
ਕੱਲ੍ਹ ਤੋਂ ਦੋ ਰੋਜ਼ਾ ਪੰਜਾਬ ਦੌਰੇ 'ਤੇ ਹਨ 'ਆਪ' ਸੁਪਰੀਮੋ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਦੇਰ ਸ਼ਾਮ ਅੰਮ੍ਰਿਤਸਰ ਦੇ ਹਵਾਈ ਅੱਡੇ ਪਹੁੰਚੇ। ਇਥੇ ਪਹੁੰਚ ਕੇ ਉਹਨਾਂ ਨੇ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ 'ਤੇ ਤੰਜ਼ ਕੱਸਦਿਆ ਕਿਹਾ ਕਿ ਕਾਂਗਰਸ ਸਿਰਫ ਵਾਧੇ ਕਰਦੀ ਹੈ।
Arvind Kejriwal
ਉਹਨਾਂ ਨੂੰ ਪੂਰਾ ਨਹੀ ਕਰਦੀ। ਪੰਜਾਬ ਕਾਂਗਰਸ ਨੇ ਘਰ-ਘਰ ਨੌਕਰੀ ਦੇਣ, ਬੱਚਿਆਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਕੀਤੇ ਸਨ ਪਰ ਹਜੇ ਤੱਕ ਕੁਝ ਨਹੀਂ ਹੋਇਆ। ਕਾਂਗਰਸ ਨੇ ਬੁਢਾਪਾ ਪੈਨਸ਼ਨ ਵਧਾਉਣ ਦਾ ਵਾਅਦਾ ਕੀਤਾ ਸੀ ਉਹ ਵੀ ਹਜੇ ਤੱਕ ਨਹੀਂ ਵਧਾਈ। ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ।
Arvind Kejriwal
ਹਰ ਆਦਮੀ ਆਮ ਆਦਮੀ ਪਾਰਟੀ ਵੱਲ ਉਮੀਦ ਨਾਲ ਵੇਖ ਰਿਹਾ ਹੈ। ਲੋਕਾਂ ਨੇ ਵੇਖਿਆ ਹੈ ਕਿ ਦਿੱਲੀ ਵਿਚ ਕਿਵੇਂ ਕੰਮ ਹੋਇਆ ਹੈ। ਅਸੀਂ ਜਿਥੇ ਵੀ ਜਾਂਦੇ ਹਾਂ ਉਥੋਂ ਦੇ ਲੋਕ ਸਾਨੂੰ ਕਹਿੰਦੇ ਹਨ ਕਿ ਪੰਜਾਬ ਵਿਚ ਵੀ ਦਿੱਲੀ ਵਾਂਗੂ ਕੰਮ ਕਰਨਾ। ਕੇਜਰੀਵਾਲ ਨੇ ਕਿਹਾ ਕਿ ਉਮੀਦ ਹੈ ਕਿ ਪੰਜਾਬ ਵਿਚ ਚੰਗੇ ਬਹੁਮਤ ਨਾਲ 'ਆਪ' ਦੀ ਸਰਕਾਰ ਬਣੇਗੀ।
Arvind Kejriwal
ਜ਼ਿਕਰਯੋਗ ਹੈ ਕਿ ਕੇਜਰੀਵਾਲ ਕੱਲ੍ਹ ਤੋਂ ਪੰਜਾਬ ਦੇ ਦੋ ਦਿਨਾਂ ਰੋਜ਼ੇ 'ਤੇ ਹਨ। ਇਸ ਦੌਰਾਨ ਕੇਜਰੀਵਾਲ ਕਈ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ। ਕੇਜਰੀਵਾਲ ਜਲੰਧਰ ਤੇ ਅੰਮ੍ਰਿਤਸਰ ਵੀ ਜਾਣਗੇ।