ਕੋਰੋਨਾ ਵਾਇਰਸ: ਇਹ ਐਪ 100 ਮੀਟਰ ਦੇ ਦਾਇਰ ਵਿਚ ਕੋਰੋਨਾ ਮਰੀਜ਼ ਤੋਂ ਕਰੇਗਾ ਅਲਰਟ
Published : Mar 27, 2020, 1:17 pm IST
Updated : Mar 30, 2020, 12:53 pm IST
SHARE ARTICLE
LadengeCoronaSe new App Corona Virus
LadengeCoronaSe new App Corona Virus

ਕੋਈ ਪੀੜਤ ਵਿਅਕਤੀ 5 ਤੋਂ 100 ਮੀਟਰ ਦੇ ਦਾਇਰੇ ਵਿਚ ਆਉਂਦਾ ਹੈ...

ਨਵੀਂ ਦਿੱਲੀ: ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ, ਵਾਈਐਮਸੀਏ ਦੇ ਵਿਦਿਆਰਥੀਆਂ ਨੇ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਇਕ ਨਵਾਂ ਹੱਲ ਲੱਭਿਆ ਹੈ। ਯੂਨੀਵਰਸਿਟੀ ਦੀ ਸਟਾਰਟ-ਅਪ ਟੀਮ ਵਿਚ ਐਮਬੀਏ ਦੇ ਦੋ ਵਿਦਿਆਰਥੀਆਂ ਲਲਿਤ ਫੌਜਦਾਰ ਅਤੇ ਨਿਤਿਨ ਸ਼ਰਮਾ ਨੇ ਜਿਓ-ਫੇਂਸਿੰਗ ਤਕਨੀਕ ਦਾ ਉਪਯੋਗ ਕਰਦੇ ਹੋਏ ਇਕ ਮੋਬਾਇਲ ਐਪ ਤਿਆਰ ਕੀਤੀ ਹੈ।

Corona VirusCorona Virus

ਕੋਈ ਪੀੜਤ ਵਿਅਕਤੀ 5 ਤੋਂ 100 ਮੀਟਰ ਦੇ ਦਾਇਰੇ ਵਿਚ ਆਉਂਦਾ ਹੈ ਤਾਂ ਐਪ ਰਾਹੀਂ ਉਸ ਦਾ ਅਲਰਟ ਮਿਲ ਜਾਵੇਗਾ। ਇਸ ਦੇ ਨਾਲ ਹੀ ਇਹ ਚੇਤਾਵਨੀ ਮਿਲੇਗੀ ਕਿ ਤੁਸੀਂ ਉਹਨਾਂ ਥਾਵਾਂ ਤੇ ਨਾ ਜਾਓ ਜਿੱਥੇ ਪੀੜਤ ਵਿਅਕਤੀ ਪਿਛਲੇ 24 ਘੰਟਿਆਂ ਵਿਚ ਆਇਆ ਹੋਵੇ। ਯੂਨੀਵਰਸਿਟੀ ਦੇ ਫੈਕਲਟੀ ਅਜੈ ਸ਼ਰਮਾ ਨੇ ਦਸਿਆ ਕਿ ਇਸ ਐਪ ਨੂੰ ‘ਕਵਚ’ ਦਾ ਨਾਮ ਦਿੱਤਾ ਗਿਆ ਹੈ।

ਉਹਨਾਂ ਦਸਿਆ ਕਿ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ 16 ਮਾਰਚ ਨੂੰ ਕੋਵਿਡ-19 ਦੇ ਹੱਲ ਲਈ ਲਾਂਚ ਕੀਤਾ ਸੀ। ਇਸ ਚੁਣੌਤੀ ਦੁਆਰਾ 31 ਮਾਰਚ ਤਕ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇਨੋਵੈਟਿਵ ਹੱਲ ਲਈ ਬੁਲਾਇਆ ਗਿਆ ਸੀ। ਯੂਨੀਵਰਸਿਟੀ ਦੀ ਟੀਮ ਨੇ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ 10 ਦਿਨ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਮੋਬਾਇਲ ਐਪ ਤਿਆਰ ਕੀਤੀ ਹੈ।

ਕੁਲਪਤੀ ਪ੍ਰੋ. ਦਿਨੇਸ਼ ਕੁਮਾਰ ਨੇ ਸਟਾਰਟ-ਅਪ ਟੀਮ ਦੇ ਯਤਨਾਂ ਦੀ ਪ੍ਰਸ਼ੰਸ਼ਾ ਕੀਤੀ ਹੈ। ਕੁਲਪਤੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੁਨੀਆਭਰ ਵਿਚ ਮਨੁੱਖ ਲਈ ਸੰਕਟ ਬਣਦਾ ਜਾ ਰਿਹਾ ਹੈ। ਇਸ ਨਾਲ ਨਿਪਟਣ ਲਈ ਰੋਕਥਾਮ  ਹੀ ਬਿਹਤਰ ਵਿਕਲਪ ਹੈ। ਦਸ ਦਈਏ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 82,404 ਪਹੁੰਚ ਗਈ ਹੈ। ਇੱਥੇ ਅੰਕੜਾ ਅਮਰੀਕੇ ਸਮੇਂ ਮੁਤਾਬਕ ਵੀਰਵਾਰ ਸ਼ਾਮ 6 ਵਜੇ ਤਕ ਦਾ ਹੈ।

ਅੰਕੜਾ ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਟ ਐਂਡ ਇੰਜੀਨੀਅਰਿੰਗ ਨੇ ਜਾਰੀ ਕੀਤਾ ਹੈ। ਰਿਪੋਰਟ ਮੁਤਾਬਕ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਅਤੇ ਹੁਣ ਸਭ ਤੋਂ ਜ਼ਿਆਦਾ ਮਰੀਜ਼ ਅਮਰੀਕਾ ਵਿਚ ਹਨ। ਵਿਸ਼ਵਭਰ ਵਿਚ ਹਰ ਪੰਜ ਘੰਟਿਆਂ ਵਿਚ ਘਟ ਸਮੇਂ ਵਿਚ 10 ਹਜ਼ਾਰ ਕੇਸ ਸਾਹਮਣੇ ਆ ਰਹੇ ਹਨ।

ਨਿਊਯਾਰਕ ਵਿਚ 37802 ਕੇਸ ਸਾਹਮਣੇ ਆਏ ਹਨ ਇਸ ਤੋਂ ਬਾਅਦ ਇਹ ਸ਼ਹਿਰ ਕੋਰੋਨਾ ਵਾਇਰਸ ਦਾ ਕੇਂਦਰ ਬਿੰਦੂ ਬਣ ਗਿਆ। ਨਿਊ ਜਰਸੀ ਵਿਚ 6,876 ਅਤੇ ਕੈਲਿਫੋਰਨਿਆ ਵਿਚ 3,802 ਕੇਸ ਦਰਜ ਕੀਤੇ ਗਏ ਹਨ। ਦਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ 526,044 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਇਸ ਨਾਲ 23,709 ਮੌਤਾਂ ਹੋ ਚੁੱਕੀਆਂ ਹਨ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement