ਭੰਗੂ ਅਤੇ ਗੰਡਯੋਕ ਨੇ ਬੱਚਿਆਂ ਨੂੰ ਭਵਿੱਖ ਬਣਾਉਣ ਲਈ ਪ੍ਰੇਰਿਆ
Published : Aug 10, 2017, 4:22 pm IST
Updated : Mar 27, 2018, 1:15 pm IST
SHARE ARTICLE
Bhangu and Gandyak
Bhangu and Gandyak

ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਮੌਕੇ ਆਏ ਏਅਰ ਮਾਰਸ਼ਲ ਪਰਮਜੀਤ ਸਿੰਘ ਭੰਗੂ ਅਤੇ ਏਅਰ ਵਾਈਸ ਮਾਰਸ਼ਲ ਜਗਜੀਤ ਸਿੰਘ ਗੰਡਯੋਕ ਨੇ ਬੱਚਿਆਂ

ਨਵੀਂ ਦਿੱਲੀ, 10 ਅਗੱਸਤ (ਸੁਖਰਾਜ ਸਿੰਘ): ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਮੌਕੇ ਆਏ ਏਅਰ ਮਾਰਸ਼ਲ ਪਰਮਜੀਤ ਸਿੰਘ ਭੰਗੂ ਅਤੇ ਏਅਰ ਵਾਈਸ ਮਾਰਸ਼ਲ ਜਗਜੀਤ ਸਿੰਘ ਗੰਡਯੋਕ ਨੇ ਬੱਚਿਆਂ ਨੂੰ ਏਅਰ ਫੋਰਸ ਰਾਹੀਂ ਅਪਣਾ ਭਵਿੱਖ ਬਣਾਉਣ ਲਈ ਪ੍ਰੇਰਿਆ। ਏਅਰ ਮਾਰਸ਼ਲ ਪਰਮਜੀਤ ਸਿੰਘ ਨੇ ਆਪਣੇ ਭਾਸ਼ਣ 'ਚ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਆਰਮਡ ਫੋਰਸ ਵਿਸ਼ੇਸ਼ ਕਰ ਏਅਰ ਫੋਰਸ ਵਿਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਚੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਅਤੇ ਪਸੀਨਾ ਵਹਾਉਣਾ ਪੈਂਦਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਸੈਨਾ ਸਾਡੇ ਦੇਸ਼ ਦੀ ਰਖਵਾਲੀ ਲਈ ਵੱਖ-ਵੱਖ ਥਾਵਾਂ 'ਤੇ ਤੈਨਾਤ ਰਹਿੰਦੀ ਹੈ। ਸੈਨਾ ਅਫਸਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਵੀ ਕਾਫੀ ਲਾਭ ਮਿਲਦੇ ਹਨ।
ਏਅਰ ਵਾਈਸ ਮਾਰਸ਼ਲ ਜਗਜੀਤ ਸਿੰਘ ਨੇ ਬੱਚਿਆਂ ਨੂੰ ਦਸਿਆ ਕਿ ਸਾਨੂੰ ਭਾਰਤੀ ਫ਼ੌਜ 'ਤੇ ਮਾਣ ਹੈ। ਭਾਰਤੀ ਫ਼ੌਜ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਫ਼ੌਜ ਹੈ ਅਤੇ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਸਿਖਲਾਈ ਲਈ ਉਨ੍ਹਾਂ ਨੂੰ ਭਾਰਤ ਭੇਜਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਨੂੰ ਅਪਣੀ ਉਮਰ, ਸਿਹਤ ਤੇ ਯੋਗਤਾ ਨੂੰ ਧਿਆਨ ਵਿਚ ਰਖਦੇ ਹੋਏ ਨੈਸ਼ਨਲ ਡਿਫੈਂਸ ਅਕੈਡਮੀ ਦੇ ਇਮਤਿਹਾਨ ਦੀ ਤਿਆਰੀ ਕਰ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਐਸ.ਐਸ. ਮਿਨਹਾਸ ਨੇ ਭਾਰਤੀ ਫ਼ੌਜ ਨੂੰ ਸਲੂਟ ਕਰਦੇ ਹੋਏ ਖੁਸ਼ੀ ਪ੍ਰਗਟਾਈ ਕਿ ਵਾਯੂ ਸੈਨਾ ਦੇ ਉਘੇ ਅਫ਼ਸਰ ਸਾਡੇ ਬੱਚਿਆਂ ਨੂੰ ਸੰਬੋਧਨ ਕਰਨ ਲਈ ਸਕੂਲ ਆਏ ਹਨ। ਡਾ. ਮਿਨਹਾਸ ਨੇ ਕਿਹਾ ਕਿ ਜੇਕਰ ਬੱਚਿਆਂ ਨੇ ਉਚੇ ਮੁਕਾਮ 'ਤੇ ਪੁੱਜਣਾ ਹੈ ਤਾਂ ਉਨ੍ਹਾਂ ਨੂੰ ਆਪਣੀ ਮਨੋਬਿਰਤੀ, ਰਵਈਆ ਅਤੇ ਦਿਲਚਸਪੀ ਬਣਾਈ ਰਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਡਾ. ਮਿਨਹਾਸ ਨੇ ਪ੍ਰਧਾਨ ਹਰਮਨਜੀਤ ਸਿੰਘ, ਸਕੱਤਰ ਭੁਪਿੰਦਰ ਸਿੰਘ ਬਾਵਾ, ਮੈਨੇਜਰ ਜੇ.ਐਸ. ਸੋਢੀ ਅਤੇ ਚੇਅਰਮੈਨ ਸੁੰਦਰ ਸਿੰਘ ਵਲੋਂ ਆਏ ਮਹਿਮਾਨਾਂ ਦਾ ਧਨਵਾਦ ਕੀਤਾ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement