
ਬੰਬ ਤੇ ਗੋਲੀਆਂ ਨਾਲ ਮਾਰਿਆ ਸੀ ਕਤਲਕਾਂਡ ਦਾ ਮੁੱਖ ਗਵਾਹ
ਉੱਤਰ ਪ੍ਰਦੇਸ਼ : ਪ੍ਰਯਾਗਰਾਜ ਪੁਲਿਸ ਨੇ ਉਮੇਸ਼ ਪਾਲ ਕਤਲ ਕਾਂਡ ਵਿੱਚ ਸ਼ਾਮਲ ਇੱਕ ਬਦਮਾਸ਼ ਦਾ ਐਨਕਾਊਂਟਰ ਕੀਤਾ ਹੈ। ਬਦਮਾਸ਼ ਦਾ ਨਾਂ ਅਰਬਾਜ਼ ਦੱਸਿਆ ਜਾ ਰਿਹਾ ਹੈ। ਇਹ ਮੁਕਾਬਲਾ ਸੋਮਵਾਰ ਦੁਪਹਿਰ ਨੂੰ ਧੂਮਨਗੰਜ ਦੇ ਨਹਿਰੂ ਪਾਰਕ ਨੇੜੇ ਹੋਇਆ। ਪੁਲਿਸ ਮੁਤਾਬਕ ਅਰਬਾਜ਼ ਘਟਨਾ ਤੋਂ ਬਾਅਦ ਨਹਿਰੂ ਪਾਰਕ ਇਲਾਕੇ 'ਚ ਲੁਕਿਆ ਹੋਇਆ ਸੀ।
ਇਹ ਵੀ ਪੜ੍ਹੋ : ਹਰਚੰਦ ਸਿੰਘ ਬਰਸਟ ਨੇ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ
ਉਸ ਨੇ ਪੁਲਿਸ 'ਤੇ ਗੋਲੀ ਚਲਾਈ ਜਿਸ 'ਚ ਇਕ ਸਿਪਾਹੀ ਜ਼ਖਮੀ ਹੋ ਗਿਆ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਉਸ ਦੀ ਛਾਤੀ ਅਤੇ ਲੱਤ ਵਿੱਚ ਗੋਲੀਆਂ ਲੱਗੀਆਂ ਹਨ। ਪੁਲਿਸ ਨੇ ਜ਼ਖਮੀ ਅਰਬਾਜ਼ ਨੂੰ ਸਵਰੂਪਾਣੀ ਨਹਿਰੂ (SRN) ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵਧੇਗਾ ਪਾਣੀ ਦਾ ਬਿੱਲ, ਵਧੀਆਂ ਦਰਾਂ 1 ਅਪ੍ਰੈਲ ਤੋਂ ਲਾਗੂ
ਦੱਸ ਦੇਈਏ ਕਿ ਬੰਬ ਅਤੇ ਗੋਲੀਆਂ ਨਾਲ ਕਤਲਕਾਂਡ ਦਾ ਮੁੱਖ ਗਵਾਹ ਉਮੇਸ਼ਪਾਲ ਨੂੰ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਉਮੇਸ਼ ਪਾਲ 'ਤੇ ਕੀਤੇ ਹਮਲੇ ਸੀਸੀਟੀਵੀ ਫੁਟੇਜ 'ਚ ਅਰਬਾਜ਼ ਦਾ ਚਿਹਰਾ ਸਾਹਮਣੇ ਆਇਆ ਸੀ। ਦੱਸ ਦੇਈਏ ਕਿ ਰਾਜੁਪਾਲ ਕਤਲ ਕਾਂਡ ਦਾ ਮੁੱਖ ਗਵਾਹ ਉਮੇਸ਼ਪਾਲ ਇਸ ਸਮੇਂ ਆਪਣੀ ਗੱਡੀ ਵਿਚੋਂ ਉਤਰ ਰਿਹਾ ਸੀ ਕਿ ਪਿੱਛੇ ਤੋਂ ਆਏ ਹਮਲਾਵਰ ਨੇ ਗੋਲੀਆਂ ਚਲਾ ਦਿਤੀਆਂ ਅਤੇ ਬੰਬ ਵੀ ਸੁੱਟਿਆ ਗਿਆ ਸੀ। ਇਨ੍ਹਾਂ ਮੁਲਜ਼ਮਾਂ ਵਿਚ ਅਰਬਾਜ਼ ਵੀ ਸ਼ਾਮਲ ਸੀ। ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਸੀ ਜਿਸ ਵਿਚ ਸਫ਼ਲਤਾ ਹਾਸਲ ਕਰਦਿਆਂ ਬਦਮਾਸ਼ ਅਰਬਾਜ਼ ਨੂੰ ਢੇਰ ਕਰ ਦਿੱਤਾ ਗਿਆ ਹੈ।