
ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ 28 ਮਾਰਚ ਤਕ ਨਿਪਟਾ ਲਉ
ਨਵੀਂ ਦਿੱਲੀ: ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ 28 ਮਾਰਚ ਤਕ ਨਿਪਟਾ ਲਉ ਕਿਉਂਕਿ 29 ਮਾਰਚ ਯਾਨੀ ਵੀਰਵਾਰ ਤੋਂ ਬੈਂਕਾਂ 'ਚ 4 ਦਿਨ ਦੀ ਲੰਬੀ ਛੁੱਟੀ ਰਹਿਣ ਵਾਲੀ ਹੈ। ਇਸ ਦੌਰਾਨ ਬੈਂਕ ਬ੍ਰਾਂਚ ਬੰਦ ਰਹਿਣ ਨਾਲ ਬੈਂਕਿੰਗ ਟ੍ਰਾਂਜੈਕਸ਼ਨ 'ਤੇ ਬਹੁਤ ਅਸਰ ਪੈ ਸਕਦਾ ਹੈ। bank closedਆਲ ਇੰਡੀਆ ਬੈਂਕ ਆਫ਼ਿਸਰ ਕਨਫੇਡਰੈਸ਼ਨ ਦੇ ਜਨਰਲ ਸੈਕਟਰੀ ਡੀ.ਧਾਮਸ ਫ੍ਰਾਂਕੋ ਰਾਜਿੰਦਰ ਦੇਵ ਨੇ ਦਸਿਆ ਕਿ ਸੋਸ਼ਲ ਮੀਡੀਆ 'ਤੇ ਬੈਂਕਾਂ ਦੇ ਲਗਾਤਾਰ 5 ਦਿਨ ਬੰਦ ਰਹਿਣ ਦਾ ਮੈਸੇਜ ਗਲਤ ਹੈ। ਬੈਂਕ ਕੇਵਲ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮਹਾਵੀਰ ਜਯੰਤੀ ਅਤੇ ਗੁਡ ਫਰਾਈਡੇ 'ਤੇ ਬੰਦ ਹੋਣਗੇ ਪਰ 31 ਮਾਰਚ ਨੂੰ ਮਹੀਨੇ ਦਾ 5ਵਾਂ ਸ਼ਨੀਵਾਰ ਹੈ, ਇਸ ਲਈ ਬੈਂਕਾਂ 'ਚ ਕੰਮਕਾਰ ਹੋਵੇਗਾ। ਬੈਂਕ ਕੇਵਲ ਮਹੀਨੇ ਦੇ ਦੂਸਰੇ ਅਤੇ ਚੌਥੇ ਸ਼ਨੀਵਾਰ ਨੂੰ ਹੀ ਬੰਦ ਰਹਿੰਦੇ ਹਨ। ਇਸ ਦੇ ਬਾਅਦ ਇਕ ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੈ ਅਤੇ 2 ਅਪ੍ਰੈਲ ਯਾਨੀ ਸੋਮਵਾਰ ਨੂੰ ਅਨੁਅਲ ਕਲੋਜਿੰਗ ਦੇ ਚਲਦੇ ਬੈਂਕ 'ਚ ਪਬਲਿਕ ਡੀਲਿੰਗ ਨਹੀਂ ਹੋਵੇਗੀ।
bank closedਜੇਕਰ ਤੁਸੀਂ ਮਹੀਨੇ ਦੀ ਆਖਰੀ ਤਾਰੀਖ਼ 'ਤੇ ਬੈਂਕਿੰਗ ਨਾਲ ਜੁੜੇ ਕੰਮਾਂ ਨੂੰ ਨਿਪਟਾਉਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਕੈਸ਼ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋ ਦਿਨ ਦੀ ਛੁੱਟੀ ਅਤੇ ਮੌਜੂਦਾ ਵਿੱਤੀ ਸਾਲ ਦਾ ਆਖ਼ਰੀ ਦਿਨ ਹੋਣ ਕਰ ਕੇ 31 ਮਾਰਚ ਨੂੰ ਬੈਂਕਾਂ 'ਚ ਭਾਰੀ ਭੀੜ ਹੋਵੇਗੀ। ਬੈਂਕ ਬੰਦ ਰਹਿਣ ਦੀ ਵਜ੍ਹਾ ਨਾਲ ਏ.ਟੀ.ਐੱਮ. 'ਚ ਪੈਸਾ ਪਾਉਣ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਖਰੀ ਸਮੇਂ ਦਾ ਇੰਤਜ਼ਾਰ ਨਾ ਕਰਦੇ ਹੋਏ ਬੈਂਕਾਂ ਨਾਲ ਜੁੜੇ ਅਪਣੇ ਜ਼ਰੂਰੀ ਕੰਮ 28 ਮਾਰਚ ਤਕ ਖ਼ਤਮ ਕਰ ਲਉ।