਅਤੇ ਅਹਿੰਸਾ' ਤੇ ਜ਼ੋਰ ਦੇਣ ਲਈ, ਸਾਰੇ ਦੇਸ਼ ਵਿਚ ਇਕ ਦਿਨ ਦਾ ਵਰਤ ਰੱਖਿਆ ਜਾਵੇਗਾ

Farmer's Tractor RallyFarmer's Tractor Rallyਮੋਰਚੇ ਨੇ ਲੋਕਾਂ ਨੂੰ ਦੀਪ ਸਿੱਧੂ ਵਰਗੇ ਤੱਤਾਂ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਸਿਰਫ ਦਿੱਲੀ ਹੀ ਨਹੀਂ, ਕਿਸਾਨ ਜਥੇਬੰਦੀਆਂ ਦੁਆਰਾ ਪ੍ਰਸਤਾਵਿਤ ਕਿਸਾਨ ਗਣਤੰਤਰ ਪਰੇਡ ਕਈ ਰਾਜਾਂ ਵਿੱਚ ਕੀਤੀ ਗਈ ਸੀ।  ਬਿਹਾਰ ਵਿਚ, ਕਿਸਾਨਾਂ ਨੇ ਗਣਤੰਤਰ ਦਿਵਸ ਨੂੰ ਪਟਨਾ ਸਮੇਤ ਕਈ ਥਾਵਾਂ 'ਤੇ ਮਨਾਇਆ।  ਮੱਧ ਪ੍ਰਦੇਸ਼ ਵਿੱਚ, ਕਿਸਾਨਾਂ ਨੇ ਇਸ ਸ਼ਾਨਦਾਰ ਦਿਨ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ।  ਐਨਏਪੀਐਮ ਦੇ ਵਰਕਰ 12 ਜਨਵਰੀ ਤੋਂ ਪੁਣੇ ਤੋਂ ਪੈਦਲ ਚਲਦੇ ਹੋਏ 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨ ਪਰੇਡ ਵਿੱਚ ਸ਼ਾਮਲ ਹੋਏ ਸਨ।  ਮੁੰਬਈ ਦੇ ਆਜ਼ਾਦ ਮੈਦਾਨ ਵਿਚ ਇਕ ਵਿਸ਼ਾਲ ਰੈਲੀ ਕੀਤੀ ਗਈ।  ਬੰਗਲੌਰ ਵਿੱਚ ਹਜ਼ਾਰਾਂ ਕਿਸਾਨਾਂ ਨੇ ਕਿਸਾਨੀ ਪਰੇਡ ਵਿੱਚ ਹਿੱਸਾ ਲਿਆ ਅਤੇ ਇਹ ਪੂਰੀ ਤਰ੍ਹਾਂ ਸ਼ਾਂਤਮਈ ਸੀ।  ਤਾਮਿਲਨਾਡੂ, ਕੇਰਲ, ਹੈਦਰਾਬਾਦ, ਉੜੀਸਾ, ਬਿਹਾਰ, ਪੱਛਮੀ ਬੰਗਾਲ, ਛੱਤੀਸਗੜ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਕਿਸਾਨ ਗਣਤੰਤਰ ਪਰੇਡ ਵਿਚ ਹਿੱਸਾ ਲਿਆ।

PM MODIPM MODI ਆਉਣ ਵਾਲੀਆਂ ਦਿਨਾਂ ਵਿਚ ਹੋਰ ਯੋਜਨਾਵਾਂ ਅਤੇ ਗਤੀਵਿਧੀਆਂ ਦਾ ਐਲਾਨ ਕੀਤਾ ਜਾਵੇਗਾ.।  ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡੀ ਲਹਿਰ ਸ਼ਾਂਤਮਈ ਰਹੇਗੀ।  ਕਿਸਾਨ ਵਿਸ਼ਵਾਸ ਅਤੇ ਸ਼ਾਂਤੀ ਨਾਲ ਇਸ ਸਰਕਾਰ ਨਾਲ ਆਪਣੀ ਅਸਹਿਮਤੀ ਦਿਖਾ ਰਹੇ ਹਨ।  ਅਸੀਂ ਕੱਲ੍ਹ ਪਰੇਡ ਵਿਚ ਦਿੱਲੀ ਦੇ ਨਾਗਰਿਕਾਂ ਵਲੋਂ ਮਿਲੇ ਪਿਆਰ ਅਤੇ ਸਤਿਕਾਰ ਤੇ ਉਨ੍ਹਾਂ ਨੂੰ ਦਿਲੋਂ ਧੰਨਵਾਦ ਕਰਦੇ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement