ਸੀਵਰ 'ਚ ਤਿੰਨ ਮਜ਼ਦੂਰਾਂ ਦੀ ਮੌਤ ਦਾ ਮਾਮਲਾ ਭੱਖਿਆ
Published : Aug 7, 2017, 5:35 pm IST
Updated : Mar 27, 2018, 7:04 pm IST
SHARE ARTICLE
Anupam
Anupam

ਲਾਜਪਤ ਨਗਰ ਇਲਾਕੇ ਵਿਚ ਸੀਵਰ ਸਾਫ਼ ਕਰ ਰਹੇ ਤਿੰਨ ਮਜ਼ਦੂਰਾਂ ਦੀ ਜ਼ਹਿਰੀਲੀ ਗੈੱਸ ਨਾਲ ਮੌਤ ਹੋਣ ਦੇ ਮਾਮਲੇ ਨੂੰ ਲੈ ਕੇ ਸਵਰਾਜ ਇੰਡੀਆ ਪਾਰਟੀ ਨੇ ਕੇਜਰੀਵਾਲ ਸਰਕਾਰ..

ਨਵੀਂ ਦਿੱਲੀ, 7 ਅਗੱਸਤ (ਅਮਨਦੀਪ ਸਿੰਘ): ਲਾਜਪਤ ਨਗਰ ਇਲਾਕੇ ਵਿਚ ਸੀਵਰ ਸਾਫ਼ ਕਰ ਰਹੇ ਤਿੰਨ ਮਜ਼ਦੂਰਾਂ ਦੀ ਜ਼ਹਿਰੀਲੀ ਗੈੱਸ ਨਾਲ ਮੌਤ ਹੋਣ ਦੇ ਮਾਮਲੇ ਨੂੰ ਲੈ ਕੇ ਸਵਰਾਜ ਇੰਡੀਆ ਪਾਰਟੀ ਨੇ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਲਾਉਂਦਿਆਂ ਸਰਕਾਰ ਨੂੰ ਸਫ਼ਾਈ ਮੁਲਾਜ਼ਮਾਂ ਵਿਰੋਧੀ ਕਰਾਰ ਦਿਤਾ ਹੈ। ਸਵਰਾਜ ਇੰਡੀਆ ਪਾਰਟੀ ਦੇ ਮੁਖ ਬੁਲਾਰੇ ਤੇ ਦਿੱਲੀ ਇਕਾਈ ਦੇ ਪ੍ਰਧਾਨ ਅਨੁਪਮ ਨੇ ਕਿਹਾ ਕਿ ਸਫ਼ਾਈ ਮੁਲਾਜ਼ਮਾਂ ਬਾਰੇ ਕੇਜਰੀਵਾਲ ਸਰਕਾਰ ਤੁਰਤ 'ਵਾਈਟ ਪੇਪਰ' ਜਾਰੀ ਕਰੇ ਕਿ ਉਨ੍ਹਾਂ ਸਰਕਾਰ ਬਣਨ ਪਿਛੋਂ ਸਫ਼ਾਈ ਮੁਲਾਜ਼ਮਾਂ ਦੇ ਹਿੱਤਾਂ ਲਈ ਕੀ ਕੁੱਝ ਕੀਤਾ ਹੈ।
ਉਨ੍ਹਾਂ ਕਿਹਾ ਕਿ ਤਿੰਨ ਮਜ਼ਦੂਰਾਂ ਦੀ ਮੌਤ ਨਾਲ ਸਾਫ ਹੋ ਗਿਆ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਸਫ਼ਾਈ ਮੁਲਾਜ਼ਮਾਂ ਦੀਆਂ ਪ੍ਰੇਸ਼ਾਨੀਆਂ ਬਾਰੇ ਜ਼ਰਾ ਵੀ ਸੰਜੀਦਾ ਨਹੀਂ। ਉਨ੍ਹਾਂ ਕਿਹਾ ਕਿ ਸਫ਼ਾਈ ਮੁਲਾਜ਼ਮਾਂ ਨੇ ਅਪਣੀ ਜ਼ਿੰਦਗੀ ਵਿਚ ਬਦਲਾਅ ਲਿਆਉਣ ਲਈ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਭਰਵੀਂ ਹਮਾਇਤ ਦਿਤੀ ਸੀ ਤੇ 'ਝਾੜੂ' ਚੋਣ ਨਿਸ਼ਾਨ ਵਾਲੀ ਆਮ ਆਦਮੀ ਪਾਰਟੀ ਨੇ ਸਫ਼ਾਈ ਮੁਲਾਜ਼ਮਾਂ ਨਾਲ ਧੋਖਾ ਹੀ ਕੀਤਾ ਹੈ।  ਉਨ੍ਹਾਂ ਦੋਸ਼ ਲਾਇਆ ਕਿ ਸਰਕਾਰੀ ਮਹਿਕਮੇ ਤੇ ਠੇਕੇਦਾਰਾਂ ਵਲੋਂ ਮਜ਼ਦੂਰਾਂ ਕੋਲੋਂ ਸੀਵਰ ਸਾਫ਼ ਕਰਵਾਉਣ ਲਈ ਬਿਨਾਂ ਸਾਜੋ ਸਮਾਨ ਨਾਲ ਉਨਾਂ੍ਹ ਨੂੰ ਸੀਵਰਾਂ ਅੰਦਰ ਜਾਣ ਨੂੰ ਮਜ਼ਬੂਰ ਕੀਤਾ ਜਾਂਦਾ ਹੈ ਜਿਸ ਨਾਲ ਜ਼ਹਿਰੀਲੀ ਗੈੱਸ ਚੜ੍ਹਨ ਨਾਲ ਅਜਿਹੇ ਘਿਨੌਣੇ ਮਾਮਲੇ ਵਾਪਰਦੇ ਹਨ।ਉਨਾਂ੍ਹ ਕਿਹਾ ਕਿ ਵੀਹ ਦਿਨ ਪਹਿਲਾਂ ਵੀ ਦਿੱਲੀ ਦੇ ਘਿਟੋਰਨੀ ਇਲਾਕੇ ਵਿਚ ਇਸੇ ਤਰ੍ਹਾਂ ਹੀ ਚਾਰ ਮਜ਼ਦੂਰਾਂ ਦੀ ਸੀਵਰ ਲਾਈਨ ਦੇ ਅੰਦਰ ਮੌਤ ਹੋ ਗਈ ਸੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement