ਚੋਣ ਤਰੀਕਾਂ ਦੇ ਐਲਾਨ ਤੋਂ ਬਾਅਦ ਕੋਲਕਾਤਾ 'ਚ ਹਿੰਸਕ ਘਟਨਾ, ਕੀਤੀ ਤੋੜਫੋੜ
Published : Feb 27, 2021, 12:23 pm IST
Updated : Feb 27, 2021, 12:23 pm IST
SHARE ARTICLE
 West Bengal Election
West Bengal Election

ਟੀਐਮਸੀ ਦੇ ਕਾਰਕੁੰਨਾਂ ਨੇ ਹਮਲਾ ਕਰਕੇ ਉਨ੍ਹਾਂ ਦੀਆਂ ਗੱਡੀਆਂ ਤੇ ਉਸ 'ਚ ਲੱਗੀ ਐਲਈਡੀ ਟੀਵੀ 'ਚ ਜ਼ਬਰਦਸਤ ਤੋੜਫੋੜ ਕੀਤੀ ਹੈ।

ਨਵੀਂ ਦਿੱਲੀ: ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਅਸਾਮ,ਕੇਰਲ,ਤਾਮਿਲਨਾਡੂ,ਪੱਛਮੀ ਬੰਗਾਲ ਅਤੇ ਪੁਡੂਚੇਰੀ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਦਿੱਲੀ ਦੇ ਵਿਗਿਆਨ ਭਵਨ ਵਿੱਚ ਸ਼ਾਮ 4.30 ਵਜੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੋਲ ਪੈਨਲ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਕਾਰਜਕਾਲ ਘੋਸ਼ਿਤ ਕੀਤਾ। ਰਾਜਾਂ ਵਿਚ ਅਪ੍ਰੈਲ-ਮਈ ਵਿੱਚ ਚੋਣਾਂ ਹੋਣ ਵਾਲੇ ਹਨ। ਚੋਣਾਂ ਤੋਂ ਪਹਿਲਾਂ ਰਾਜਨੀਤਿਕ ਹਿੰਸਾ ਵੱਧ ਰਹੀ ਹੈ। 

electionselectionsਪੰਜ ਸੂਬਿਆਂ 'ਚ ਵਿਧਾਨਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਕੋਲਕਾਤਾ 'ਚ ਹਿੰਸਾ ਦੀ ਪਹਿਲੀ ਘਟਨਾ ਹੋਈ ਹੈ। ਕਡਾਪਾਰਾ ਇਲਾਕੇ 'ਚ ਬੀਤੀ ਰਾਤ ਕਰੀਬ 11 ਵਜੇ ਕੁਝ ਲੋਕ ਪਹੁੰਚੇ ਤੇ ਪਰਿਵਰਤਨ ਰਥਾਂ 'ਤੇ ਹਮਲਾ ਬੋਲ ਦਿੱਤਾ। ਬੀਜੇਪੀ ਦਾ ਇਲਜ਼ਾਮ ਹੈ ਕਿ ਟੀਐਮਸੀ ਦੇ ਕਾਰਕੁੰਨਾਂ ਨੇ ਹਮਲਾ ਕਰਕੇ ਉਨ੍ਹਾਂ ਦੀਆਂ ਗੱਡੀਆਂ ਤੇ ਉਸ 'ਚ ਲੱਗੀ ਐਲਈਡੀ ਟੀਵੀ 'ਚ ਜ਼ਬਰਦਸਤ ਤੋੜਫੋੜ ਕੀਤੀ ਹੈ।

ਇਸ ਹਮਲੇ ਤੋਂ ਬਾਅਦ ਬੰਗਾਲ ਬੀਜੇਪੀ ਪ੍ਰਭਾਰੀ ਕੈਲਾਸ਼ ਵਿਜੇਵਰਗੀ ਨੇ ਘਟਨਾ ਦੀ ਵੀਡੀਓ ਜਾਰੀ ਕਰ ਟਵੀਟ ਕੀਤਾ ਹੈ। ਟਵੀਟ ਕਰਦਿਆਂ ਲਿਖਿਆ, 'ਅੱਜ ਹੀ ਚੋਣ ਕਮਿਸ਼ਨ ਨੇ ਬੰਗਾਲ ਚੋਣਾਂ ਦੀ ਤਾਰੀਖ ਦਾ ਐਲਾਨ ਕੀਤਾ ਤੇ ਤ੍ਰਿਣਮੂਲ ਕਾਂਗਰਸ ਦੇ ਗੁੰਡਿਆ ਨੇ ਬਿਨਾਂ ਡਰ ਤੋਂ ਰਾਤ 11 ਵਜੇ ਬੀਜੇਪੀ ਦੇ ਕਡਾਪਾਰਾ ਗੋਡਾਊਨ 'ਚ ਘੁੱਸ ਕੇ LED ਗੱਡੀਆਂ ਭੰਨੀਆਂ। LED ਵੀ ਖੋਲ੍ਹ ਕੇ ਲੈ ਗਏ। ਸ਼ਾਇਦ ਗੁੰਡਿਆਂ ਨੇ ਚੋਣ ਕਮਿਸ਼ਨ ਨੂੰ ਚੁਣੌਤੀ ਦਿੱਤੀ ਹੈ।

VIOLENCEWest Bengal Election

ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਪੰਜ ਰਾਜਾਂ ਚ ਚੋਣਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਸਾਰੇ ਨਤੀਜੇ ਮਈ ਨੂੰ ਆਉਣਗੇ। ਆਸ਼ਾਮ ਚੋਂ ਤਿੰਨ ਗੇੜ੍ਹਾਂ ਵਿੱਚ ਚੋਣਾਂ ਹੋਣਗੀਆਂ। ਪਹਿਲੇ ਗੇੜ ਦੀਆਂ ਚੋਣਾਂ ਵਿੱਚ 27 ਮਾਰਚ ਨੂੰ ਅਤੇ ਤੀਸਰੇ ਗੇੜ ਦੀਆਂ ਚੋਣਾਂ 6 ਅਪ੍ਰੈਲ ਨੂੰ , ਉਨ੍ਹਾਂ ਦੱਸਿਆ ਕਿ ਕੇਰਲਾ, ਤਾਮਿਲਨਾਡੂ ਅਤੇ ਪੁਡੁਚੇਰੀ ਵਿਚੋਂ 6 ਅਪ੍ਰੈਲ ਨੂੰ ਚੋਣਾਂ ਹੋਣਗੀਆਂ, ਪੱਛਮੀ ਬੰਗਾਲ ਵਿੱਚ ਅੱਠ ਗੇੜਾਂ ਵਿਚ ਚੋਣਾਂ ਹੋਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Suit-Boot ਪਾ ਕੇ Gentleman ਲੁਟੇਰਿਆਂ ਨੇ ਲੁੱਟਿਆ ਕਬਾੜ ਨਾਲ ਭਰਿਆ ਟਰੱਕ, ਲੱਖਾਂ ਦਾ ਕਬਾੜ ਤੇ ਪਿਕਅਪ ਗੱਡੀ

18 May 2024 9:39 AM

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM
Advertisement