ਗੁਜਰਾਤ ਰਾਜ ਸਭਾ ਚੋਣ : ਨਾਟਕੀ ਘਟਨਾਕ੍ਰਮ ਮਗਰੋਂ ਅਹਿਮਦ ਪਟੇਲ ਜਿੱਤੇ
Published : Aug 9, 2017, 5:51 pm IST
Updated : Mar 27, 2018, 1:53 pm IST
SHARE ARTICLE
Ahmed Patel
Ahmed Patel

ਗੁਜਰਾਤ ਵਿਚ ਹੋਈਆਂ ਰਾਜ ਸਭਾ ਚੋਣਾਂ ਵਿਚ ਕਾਂਗਰਸ ਉਮੀਦਵਾਰ ਅਹਿਮਦ ਪਟੇਲ ਨੇ ਭਾਜਪਾ ਦੇ ਉਮੀਦਵਾਰ ਬਲਵੰਤ ਸਿੰਘ ਰਾਜਪੂਤ ਨੂੰ ਹਰਾ ਦਿਤਾ। ਇਸ ਤੋਂ ਪਹਿਲਾਂ ਕਲ ਦੇਰ ਰਾਤ..

 


ਅਹਿਮਦਾਬਾਦ, 9 ਅਗੱਸਤ : ਗੁਜਰਾਤ ਵਿਚ ਹੋਈਆਂ ਰਾਜ ਸਭਾ ਚੋਣਾਂ ਵਿਚ ਕਾਂਗਰਸ ਉਮੀਦਵਾਰ ਅਹਿਮਦ ਪਟੇਲ ਨੇ ਭਾਜਪਾ ਦੇ ਉਮੀਦਵਾਰ ਬਲਵੰਤ ਸਿੰਘ ਰਾਜਪੂਤ ਨੂੰ ਹਰਾ ਦਿਤਾ। ਇਸ ਤੋਂ ਪਹਿਲਾਂ ਕਲ ਦੇਰ ਰਾਤ ਚੱਲੇ ਨਾਟਕੀ ਘਟਨਾਕ੍ਰਮ ਵਿਚ ਚੋਣ ਕਮਿਸ਼ਨ ਨੇ ਚੋਣ ਨਿਯਮਾਂ ਦੀ ਉਲੰਘਣਾ ਕਰਨ 'ਤੇ ਮੁੱਖ ਵਿਰੋਧੀ ਧਿਰ ਦੇ ਦੋ ਨਾਰਾਜ਼ ਵਿਧਾਇਕਾਂ ਦੀਆਂ ਵੋਟਾਂ ਰੱਦ ਕਰ ਦਿਤੀਆਂ ਸਨ ਜਿਸ ਨਾਲ ਕਾਂਗਰਸ ਖ਼ੇਮੇ ਵਿਚ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ।
       ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਰਾਜਨੀਤਕ ਸਕੱਤਰ ਅਹਿਮਦ ਪਟੇਲ ਨੂੰ 44 ਵੋਟਾਂ ਮਿਲਿਆਂ ਜਦਕਿ ਰਾਜਪੂਤ ਨੂੰ 38 ਵੋਟਾਂ ਨਾਲ ਸਬਰ ਕਰਨਾ ਪਿਆ। ਰਾਜਪੂਤ ਵਿਧਾਨ ਸਭਾ ਵਿਚ ਕਾਂਗਰਸ ਦੇ ਨੇਤਾ ਸਨ ਅਤੇ ਪਾਰਟੀ ਛੱਡ ਕੇ ਭਾਜਪਾ ਵਿਚ ਆ ਗਏ ਸਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਨ੍ਹਾਂ ਚੋਣਾਂ ਵਿਚ ਜਿੱਤ ਹਾਸਲ ਕਰ ਕੇ ਪਹਿਲੀ ਵਾਰ ਰਾਜ ਸਭਾ ਵਿਚ ਪ੍ਰਵੇਸ਼ ਕੀਤਾ ਹੈ। ਉਨ੍ਹਾਂ ਦੇ ਨਾਲ ਹੀ ਮੌਜੂਦਾ ਰਾਜ ਸਭਾ ਮੈਂਬਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸਮਰਿਤੀ ਇਰਾਨੀ ਵੀ ਚੋਣ ਜਿੱਤ ਗਈ ਹੈ। ਅਧਿਕਾਰੀਆਂ ਮੁਤਾਬਕ ਦੋਹਾਂ ਨੂੰ 46-46 ਵੋਟਾਂ ਮਿਲੀਆਂ। ਚੋਣ ਜਿੱਤਣ ਤੋਂ ਬਾਅਦ ਅਹਿਮਦ ਪਟੇਲ ਨੇ ਕਿਹਾ, 'ਇਹ ਕੇਵਲ ਮੇਰੀ ਜਿੱਤ ਨਹੀਂ। ਇਹ ਧਨ ਅਤੇ ਬਲ ਦੀ ਬੇਤਹਾਸ਼ਾ ਵਰਤੋਂ ਅਤੇ ਰਾਜ ਮਸ਼ੀਨਰੀ ਦੀ ਦੁਰਵਰਤੋਂ ਦੀ ਹਾਰ ਹੈ।' ਉਨ੍ਹਾਂ ਕਿਹਾ, 'ਮੈਂ ਖ਼ੁਸ਼ ਹਾਂ ਅਤੇ ਅਪਣੀ ਪਾਰਟੀ ਦੇ ਆਗੂਆਂ, ਅਪਣੇ ਵਿਧਾਇਕਾਂ ਅਤੇ ਸਾਰੇ ਵਰਕਰਾਂ ਦਾ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਕ ਪਰਵਾਰ ਵਾਂਗ ਕੰਮ ਕੀਤਾ।'
        ਇਸ ਤੋਂ ਪਹਿਲਾਂ ਕਲ ਰਾਤ ਗਿਣਤੀ ਉਸ ਸਮੇਂ ਕੁੱਝ ਸਮੇਂ ਲਈ ਰੋਕ ਦਿਤੀ ਗਈ ਜਦ ਕਾਂਗਰਸ ਨੇ ਦਾਅਵਾ ਕਰ ਦਿਤਾ ਕਿ ਦੋ ਹੋਰ ਕਾਂਗਰਸੀ ਵਿਧਾਇਕਾਂ ਨੇ ਅਣਅਧਿਕਾਰਤ ਵਿਅਕਤੀਆਂ ਨੂੰ ਬੈਲੇਟ ਪੇਪਰ ਵਿਖਾ ਕੇ ਚੋਣ ਨਿਯਮਾਂ ਦੀ ਉਲੰਘਣਾ ਕੀਤੀ ਹੈ ਹਾਲਾਂਕਿ ਕਾਂਗਰਸ ਅਤੇ ਭਾਜਪਾ ਦੇ ਸੂਤਰਾਂ ਨੇ ਕਿਹਾ ਕਿ ਕੁੱਝ ਦੇਰ ਮਗਰੋਂ ਗਿਣਤੀ ਫਿਰ ਸ਼ੁਰੂ ਹੋ ਗਈ।
         ਉਧਰ, ਕਾਂਗਰਸ ਨੂੰ ਵੱਡੀ ਰਾਹਤ ਦਿੰਦਿਆਂ ਚੋਣ ਕਮਿਸ਼ਨ ਨੇ ਚੋਣਾਂ ਵਿਚ ਉਸ ਦੇ ਦੋ ਵਿਧਾਇਕਾਂ ਦੀਆਂ ਪਾਈਆਂ ਵੋਟਾਂ ਨੂੰ 'ਬੈਲੇਟ ਪੇਪਰ ਦੀ ਗੁਪਤਤਾ' ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਕਲ ਦੇਰ ਰਾਤ ਰੱਦ ਕਰ ਦਿਤਾ ਸੀ। ਕਮਿਸ਼ਨ ਨੇ ਕਾਂਗਰਸ ਵਿਧਾਇਕ ਭੋਲਾਭਾਈ ਗੋਹਿਲ ਅਤੇ ਰਾਘਵਜੀ ਭਾਈ ਪਟੇਲ ਦੇ ਬੈਲੇਟ ਪੇਪਰਾਂ ਨੂੰ ਅਲੱਗ ਕਰ ਕੇ ਗਿਣਤੀ ਕਰਨ ਦੀ ਗੱਲ ਕਹੀ। ਕਮਿਸ਼ਨ ਦੇ ਹੁਕਮ ਅਨੁਸਾਰ ਮਤਦਾਨ ਪ੍ਰਕ੍ਰਿਆ ਦੀ ਵੀਡੀਉ ਫ਼ੁਟੇਜ ਵੇਖਣ ਮਗਰੋਂ ਪਤਾ ਲੱਗਾ ਕਿ ਦੋਹਾਂ ਵਿਧਾਇਕਾਂ ਨੇ ਬੈਲੇਟ ਪੇਪਰਾਂ ਨੂੰ ਗੁਪਤ ਰੱਖਣ ਦੇ ਨਿਯਮ ਦੀ ਉਲੰਘਣਾ ਕੀਤੀ ਸੀ। ਕਾਂਗਰਸ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਦੋਹਾਂ ਵਿਧਾਇਕਾਂ ਦੀਆਂ ਵੋਟਾਂ ਰੱਦ ਕੀਤੀਆਂ ਜਾਣ। (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement