ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਨੂੰ ਅਪੀਲ , ਦਿੱਲੀ ਨੂੰ ਛੱਡ ਕੇ ਵਾਪਸ ਬਾਰਡਰਾਂ 'ਤੇ ਚਲੇ ਜਾਣ
Published : Jan 26, 2021, 6:30 pm IST
Updated : Jan 26, 2021, 6:31 pm IST
SHARE ARTICLE
Capt Amarinder Singh'
Capt Amarinder Singh'

ਕਿਹਾ ਕਿ ਇਸ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਸ ਹਿੰਸਾ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਨੂੰ ਟਰੈਕਟਰ ਪਰੇਡ ਮੁਲਤਵੀ ਤੱਕ ਕਰਨੀ ਪਈ।

ਪਟਿਆਲਾ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ 'ਤੇ ਦਿੱਲੀ ਵਿਚ ਹੋਈ ਹਿੰਸਾ 'ਤੇ ਦੁੱਖ ਜਤਾਇਆ ।  ਗਣਤੰਤਰ ਦਿਵਸ ਮੌਕੇ ਅੱਜ ਕਿਸਾਨਾਂ ਵਲੋਂ ਕੱਢੀ ਜਾ ਰਹੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਅੱਜ ਜਿਹੜੇ ਦ੍ਰਿਸ਼ ਦੇਖਣ ਨੂੰ ਮਿਲੇ, ਉਹ ਹੈਰਾਨ ਕਰਨ ਵਾਲੇ ਹਨ।

PM And Punjab CMPM And Punjab CMਉਨ੍ਹਾਂ ਕਿਹਾ ਕਿ ਇਸ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਸ ਹਿੰਸਾ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਨੂੰ ਟਰੈਕਟਰ ਪਰੇਡ ਮੁਲਤਵੀ ਤੱਕ ਕਰਨੀ ਪਈ। ਕੈਪਟਨ ਨੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਨੂੰ ਛੱਡ ਕੇ ਵਾਪਸ ਬਾਰਡਰਾਂ 'ਤੇ ਚਲੇ ਜਾਣ, ਜਿੱਤੇ ਕਿ ਕਿਸਾਨ ਪਿਛਲੇ ਦੋ ਮਹੀਨਿਆਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ।  ਪੰਜਾਬ,ਹਰਿਆਣਾ,ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਅਨੁਸ਼ਾਸਤ ਢੰਗ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਪਰ ਸਰਕਾਰ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਕਾਨੂੰਨ ਵਿਵਸਥਾ ਨੂੰ ਨਿਯੰਤਰਣ ਵਿਚ ਰੱਖਣਾ ਸੀ ਪਰ ਉਹ ਅਸਫਲ ਰਹੇ। 

farmerfarmerਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਦੇ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਜਦੋਂ ਕਿਸਾਨਾਂ ਦੇ ਸਮੂਹ ਉਨ੍ਹਾਂ ਦੇ ਨਿਰਧਾਰਤ ਰਸਤੇ ਤੋਂ ਭਟਕ ਗਏ ਅਤੇ ਯਾਦਗਾਰ ਦੇ ਉਪਰ ਆਪਣਾ ਝੰਡਾ ਲਹਿਰਾਉਣ ਲਈ ਲਾਲ ਕਿਲ੍ਹੇ ਦੇ ਅਹਾਤੇ ਵਿਚ ਦਾਖਲ ਹੋਏ । ਪ੍ਰਦਰਸ਼ਨਕਾਰੀਆਂ ਨੂੰ ਹੁਣ ਪੁਲਿਸ ਨੇ ਲਾਲ ਕਿਲ੍ਹੇ ਤੋਂ ਹਟਾ ਦਿੱਤਾ ਹੈ । ਹਿੰਸਾ ਕਾਰਨ ਦਿੱਲੀ ਦੇ ਕੁਝ ਹਿੱਸਿਆਂ ਵਿਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ । ਪੁਲਿਸ ਨੇ ਸਮੂਹਾਂ ਨੂੰ ਕਾਬੂ ਵਿਚ ਕਰਨ ਲਈ ਦਿੱਲੀ ਦੇ ਮੁਕਾਰਬਾ ਚੌਕ,ਨੰਗਲੋਈ ਵਿਖੇ ਅੱਥਰੂ ਗੈਸ ਦੀ ਵਰਤੋਂ ਕੀਤੀ। ਆਈ ਟੀ ਓ, ਅਕਸ਼ਰਧਾਮ ਵਿਖੇ ਵੀ ਝੜਪਾਂ ਹੋਣ ਦੀ ਖਬਰ ਮਿਲੀ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement