
ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਫੇਸਬੁੱਕ 'ਤੇ ਭਾਵੁਕ ਪੋਸਟ ਵੀ ਪਾਈ ਸੀ।
ਭੋਪਾਲ: ਮੱਧ ਪ੍ਰਦੇਸ਼ ਦੇ ਵਿਦਿਸ਼ਾ 'ਚ ਭਾਜਪਾ ਆਗੂ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਦੋ ਪੁੱਤਰਾਂ ਦੀ ਲਾਇਲਾਜ ਬਿਮਾਰੀ ਤੋਂ ਚਿੰਤਤ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਫੇਸਬੁੱਕ 'ਤੇ ਭਾਵੁਕ ਪੋਸਟ ਵੀ ਪਾਈ ਸੀ। ਦੁਰਗਾਨਗਰ ਦੇ ਭਾਜਪਾ ਮੰਡਲ ਉਪ ਪ੍ਰਧਾਨ ਅਤੇ ਸਾਬਕਾ ਕੌਂਸਲਰ ਸੰਜੀਵ ਮਿਸ਼ਰਾ ਨੇ ਪਰਿਵਾਰ ਸਮੇਤ ਜ਼ਹਿਰ ਖਾ ਲਿਆ। ਜਿਸ ਤੋਂ ਬਾਅਦ ਦੋਵੇਂ ਬੱਚਿਆਂ ਅਤੇ ਪਤੀ-ਪਤਨੀ ਨੂੰ ਗੰਭੀਰ ਹਾਲਤ 'ਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਜਿੱਥੇ ਪਹਿਲਾਂ ਦੋਵੇਂ ਪੁੱਤਰਾਂ ਅਤੇ ਬਾਅਦ 'ਚ ਸੰਜੀਵ ਮਿਸ਼ਰਾ, ਫਿਰ ਪਤਨੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Australian open 2023: ਮਿਕਸਡ ਡਬਲਜ਼ ਦੇ ਫਾਈਨਲ ਵਿਚ ਹਾਰੀ ਸਾਨੀਆ ਮਿਰਜ਼ਾ, ਆਖਰੀ ਮੈਚ ਤੋਂ ਬਾਅਦ ਹੋਈ ਭਾਵੁਕ
ਵੀਰਵਾਰ ਸ਼ਾਮ ਕਰੀਬ 6 ਵਜੇ ਭਾਜਪਾ ਨੇਤਾ ਸੰਜੀਵ ਮਿਸ਼ਰਾ ਆਪਣੇ ਪਰਿਵਾਰ ਨਾਲ ਘਰ 'ਚ ਸਨ। ਖੁਦਕੁਸ਼ੀ ਤੋਂ ਕੁਝ ਦਿਨ ਪਹਿਲਾਂ ਉਸ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾਈ ਸੀ, ਜਿਸ 'ਚ ਉਸ ਨੇ ਲਿਖਿਆ ਸੀ, “ਰੱਬ ਦੁਸ਼ਮਣ ਦੇ ਬੱਚਿਆਂ ਨੂੰ ਵੀ ਨਾ ਦੇਵੇ ਇਹ ਬੀਮਾਰੀ, ਮਾਸਕੂਲਰ ਡਿਸਟ੍ਰੋਫੀ ਡੀਐੱਮਡੀ”।
ਇਹ ਵੀ ਪੜ੍ਹੋ: ਲਤੀਫਪੁਰਾ ਮਾਮਲੇ 'ਚ ਕਿਸਾਨਾਂ ਦਾ ਵੱਡਾ ਐਲਾਨ, ਸਥਾਨਕ ਵਿਧਾਇਕਾਂ ਖ਼ਿਲਾਫ਼ ਖੋਲ੍ਹਿਆ ਜਾਵੇਗਾ ਮੋਰਚਾ
ਪੋਸਟ ਦੇਖਣ ਤੋਂ ਬਾਅਦ ਜਦੋਂ ਉਸ ਦੇ ਜਾਣਕਾਰ ਸ਼ਾਮ ਕਰੀਬ 6:45 ਵਜੇ ਉਸ ਦੇ ਘਰ ਪਹੁੰਚੇ ਤਾਂ ਦਰਵਾਜ਼ਾ ਬਾਹਰੋਂ ਬੰਦ ਸੀ। ਉਸ ਨੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਚਾਰੋਂ ਬੇਹੋਸ਼ ਪਏ ਸਨ। ਚਾਰਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਜਿੱਥੇ ਸੰਜੀਵ ਮਿਸ਼ਰਾ (45), ਪਤਨੀ ਨੀਲਮ ਮਿਸ਼ਰਾ (42), ਵੱਡੇ ਬੇਟੇ ਅਨਮੋਲ (13) ਅਤੇ ਛੋਟੇ ਬੇਟੇ ਸਾਰਥਕ (7) ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਜਪਾ ਆਗੂ ਜ਼ਿਲ੍ਹਾ ਹਸਪਤਾਲ ਪਹੁੰਚੇ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਵੀ ਹਸਪਤਾਲ ਪਹੁੰਚ ਗਏ।
ਇਹ ਵੀ ਪੜ੍ਹੋ: ਪੰਜਾਬ ਵਿਚ ਪੁਰਾਣੇ ਅਸ਼ਟਾਮ ਪੇਪਰਾਂ ਨਾਲ ਫਰਜ਼ੀਵਾੜਾ! 500 ਰੁਪਏ ਵਾਲੇ ਪੇਪਰ 10,000 ਰੁਪਏ ’ਚ ਵੇਚ ਰਹੇ ਵਿਕਰੇਤਾ
ਕੀ ਹੈ ਮਾਸਕੂਲਰ ਡਿਸਟ੍ਰੋਫੀ?
ਮਾਸਕੂਲਰ ਡਿਸਟ੍ਰੋਫੀ ਇਕ ਅਜਿਹੀ ਬਿਮਾਰੀ ਹੈ, ਜਿਸ ਵਿਚ ਵਿਅਕਤੀ ਦੀ ਤਾਕਤ ਘੱਟ ਜਾਂਦੀ ਹੈ। ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਨਾਲ ਉਹ ਸੁੰਗੜਨ ਲੱਗਦੀਆਂ ਹਨ। ਬਾਅਦ ਵਿਚ ਇਹ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਡਾਕਟਰੀ ਮਾਹਰਾਂ ਅਨੁਸਾਰ ਇਹ ਇਕ ਤਰ੍ਹਾਂ ਦੀ ਜੈਨੇਟਿਕ ਬਿਮਾਰੀ ਹੈ, ਜਿਸ ਵਿਚ ਮਰੀਜ਼ ਵਿਚ ਲਗਾਤਾਰ ਕਮਜ਼ੋਰੀ ਬਣੀ ਰਹਿੰਦੀ ਹੈ। ਉਸ ਦੀਆਂ ਮਾਸ-ਪੇਸ਼ੀਆਂ ਦਾ ਵਿਕਾਸ ਰੁਕ ਜਾਂਦਾ ਹੈ। ਇਸ ਮਾਮਲੇ 'ਚ ਕਲੈਕਟਰ ਉਮਾਸ਼ੰਕਰ ਭਾਰਗਵ ਨੇ ਦੱਸਿਆ ਕਿ ਸੰਜੀਵ ਮਿਸ਼ਰਾ ਦੇ ਬੱਚਿਆਂ ਨੂੰ ਮਾਸਕੂਲਰ ਡਿਸਟ੍ਰੋਫੀ ਨਾਂਅ ਦੀ ਜੈਨੇਟਿਕ ਬੀਮਾਰੀ ਸੀ। ਜਿਸ ਦਾ ਕੋਈ ਇਲਾਜ ਨਹੀਂ ਹੈ।