ਮਨਪ੍ਰੀਤ ਬਾਦਲ ਨੇ ਪਹਿਲਾਂ ਅਕਾਲੀ ਦਲ ਦਾ ਭੋਗ ਪਾਇਆ, ਫਿਰ ਕਾਂਗਰਸ ਦਾ ਤੇ ਹੁਣ ਭਾਜਪਾ ਦੀ ਅੰਤਿਮ ਅਰਦਾਸ ਕਰਨ ਚਲਾ ਗਿਆ- ਪ੍ਰਤਾਪ ਬਾਜਵਾ
Published : Jan 19, 2023, 4:48 pm IST
Updated : Jan 19, 2023, 5:40 pm IST
SHARE ARTICLE
Manpreet Badal first indulged in Akali Dal, then Congress and now went to pray for BJP - Pratap Bajwa
Manpreet Badal first indulged in Akali Dal, then Congress and now went to pray for BJP - Pratap Bajwa

ਕਾਂਗਰਸ ਨੇ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਯੋਗਦਾਨ ਪਾਇਆ

 

ਪਠਾਨਕੋਟ : ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ ਪੰਜਾਬ 'ਚ ਆਖਰੀ ਦਿਨ ਹੈ। ਅੱਜ ਪਠਾਨਕੋਟ 'ਚ ਕਾਂਗਰਸ ਵੱਲੋਂ ਵੱਡੀ ਰੈਲੀ ਕੀਤੀ ਗਈ। ਇਸ ਮੌਕੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ , ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਬੋਧਨ ਕੀਤਾ ਗਿਆ। ਸੰਬੋਧਨ ਕਰਦਿਆਂ ਪ੍ਰਤਾਪ ਬਾਜਵਾ ਨੇ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਬਾਜਵਾ ਨੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸੀ ਆਗੂ ਮਨਪ੍ਰੀਤ ਬਾਦਲ ’ਤੇ ਨਿਸ਼ਾਨੇ ਸਾਧੇ ਹਨ ਹੈ। 

ਮਨਪ੍ਰੀਤ ਬਾਦਲ ਦੇ ਭਾਜਪਾ 'ਚ ਜਾਣ 'ਤੇ ਆਪਣੀ ਭੜਾਸ ਕੱਢਦਿਆਂ ਬਾਜਵਾ ਨੇ ਕਿਹਾ ਕਿ ਆਹ ਜੋ ਕੱਲ੍ਹ ਪਾਰਟੀ ਛੱਡ-ਛੱਡ ਕੇ ਗਿਆ, ਇਹ ਪਹਿਲਾਂ ਹੀ ਸਾਡੇ ਨਹੀਂ ਸੀ। ਇਹ ਸਾਡੀ ਨਜ਼ਰ ਨੇ ਪਹਿਲਾਂ ਹੀ ਧੋਖਾ ਖਾਧਾ ਹੈ। ਮਨਪ੍ਰੀਤ ਬਾਦਲ ਨੇ ਪਹਿਲਾਂ ਅਕਾਲੀ ਦਲ ਦਾ ਭੋਗ ਪਾਇਆ ਤੇ ਫਿਰ ਸਾਡਾ ਪਾ ਗਿਆ। ਹੁਣ ਭਾਜਪਾ ਦੀ ਅੰਤਿਮ ਅਰਦਾਸ ਕਰਨ ਚਲਾ ਗਿਆ ਹੈ। ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਪਾਰਟੀ 'ਚ ਜਿੰਨਾ ਵੀ ਗੰਦ-ਮੰਦ ਹੈ , ਉਸ ਨੂੰ ਜਲਦ ਪਾਰਟੀ 'ਚੋਂ ਕੱਢ ਦਿੱਤਾ ਜਾਵੇ। ਸਾਫ਼-ਸੁਥਰੀ ਕਾਇਆ ਵਾਲੇ ਬੰਦਿਆਂ ਨੂੰ ਪਾਰਟੀ 'ਚ ਲਿਆਂਦਾ ਜਾਵੇ ਤਾਂ ਜੋ ਇਨ੍ਹਾਂ ਠੱਗਾਂ ਤੋਂ ਬਚ ਸਕੀਏ, ਕਿਉਂਕਿ ਪਾਰਟੀ 'ਚ ਪੈਰਾਸ਼ੁਟ ਆਗੂ ਨਹੀਂ ਚੱਲਣਗੇ, ਇਨ੍ਹਾਂ ਕਰ ਕੇ ਸਾਨੂੰ ਕਾਫ਼ੀ ਕੀਮਤ ਅਦਾ ਕਰਨੀ ਪਈ ਹੈ। ਬਾਜਵਾ ਨੇ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਲਈ ਸਾਨੂੰ ਸਾਡੀ ਪਾਰਟੀ ਦੀ ਵਿਚਾਰਧਾਰਾ ਤੇ ਸੋਚ ਨਾਲ ਜੁੜੇ ਹੋਏ ਲੋਕਾਂ ਨੂੰ ਲਿਆਉਣਾ ਪਵੇਗਾ।

ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ 'ਚ ਜੋ ਬਦਲਾਅ ਆਇਆ ਹੈ , ਉਸ ਨੇ ਸੂਬੇ ਨੂੰ ਫੇਲ੍ਹ ਕਰ ਦਿੱਤਾ ਹੈ ਤੇ ਕਿਸੇ ਵਿਅਕਤੀ ਦੀ ਜ਼ਿੰਦਗੀ ਮਹਿਫੂਜ਼ ਨਹੀਂ। ਤਿੰਨੋਂ ਪਾਸਿਓਂ ਸਾਡੇ 'ਤੇ ਹਮਲਾ ਕੀਤਾ ਜਾ ਰਿਹਾ ਹੈ। ਸਰਹੱਦ ਪਾਰੋਂ ਨਸ਼ਾ ਤੇ ਹਥਿਆਰ ਲਗਾਤਾਰ ਪੰਜਾਬ ਵਿਚ ਆ ਰਹੇ ਹਨ ਅਤੇ ਇਸ ਤੋਂ ਇਲਾਵਾ ਕੇਂਦਰੀ ਏਜੰਸੀਆ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਮੌਕੇ ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਜਾਗੇ ਹੁੰਦੇ ਹਨ, ਉਸ ਵੇਲੇ ਇੱਥੋਂ ਦਾ ਮੁੱਖ ਮੰਤਰੀ ਸੁੱਤਾ ਹੁੰਦਾ ਹੈ। ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸਨ ਪਰ ਰਾਜ ਕੇਜਰੀਵਾਲ ਕਰ ਰਿਹਾ ਹੈ। ਪੰਜਾਬ ਰਿਮੋਟ ਕੰਟਰੋਲ 'ਤੇ ਚੱਲ ਰਿਹਾ ਹੈ। ਇਸ ਗੱਲ ਲਈ ਪੰਜਾਬੀਆਂ ਨੂੰ ਉੱਠਣਾ ਪਵੇਗਾ। ਜ਼ੀਰਾ ਫੈਕਟਰੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਲੈ ਕੇ ਡਰਾਮਾ ਕੀਤਾ ਜਾ ਰਿਹਾ ਹੈ। 

ਰੈਲੀ ਵਿੱਚ ਮੱਲਿਕਾਰਜੁਨ ਖੜ੍ਹਗੇ  ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਭਾਜਪਾ ਨੇ ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਸਮੇਤ 6 ਸੂਬਿਆਂ ਵਿਚੋਂ ਕਾਂਗਰਸ ਦੀਆਂ ਸਰਕਾਰਾਂ ਚੋਰੀ ਕਰ ਲਈਆਂ। ਮੈਂ ਉਨ੍ਹਾਂ ਨੂੰ ਚੋਰ ਕਹਾਂ ਜਾਂ ਕੀ ਕਹਾਂ? ਕੋਈ ਪੈਸਾ, ਲਾਲਚ ਜਾਂ ਇਨਕਮ ਟੈਕਸ ਸਮੇਤ ਹਰ ਚੀਜ਼ ਦਾ ਡਰ ਵਿਖਾ ਕੇ ਬਹੁਮਤ ਬਣਾ ਲੈਂਦੇ ਹਨ। ਉਹ ਭਵਿੱਖ ਵਿੱਚ ਵੀ ਅਜਿਹਾ ਹੀ ਕਰਨ ਜਾ ਰਹੇ ਹਨ। ਰਾਹੁਲ ਗਾਂਧੀ ਦੇ ਦੌਰੇ ਤੋਂ ਭਾਜਪਾ ਘਬਰਾ ਗਈ ਹੈ। ਉਨ੍ਹਾਂ ਨੇ ਦੇਸ਼ ਦੀ ਬਿਹਤਰੀ ਲਈ ਕੋਈ ਕੰਮ ਨਹੀਂ ਕਰਨਾ, ਉਨ੍ਹਾਂ ਦਾ ਧਿਆਨ ਸਿਰਫ਼ ਚੋਣਾਂ ਜਿੱਤਣ 'ਤੇ ਹੈ।

ਉਹ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਨਹੀਂ ਕਰਦੇ। ਉਹ ਜਿੱਥੇ ਵੀ ਜਾਣਗੇ, ਚੋਣਾਂ ਦੀ ਗੱਲ ਕਰਣਗੇ। ਜਦੋਂ ਅਸੀਂ ਜਨਤਾ ਦੇ ਸਵਾਲਾਂ ਨੂੰ ਲੈ ਕੇ ਸੰਸਦ ਵਿਚ ਖੜ੍ਹੇ ਹੁੰਦੇ ਹਾਂ ਤਾਂ ਉਹ ਚਰਚਾ ਲਈ ਤਿਆਰ ਨਹੀਂ ਹੁੰਦੇ। ਉਹ ਬਹਾਨੇ ਬਣਾ ਕੇ ਸਦਨ ਨੂੰ ਮੁਲਤਵੀ ਕਰ ਦਿੰਦੇ ਹਨ। ਬਾਅਦ ਵਿੱਚ ਉਹ ਕਹਿੰਦੇ ਹਨ ਕਿ ਉਹ ਤਿਆਰ ਸਨ ਪਰ ਕਾਂਗਰਸ ਸਮੱਸਿਆਵਾਂ ਪੈਦਾ ਕਰਦੀ ਹੈ।

SHARE ARTICLE

ਏਜੰਸੀ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement