ਕਰਨਾਟਕ 'ਚ 12 ਮਈ ਨੂੰ ਇਕੋ ਪੜਾਅ 'ਚ ਹੋਵੇਗੀ ਵੋਟਿੰਗ, ਚੋਣ ਜ਼ਾਬਤਾ ਲਾਗੂ
Published : Mar 27, 2018, 11:54 am IST
Updated : Mar 27, 2018, 11:54 am IST
SHARE ARTICLE
Karnataka Declare Dates for Assembly Eelections
Karnataka Declare Dates for Assembly Eelections

ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਹੈ। ਕਰਨਾਟਕ ਵਿਚ 12 ਮਈ ਵੋਟਿੰਗ ਹੋਵੇਗੀ ਜਦਕਿ 15 ਮਈ ਨੂੰ ਵੋਟਾਂ ਦੀ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਹੈ। ਕਰਨਾਟਕ ਵਿਚ 12 ਮਈ ਵੋਟਿੰਗ ਹੋਵੇਗੀ ਜਦਕਿ 15 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਕਮਿਸ਼ਨ ਅਨੁਸਾਰ ਇਹ ਚੋਣਾਂ ਇਕ ਹੀ ਪੜਾਅ ਵਿਚ ਕਰਵਾਈਆਂ ਜਾਣਗੀਆਂ। ਚੋਣ ਕਮਿਸ਼ਨ ਦੇ ਐਲਾਨ ਦੇ ਨਾਲ ਹੀ ਕਰਨਾਟਕ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

Karnataka Declare Dates for Assembly EelectionsKarnataka Declare Dates for Assembly Eelections

ਚੋਣ ਕਮਿਸ਼ਨ ਨੇ ਕਿਹਾ ਕਿ ਕਰਨਾਟਕ ਦੇ ਸਾਰੇ 56 ਹਜ਼ਾਰ ਬੂਥਾਂ 'ਤੇ ਵੀਵੀਪੈਟ ਦੀ ਵਰਤੋਂ ਕੀਤੀ ਜਾਵੇਗੀ। ਅਪਾਹਜਾਂ ਲਈ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ। ਚੋਣ ਕਮਿਸ਼ਨ ਨੇ ਆਖਿਆ ਕਿ ਚੋਣ ਖ਼ਰਚ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ ਅਤੇ ਬਿਨਾਂ ਦਸਤਾਵੇਜ਼ਾਂ ਦੇ ਫੜੀ ਗਈ ਵੱਡੀ ਰਕਮ ਨੂੰ ਜ਼ਬਤ ਕਰ ਲਿਆ ਜਾਵੇਗਾ।

Karnataka Declare Dates for Assembly EelectionsKarnataka Declare Dates for Assembly Eelections

ਕਰਨਾਟਕ ਚੋਣਾਂ ਤੋਂ ਪਹਿਲਾਂ ਹੀ ਸਾਰੀਆਂ ਪਾਰਟੀਆਂ ਨੇ ਕਮਰ ਕੱਸੀ ਹੋਈ ਹੈ। ਕਰਨਾਟਕ ਵਿਚ ਮੌਜੂਦਾ ਕਾਂਗਰਸ ਦੀ ਸਿਧਰਮਈਆ ਸਰਕਾਰ ਦਾ ਕਾਰਜਕਾਲ 28 ਮਈ ਨੂੰ ਪੂਰਾ ਹੋ ਰਿਹਾ ਹੈ। ਕਰਨਾਟਕ ਦੀਆਂ 225 ਵਿਧਾਨ ਸਭਾ ਸੀਟਾਂ 'ਤੇ 224 ਲਈ ਚੋਣਾਂ ਹੋਣੀਆਂ ਹਨ ਜਦਕਿ ਇਕ ਸੀਟ 'ਤੇ ਐਂਗਲੋ-ਇੰਡੀਅਨ ਸਮਾਜ ਤੋਂ ਮੈਂਬਰ ਨਾਜ਼ਮਦ ਹੋਵੇਗਾ। ਕਰਨਾਟਕ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਭਾਜਪਾ ਦੇ ਵਿਚਕਾਰ ਸਿੱਧੀ ਟੱਕਰ ਹੈ। ਦੋਵੇਂ ਹੀ ਪਾਰਟੀਆਂ ਦੇ ਸਟਾਰ ਪ੍ਰਚਾਰਕ ਇਨ੍ਹੀਂ ਦਿਨੀਂ ਜ਼ੋਰ-ਸ਼ੋਰ ਨਾਲ ਪ੍ਰਚਾਰ ਵਿਚ ਲੱਗੇ ਹੋਏ ਹਨ। ਦੋਵੇਂ ਪਾਰਟੀਆਂ ਲੰਗਾਇਤ ਫਿ਼ਰਕੇ ਦੇ ਲੋਕਾਂ ਨੂੰ ਅਪਣੇ ਨਾਲ ਜੋੜਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੀਆਂ ਹਨ। 

Karnataka Declare Dates for Assembly EelectionsKarnataka Declare Dates for Assembly Eelections

ਦਸ ਦਈਏ ਕਿ ਸੂਬੇ ਵਿਚ 12 ਅਜਿਹੀਆਂ ਸੀਟਾਂ ਹਨ, ਜਿਨ੍ਹਾਂ 'ਤੇ ਲੰਗਾਇਤ ਫਿ਼ਰਕੇ ਦੇ ਲੋਕਾਂ ਦੀ ਬਹੁਗਿਣਤੀ ਹੈ। ਇਨ੍ਹਾਂ ਸੀਟਾਂ ਨੂੰ ਕਿੰਗ ਮੇਕਰ ਸੀਟਾਂ ਵੀ ਕਿਹਾ ਜਾਂਦਾ ਹੈ। ਇਸੇ ਕਰਕੇ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬੀਤੇ ਦਿਨ ਇਕ ਮਸ਼ਹੂਰ ਲੰਗਾਇਤ ਸੰਤ ਤੋਂ ਅਸ਼ੀਰਵਾਦ ਵੀ ਲਿਆ ਸੀ ਤੇ ਰਾਹੁਲ ਗਾਂਧੀ ਵੀ ਵਾਰ-ਵਾਰ ਉਨ੍ਹਾਂ ਦੇ ਮੱਠਾਂ ਦਾ ਦੌਰਾ ਕਰ ਰਹੇ ਹਨ। ਕਰਨਾਟਕ ਵਿਚ ਇਸ ਵਾਰ ਮੁੱਖ ਮੁੱਦਾ ਲੰਗਾਇਤ ਅਤੇ ਭ੍ਰਿਸ਼ਟਾਚਾਰ ਹੈ।

Karnataka Declare Dates for Assembly EelectionsKarnataka Declare Dates for Assembly Eelections

ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਸਿੱਧਰਮਈਆ ਸਰਕਾਰ ਅਪਣੀ ਸੀਟ ਬਚਾਉਣ ਲਈ ਉਤਰੇਗੀ, ਉਥੇ ਭਾਜਪਾ ਵੀ ਇਸ ਵਾਰ ਇੱਥੇ ਸੱਤਾ 'ਤੇ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਤੀਜੇ ਮੋਰਚੇ ਵਜੋਂ ਜੇਡੀਐਸ-ਬੀਐਸਪੀ ਇਕੱਠੇ ਮਿਲ ਕੇ ਦੋਵੇਂ ਪ੍ਰਮੁਖ ਪਾਰਟੀਆਂ ਨੂੰ ਚੁਣੌਤੀ ਦੇਣਗੀਆਂ। ਉਧਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਇਨ੍ਹੀਂ ਦਿਨੀਂ ਲਗਾਤਾਰ ਵਿਧਾਨ ਸਭਾ ਚੋਣ ਪ੍ਰਚਾਰ ਨੂੰ ਲੈ ਕੇ ਕਰਨਾਟਕ ਵਿਚ ਹੀ ਹਨ। ਉਨ੍ਹਾਂ ਦੇ ਦੌਰੇ ਦਾ ਅੱਜ ਦੂਜਾ ਦਿਨ ਹੈ। ਉਹ ਅੱਜ ਸ਼ੰਗੇਰੀ ਸਵਾਮੀ ਅਤੇ ਸ੍ਰੀ ਮੁਰੂਗਾ ਮੱਠ ਦੇ ਦਰਸ਼ਨ ਕਰਨਗੇ।

Karnataka Declare Dates for Assembly EelectionsKarnataka Declare Dates for Assembly Eelections

ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਕਰਨਾਟਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਸੋਮਵਾਰ ਨੂੰ ਹੀ ਜੇਡੀਐਸ ਤੋਂ ਬਗ਼ਾਵਤ ਕਰ ਚੁਕੇ 7 ਸਾਬਕਾ ਵਿਧਾਇਕਾਂ ਨੇ ਕਾਂਗਰਸ 'ਚ ਸ਼ਾਮਲ ਹੋ ਗਏ।

 

ਜ਼ਿਕਰਯੋਗ ਹੈ ਕਿ ਇਸ ਵਾਰ ਭਾਜਪਾ ਅਤੇ ਕਾਂਗਰਸ 'ਚ ਚੋਣਾਂ ਨੂੰ ਲੈ ਕੇ ਸਖ਼ਤ ਟੱਕਰ ਹੈ। ਜਿੱਥੇ ਇਕ ਪਾਸੇ ਮੁੱਖ ਮੰਤਰੀ ਸਿੱਧਰਮਈਆ ਦੀ ਅਗਵਾਈ 'ਚ ਕਾਂਗਰਸ ਫਿਰ ਤੋਂ ਸੱਤਾ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਉੱਥੇ ਹੀ ਦੂਜੇ ਪਾਸੇ ਬੀ.ਐਸ. ਯੇਦੀਯੁਰੱਪਾ ਨੂੰ ਸਾਹਮਣੇ ਕਰ ਕੇ ਭਾਜਪਾ ਵੀ ਮੈਦਾਨ 'ਚ ਡਟੀ ਹੋਈ ਹੈ। ਦਸ ਦਈਏ ਕਿ 2013 ਦੀਆਂ ਵਿਧਾਨ ਸਭਾ ਚੋਣਾਂ 'ਚ ਸੂਬੇ ਦੀਆਂ ਕੁਲ 224 ਸੀਟਾਂ ਵਿਚੋਂ ਕਾਂਗਰਸ ਨੇ 122 ਜਿੱਤੀਆਂ ਸਨ, ਜਦੋਂ ਕਿ ਭਾਜਪਾ ਨੇ 40 ਅਤੇ ਜੇ.ਡੀ.ਐੱਸ. ਨੇ 40 ਸੀਟਾਂ 'ਤੇ ਕਬਜ਼ਾ ਕੀਤਾ ਸੀ। ਹੁਣ ਇਸ ਵਾਰ ਦੇਖਣਾ ਹੋਵੇਗਾ ਕਿ ਬਾਜ਼ੀ ਕਿਸ ਦੇ ਹੱਥ ਆਉਂਦੀ ਹੈ। 

Location: India, Karnataka, Mysore

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement