
ਰੱਖਿਆ ਮੰਤਰੀ ਜੌਰਜ ਫਰਨਾਂਡੇਜ਼ ਦੀ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ....
ਨਵੀਂ ਦਿੱਲੀ : ਰੱਖਿਆ ਮੰਤਰੀ ਜੌਰਜ ਫਰਨਾਂਡੇਜ਼ ਦੀ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਦਿੱਲੀ ਵਿਚ ਉਨ੍ਹਾਂ ਨੇ ਸਵੇਰੇ 7 ਵਜੇ ਆਖਰੀ ਸਾਹ ਲਿਆ। ਫਰਨਾਂਡੇਜ਼ ਅਲਜਾਇਮਰ ਬਿਮਾਰੀ ਨਾਲ ਪੀੜਿਤ ਸਨ। ਪੀਐਮ ਨਰਿੰਦਰ ਮੋਦੀ ਨੇ ਫਰਨਾਂਡੇਜ਼ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਵਾ ਕੀਤਾ ਹੈ। ਪੀਐਮ ਨੇ ਟਵੀਟ ਕਰਕੇ ਕਿਹਾ, ਜਾਰਜ ਸਾਹਿਬ ਨੇ ਭਾਰਤ ਦੀ ਚੰਗੀ ਲੀਡਰਸ਼ਿਪ ਦਾ ਨੀਂਹ ਰੱਖੀ। ਉਹ ਨਿਡਰ ਸਨ। ਉਨ੍ਹਾਂ ਨੇ ਦੇਸ਼ ਲਈ ਬਹੁਤ ਯੋਗਦਾਨ ਦਿਤਾ।
EX-Minister George Fernandes
ਉਹ ਗਰੀਬਾਂ ਦੀ ਸਭ ਤੋਂ ਮਜਬੂਤ ਅਵਾਜ ਸਨ। ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ। ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਰੱਖਿਆ ਮੰਤਰੀ ਰਹੇ ਫਰਨਾਂਡੇਜ਼ ਨੇ ਫ਼ੌਜ ਲਈ ਕਈ ਚੰਗੇ ਕਦਮ ਚੁੱਕੇ ਸਨ। ਫਰਨਾਂਡਿਸ ਦੀ ਸਹਿਤ ਕਾਫ਼ੀ ਸਮੇਂ ਤੋਂ ਖ਼ਰਾਬ ਸੀ। ਫਰਨਾਂਡੇਜ਼ ਨੇ ਰੱਖਿਆ ਮੰਤਰਾਲਾ, ਉਦਯੋਗ ਮੰਤਰਾਲਾ ਵਰਗੇ ਕਈ ਅਹਿਮ ਵਿਭਾਗ ਸੰਭਾਲੇ ਸਨ। ਤਿੰਨ ਜੂਨ 1930 ਨੂੰ ਕਰਨਾਟਕ ਵਿਚ ਜੰਮੇ ਜਾਰਜ ਫਰਨਾਂਡਿਸ 10 ਭਾਸ਼ਾਵਾਂ ਦੇ ਜਾਣਕਾਰ ਸਨ। ਉਹ ਹਿੰਦੀ, ਅੰਗ੍ਰੇਜੀ, ਤਾਮਿਲ, ਮਰਾਠੀ, ਕੰਨੜ, ਉਰਦੂ, ਮਲਿਆਲੀ, ਤੁਲੁ, ਕੋਂਕਣੀ ਅਤੇ ਲੈਟਿਨ ਭਾਸ਼ਾ ਜਾਣਦੇ ਸਨ। ਉਨ੍ਹਾਂ ਦੀ ਮਾਂ ਕਿੰਗ ਜਾਰਜ ਫਿਫਥ ਦੀ ਵੱਡੀ ਪ੍ਰਸ਼ੰਸਕ ਸੀ।
EX-Minister George Fernandes
ਉਨ੍ਹਾਂ ਦੇ ਨਾਮ ਉਤੇ ਅਪਣੇ ਛੇ ਬੱਚਿਆਂ ਵਿਚੋਂ ਸਭ ਤੋਂ ਵੱਡੇ ਦਾ ਨਾਮ ਉਨ੍ਹਾਂ ਨੇ ਜੌਰਜ ਰੱਖਿਆ ਸੀ। ਐਮਰਜੈਂਸੀ ਦੇ ਦੌਰਾਨ ਗ੍ਰਿਫ਼ਤਾਰੀ ਤੋਂ ਬਚਣ ਲਈ ਜਾਰਜ ਫਰਨਾਂਡੇਜ਼ ਨੇ ਪੱਗ ਅਤੇ ਦਾੜੀ ਰੱਖ ਕੇ ਸਿੱਖ ਦਾ ਪਹਿਰਾਵਾ ਧਾਰਨ ਕੀਤਾ ਸੀ ਜਦੋਂ ਕਿ ਗ੍ਰਿਫ਼ਤਾਰੀ ਤੋਂ ਬਾਅਦ ਤੀਹਾੜ ਜੇਲ੍ਹ ਵਿਚ ਕੈਦੀਆਂ ਨੂੰ ਗੀਤਾ ਦੇ ਸ਼ਲੋਕ ਸੁਣਾਉਂਦੇ ਸਨ। 1974 ਦੀ ਰੇਲ ਹੜਤਾਲ ਤੋਂ ਬਾਅਦ ਉਹ ਕੱਦਾਵਰ ਨੇਤਾ ਦੇ ਤੌਰ ਉਤੇ ਉਭਰੇ ਅਤੇ ਉਨ੍ਹਾਂ ਨੇ ਬੇਬਸੀ ਦੇ ਨਾਲ ਐਮਰਜੈਂਸੀ ਲਗਾਏ ਜਾਣ ਦਾ ਵਿਰੋਧ ਕੀਤਾ ਸੀ।