
ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀ ਸੀਮਾ ਉੱਤੇ ਵਧੇ ਤਣਾਅ ਦੇ ਵਿਚ ਸਰਕਾਰ ਨੇ ਲਗਭਗ 2700 ਕਰੋੜ ਰੁਪਏ ਦੀ ਰੱਖਿਆ ਸਮਗਰੀ ਖਰੀਦਣ ਦੀ ਮਨਜ਼ੂਰੀ ...
ਨਵੀਂ ਦਿੱਲੀ- ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀ ਸੀਮਾ ਉੱਤੇ ਵਧੇ ਤਣਾਅ ਦੇ ਵਿਚ ਸਰਕਾਰ ਨੇ ਲਗਭਗ 2700 ਕਰੋੜ ਰੁਪਏ ਦੀ ਰੱਖਿਆ ਸਮਗਰੀ ਖਰੀਦਣ ਦੀ ਮਨਜ਼ੂਰੀ ਦਿੱਤੀ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਹੇਠ ਰੱਖਿਆ ਪ੍ਰਾਪਤੀ ਪ੍ਰੀਸ਼ਦ (ਡੀਐਸੀ) ਦੀ ਬੈਠਕ ਵਿਚ ਲਗਭਗ 2700 ਕਰੋੜ ਰੁਪਏ ਦੀ ਰੱਖਿਆ ਸਮਗਰੀ ਖਰੀਦਣ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਭਾਰਤੀ ਨੌਸੇਨਾ ਲਈ ਤਿੰਨ ਕੈਡਿਟ ਸਿਖਲਾਈ ਵਾਲੇ ਜਹਾਜਾਂ ਦੀ ਖ਼ਰੀਦ ਲਈ ਵੀ ਮਨਜ਼ੂਰੀ ਦਿੱਤੀ ਗਈ ਹੈ। ਜਿਸਦਾ ਇਸਤੇਮਾਲ ਸਿੱਖ ਰਹੀਆਂ ਮਹਿਲਾ ਅਧਿਕਾਰੀਆਂ ਸਮੇਤ ਅਧਿਕਾਰੀ ਕੈਡਿਟ ਨੂੰ ਬੁਨਿਆਦੀ ਸਮੁੰਦਰੀ ਸਿਖਲਾਈ ਪ੍ਰਦਾਨ ਕਰਨ ਲਈ ਕੀਤਾ ਜਾਵੇਗਾ। ਇਹ ਜਹਾਜ਼ ਹਸਪਤਾਲ ਦੇ ਕੰਮਾਂ ਨੂੰ ਪੂਰਾ ਕਰਨ ਵਿਚ ਸਮਰੱਥ ਹੋਣਗੇ। ਇਹਨਾਂ ਜਹਾਜਾਂ ਦੇ ਜ਼ਰੀਏ ਲੋਕਾਂ ਦੀ ਸਹਾਇਤਾ ਅਤੇ ਆਪਦਾ ਰਾਹਤ ਪ੍ਰਦਾਨ ਕਰਨ, ਖੋਜ ਅਤੇ ਬਚਾਅ (ਐਸਏਆਰ) ਮਿਸ਼ਨ ਅਤੇ ਗੈਰ-ਲੜਾਕੂ ਬਚਾਅ ਕੰਮਾਂ ਨੂੰ ਕੀਤਾ ਜਾ ਸਕਦਾ ਹੈ।