
Delhi News: ਕੁੜੀ ਪਾ ਰਹੀ ਸੀ ਵਿਆਹ ਲਈ ਦਬਾਅ ਪਰ ਚਚੇਰਾ ਭਰਾ ਕਰਨਾ ਚਾਹੁੰਦਾ ਸੀ ਰਿਸ਼ਤਾ ਖ਼ਤਮ
Live in Partner Delhi Murder News in punjabi : ਦਿੱਲੀ ਦੇ ਗਾਜ਼ੀਪੁਰ 'ਚ 22 ਸਾਲਾ ਲੜਕੇ ਨੇ ਆਪਣੀ ਚਚੇਰੀ ਭੈਣ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸੂਟਕੇਸ 'ਚ ਰੱਖ ਕੇ ਅੱਗ ਲਗਾ ਦਿੱਤੀ। ਦੋਵੇਂ ਇੱਕ ਸਾਲ ਤੋਂ ਰਿਲੇਸ਼ਨਸ਼ਿਪ ਵਿੱਚ ਸਨ ਅਤੇ ਇਕੱਠੇ ਰਹਿ ਰਹੇ ਸਨ। ਲੜਕੀ ਉਸ 'ਤੇ ਵਿਆਹ ਲਈ ਦਬਾਅ ਪਾ ਰਹੀ ਸੀ, ਜਦਕਿ ਲੜਕਾ ਰਿਸ਼ਤਾ ਖ਼ਤਮ ਕਰਨਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ 'ਚ ਲੜਾਈ ਤੋਂ ਬਾਅਦ ਲੜਕੇ ਨੇ ਆਪਣੇ ਚਚੇਰੀ ਭੈਣ ਦਾ ਕਤਲ ਕਰ ਦਿੱਤਾ।
ਐਤਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਗਾਜ਼ੀਪੁਰ 'ਚ ਇਕ ਸੁੰਨਸਾਨ ਜਗ੍ਹਾ 'ਤੇ ਇਕ ਸੂਟਕੇਸ ਮਿਲਿਆ ਹੈ। ਉੱਥੇ ਪਹੁੰਚ ਕੇ ਪੁਲਿਸ ਨੂੰ ਸੂਟਕੇਸ ਦੇ ਅੰਦਰ ਇੱਕ ਸੜੀ ਹੋਈ ਲਾਸ਼ ਮਿਲੀ। ਪੁਲਿਸ ਨੇ ਇਸ ਮਾਮਲੇ 'ਚ ਹੱਤਿਆ ਅਤੇ ਸਬੂਤ ਨਸ਼ਟ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੂਰਬੀ ਦਿੱਲੀ ਦੇ ਡੀਐਸਪੀ ਅਭਿਸ਼ੇਕ ਧਾਨੀਆ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਵਿੱਚ ਕੋਈ ਸੁਰਾਗ ਨਹੀਂ ਮਿਲਿਆ ਹੈ। ਅਸੀਂ ਇਲਾਕੇ ਦੇ ਸੀਸੀਟੀਵੀ ਫੁਟੇਜ ਦੇਖੀ । ਸੀਸੀਟੀਵੀ ਵਿੱਚ ਉਨ੍ਹਾਂ ਨੇ ਇੱਕ ਹੁੰਡਈ ਵਰਨਾ ਗੱਡੀ ਦੇਖੀ, ਜੋ ਲਾਸ਼ ਮਿਲਣ ਤੋਂ ਕੁਝ ਘੰਟੇ ਪਹਿਲਾਂ ਇਲਾਕੇ ਵਿੱਚੋਂ ਲੰਘੀ ਸੀ।
ਪੁਲਿਸ ਨੇ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਲੱਭ ਕੇ ਉਸ ਦੇ ਮਾਲਕ ਤੋਂ ਪੁੱਛਗਿੱਛ ਕੀਤੀ। ਵਿਅਕਤੀ ਨੇ ਦੱਸਿਆ ਕਿ ਉਸ ਨੇ ਇਹ ਕਾਰ ਅਤਿਮ ਤਿਵਾਰੀ ਨਾਂ ਦੇ ਵਿਅਕਤੀ ਨੂੰ ਵੇਚੀ ਸੀ। ਪੁਲਿਸ ਨੇ 22 ਸਾਲਾ ਅਮਿਤ ਤਿਵਾਰੀ ਨੂੰ ਲੱਭ ਕੇ ਹਿਰਾਸਤ 'ਚ ਲੈ ਲਿਆ। ਉਹ ਗਾਜ਼ੀਆਬਾਦ ਵਿੱਚ ਰਹਿੰਦਾ ਸੀ ਅਤੇ ਕੈਬ ਡਰਾਈਵਰ ਵਜੋਂ ਕੰਮ ਕਰਦਾ ਸੀ। ਸੀਸੀਟੀਵੀ ਫੁਟੇਜ ਵਿੱਚ ਉਸ ਦਾ ਦੋਸਤ ਅਨੁਜ ਕੁਮਾਰ ਵੀ ਨਜ਼ਰ ਆ ਰਿਹਾ ਸੀ, ਇਸ ਲਈ ਪੁਲਿਸ ਨੇ ਉਸ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਅਨੁਜ ਵੈਲਡਿੰਗ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਗਾਜ਼ੀਆਬਾਦ ਵਿੱਚ ਰਹਿੰਦਾ ਸੀ।
ਪੁੱਛਗਿੱਛ ਦੌਰਾਨ ਅਮਿਤ ਨੇ ਦੱਸਿਆ ਕਿ ਲਾਸ਼ ਉਸ ਦੀ 22 ਸਾਲਾ ਚਚੇਰੀ ਭੈਣ ਸ਼ਿਲਪਾ ਪਾਂਡੇ ਦੀ ਹੈ। ਉਹ ਸ਼ਿਲਪਾ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਉਹ ਇੱਕ ਸਾਲ ਤੋਂ ਇਕੱਠੇ ਰਹਿ ਰਹੇ ਸਨ। ਸ਼ਿਲਪਾ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਉਹ ਰਿਸ਼ਤਾ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਅਮਿਤ ਸ਼ਨੀਵਾਰ ਰਾਤ ਨਸ਼ੇ ਵਿਚ ਸੀ। ਉਸ ਦੀ ਸ਼ਿਲਪਾ ਨਾਲ ਲੜਾਈ ਹੋਈ ਅਤੇ ਗੁੱਸੇ 'ਚ ਉਸ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਨੇ ਸ਼ਿਲਪਾ ਦੀ ਲਾਸ਼ ਨੂੰ ਇੱਕ ਸੂਟਕੇਸ ਵਿੱਚ ਪਾ ਦਿੱਤਾ ਅਤੇ ਅਨੁਜ ਨੂੰ ਲਾਸ਼ ਦੇ ਨਿਪਟਾਰੇ ਲਈ ਬੁਲਾਇਆ।