
ਦੋ ਦਿਨਾਂ ਦੇ ਅੰਦਰ ਉਨ੍ਹਾਂ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ।
ਮਾਨਸਾ: ਪੰਜਾਬੀ ਏਕਤਾ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿਚ ਮਾਨਸਾ ਦੇ ਐਸਡੀਐਮ ਅਭਿਜੀਤ ਕਪਿਲਾਸ਼ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਦੋ ਦਿਨਾਂ ਦੇ ਅੰਦਰ ਉਨ੍ਹਾਂ ਨੂੰ ਜਵਾਬ ਦੇਣ ਲਈ ਕਿਹਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸੁਖਪਾਲ ਖਹਿਰਾ ਨੇ 25 ਮਾਰਚ ਨੂੰ ਗੱਡੀ ਵਿਚ ਸਵਾਰ ਹੋ ਕੇ ਮਾਨਸਾ ਦੇ ਰਸਤੇ ਬਠਿੰਡਾ ਰੋਡ ਤੱਕ ਰੋਡ ਸ਼ੋਅ ਕੀਤਾ ਸੀ ਪਰ ਪਾਰਟੀ ਵੱਲੋਂ ਲਾਏ ਗਏ ਹੋਰਡਿੰਗਜ਼ ਸਬੰਧੀ ਕੋਈ ਮਨਜ਼ੂਰੀ ਪ੍ਰਸ਼ਾਸ਼ਨ ਕੋਲੋਂ ਨਹੀਂ ਲਈ ਸੀ।
Sukhpal Singh Khaira
ਐਸਡੀਐਮ ਅਭਿਜੀਤ ਨੇ ਦੱਸਿਆ ਕਿ ਜੇਕਰ ਖਹਿਰਾ ਨੇ ਨੋਟਿਸ ਦਾ ਜਵਾਬ ਨਾ ਦਿੱਤਾ ਤਾਂ ਉਹਨਾਂ ਖਿਲਾਫ ਮਾਮਾਲਾ ਦਰਜ ਕੀਤਾ ਜਾਵੇਗਾ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਵੀ ਨਸ਼ਾ ਤਸਕਰਾਂ ਨਾਲ ਕਥਿਤ ਸਬੰਧਾਂ ਬਾਰੇ ਮਾਮਲੇ ਵਿਚ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਤੇ ਫੈਸਲਾ ਰਾਖਵਾਂ ਰੱਖ ਲਿਆ ਸੀ ਅਤੇ ਸੁਪਰੀਮ ਕੋਰਟ ਨੇ ਹੀ ਤੈਅ ਕਰਨਾ ਹੈ ਫਾਜ਼ਿਲਕਾ ਅਦਾਲਤ ਵੱਲੋਂ ਸੁਖਪਾਲ ਖਹਿਰਾ ਨੂੰ ਜਾਰੀ ਕੀਤੇ ਗਏ ਸੰਮਨ ਰੱਦ ਕੀਤੇ ਜਾਣੇ ਹਨ ਜਾਂ ਨਹੀ।