
ਜਲਦ ਹੀ ਤੁਹਾਡੇ ਘਰ ਵਿਚ ਬਿਜਲੀ ਦਾ ਸਮਾਰਟ ਮੀਟਰ ਲੱਗਣ ਵਾਲਾ ਹੈ।
ਨਵੀਂ ਦਿੱਲੀ: ਜਲਦ ਹੀ ਤੁਹਾਡੇ ਘਰ ਵਿਚ ਬਿਜਲੀ ਦਾ ਸਮਾਰਟ ਮੀਟਰ ਲੱਗਣ ਵਾਲਾ ਹੈ। ਸਰਕਾਰ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ। ਨਵਾਂ ਮੀਟਰ ਲੱਗਣ ਤੋਂ ਬਾਅਦ ਜੇਕਰ ਤੈਅ ਮਿਆਦ ਤੱਕ ਬਿਜਲੀ ਦਾ ਬਿਲ ਜਮਾਂ ਨਹੀਂ ਹੋਇਆ ਤਾਂ ਸਪਲਾਈ ਅਪਣੇ ਆਪ ਬੰਦ ਹੋ ਜਾਵੇਗੀ। ਬਿਲ ਜਮਾਂ ਕਰਨ ‘ਤੇ ਬਿਜਲੀ ਦੁਬਾਰਾ ਚਾਲੂ ਹੋ ਜਾਵੇਗੀ।
Photo
ਕਿਸੇ ਵੀ ਲਾਈਨ ਸਟਾਫ ਨੂੰ ਇਸ ਲਈ ਵਾਧੂ ਸਮਾਂ ਨਹੀਂ ਦੇਣਾ ਪਵੇਗਾ। ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨੇ ਭਾਰਤ ਸਰਕਾਰ ਦੇ ਸਮਾਰਟ ਮੀਟਰ ਨੈਸ਼ਨਲ ਪ੍ਰੋਗਰਾਮ ਦੇ ਤਹਿਤ ਪੂਰੇ ਭਾਰਤ ਵਿਚ 10 ਲੱਖ ਸਮਾਰਟ ਮੀਟਰ ਲਗਾਉਣ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਬਿਹਾਰ ਵਿਚ ਪਹਿਲਾਂ ਤੋਂ ਹੀ ਕੰਮ ਕਰ ਰਹੇ ਇਹਨਾਂ ਸਮਾਰਟ ਮੀਟਰਾਂ ਦਾ ਉਦੇਸ਼ ਬਿਜਲੀ ਵੰਡ ਪ੍ਰਣਾਲੀ ਵਿਚ ਵਧੇਰੇ ਸੰਪੂਰਨ ਬਣਨਾ ਹੈ। ਜਿਸ ਨਾਲ ਸੇਵਾਵਾਂ ਨੂੰ ਬਿਹਤਰ ਬਣਾਇਆ ਜਾ ਸਕੇ।
Photo
ਇਸ ਮੌਕੇ ਬਿਜਲੀ ਮੰਤਰੀ ਨੇ ਸਮਾਰਟ ਮੀਟਰ ਨੈਸ਼ਨਲ ਪ੍ਰੋਗਰਾਮ, ਨੈਸ਼ਨਲ ਇਲੈਕਟ੍ਰਿਕ ਮੋਬੀਲਿਟੀ ਪ੍ਰੋਗਰਾਮ ਦੇ ਪਹਿਲ ਕਦਮੀ ਪ੍ਰੋਗਰਾਮਾਂ ਦਾ ਡੈਸ਼ਬੋਰਡ ਵੀ ਲਾਂਚ ਕੀਤਾ। ਇਸ ਡੈਸ਼ਬੋਰਡ ਦੇ ਜ਼ਰੀਏ ਪ੍ਰੋਗਰਾਮਾਂ ਦੀ ਪ੍ਰਗਤੀ ਅਤੇ ਇਸ ਦੇ ਪ੍ਰਭਾਵਾਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ।
Photo
ਇਸ ਤੋਂ ਇਲਾਵਾ ਇਕ ਮੋਬਾਇਲ ਐਪਲੀਕੇਸ਼ਨ-ਈਕੇ ਈਈਐਸਐਲ ਦਾ ਵੀ ਉਦਘਾਟਨ ਕੀਤਾ ਗਿਆ ਹੈ। ਦੱਸ ਦਈਏ ਕਿ ਮੋਬਾਇਲ ਦੀ ਤਰ੍ਹਾਂ ਪੋਸਟਪੇਡ, ਪ੍ਰੀਪੇਡ ਦੋਵੇਂ ਹੀ ਸਹੂਲਤਾਂ ਹੋਣਗੀਆਂ। ਗ੍ਰਾਹਕ 50 ਰੁਪਏ ਤੋਂ ਲੈ ਕੇ ਖਪਤ ਤੱਕ ਅਮਾਊਂਟ ਦਾ ਰਿਚਾਰਜ ਕਰਵਾ ਸਕਦੇ ਹਨ। ਜਿੰਨਾ ਰਿਚਾਰਜ ਹੋਵੇਗੀ, ਓਨੀ ਹੀ ਬਿਜਲੀ ਮਿਲੇਗੀ।
Photo
ਅਗਲਾ ਰਿਚਾਰਜ ਕਰਾਉਣ ‘ਤੇ ਪਿੱਛੇ ਵਾਲਾ ਰਿਚਾਰਜ ਅੱਗੇ ਐਡ ਹੋ ਜਾਵੇਗਾ। ਲੋੜ ਨਾ ਪੈਣ ‘ਤੇ ਮੀਟਰ ਬੰਦ ਵੀ ਕੀਤਾ ਜਾ ਸਕਦਾ ਹੈ। ਤੈਅ ਰਿਚਾਰਜ ਦੇ ਹਿਸਾਬ ਨਾਲ ਕਿਸ਼ਤ ਦਾ ਭੁਗਤਾਨ ਕਰਨਾ ਹੋਵੇਗਾ। ਇਸ ਨਾਲ ਬਿਜਲੀ ਚੋਰੀ, ਲੋਡ ਸਿਸਟਮ, ਬਿਲ ਭਰਨਾ ਆਦਿ ਤੋਂ ਛੁਟਕਾਰਾ ਮਿਲ ਜਾਵੇਗਾ।
Photo
ਨੈਸ਼ਨਲ ਇਲੈਕਟ੍ਰਿਕ ਮੋਬੀਲਿਟੀ ਬਾਰੇ ਦੱਸਦੇ ਹੋਏ ਮੰਤਰੀ ਨੇ ਦੱਸਿਆ ਕਿ ਈਈਐਸਐਲ ਵੱਲੋਂ ਸ਼ੁਰੂ ਕੀਤੇ ਗਏ ਇਲੈਕਟ੍ਰਿਕ ਵਾਹਨ ਹੁਣ ਤੱਕ 2 ਕਰੋੜ ਕਿਲੋਮੀਟਰ ਚੱਲ ਚੁੱਕੇ ਹਨ। ਈਈਐਸਐਲ ਨੇ ਲਗਭਗ 13 ਮਹੀਨਿਆਂ ਵਿਚ 10.6 ਮਿਲੀਅਨ ਸਟ੍ਰੀਟ ਲਾਈਟਾਂ ਨੂੰ ਬਦਲ ਦਿੱਤਾ ਹੈ। ਇਸ ਦੇ ਰਾਹੀਂ 36 ਕਰੋੜ ਐਲਈਡੀ ਬੱਲਬ ਦਿੱਤੇ ਗਏ ਹਨ।