
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀਰਵਾਰ ਨੂੰ ਸੰਸਦ 'ਚ ਇਟਲੀ 'ਚ ਫਸੇ ਵਿਦਿਆਰਥੀਆਂ ਦਾ ਮੁੱਦਾ ਉਠਾਇਆ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀਰਵਾਰ ਨੂੰ ਸੰਸਦ 'ਚ ਇਟਲੀ 'ਚ ਫਸੇ ਵਿਦਿਆਰਥੀਆਂ ਦਾ ਮੁੱਦਾ ਉਠਾਇਆ। ਪਾਰਟੀ ਵਲੋਂ ਜਾਰੀ ਬਿਆਨ ਅਨੁਸਾਰ ਭਗਵੰਤ ਮਾਨ ਨੇ ਇਟਲੀ ਦੇ ਏਅਰਪੋਰਟ 'ਤੇ ਫਸੇ ਕਰੀਬ 30 ਭਾਰਤੀ ਵਿਦਿਆਰਥੀਆਂ ਦਾ ਮੁੱਦਾ ਉਠਾਇਆ
Corona Virus
ਤਾਂ ਵਿਦੇਸ਼ ਮੰਤਰੀ ਐਸ. ਸ਼ੰਕਰ ਨੇ ਭਰੋਸਾ ਦਿਤਾ ਕਿ ਇਨ੍ਹਾਂ ਫਸੇ ਭਾਰਤੀਆਂ 'ਚ ਜੋ ਵੀ ਕਰੋਨਾ ਵਾਇਰਸ ਤੋਂ ਮੁਕਤ (ਨੈਗੇਟਿਵ) ਹੋਵੇਗਾ, ਉਨ੍ਹਾਂ ਨੂੰ ਭਾਰਤ ਸਰਕਾਰ ਵਾਪਸ ਦੇਸ਼ ਲੈ ਕੇ ਆਵੇਗੀ, ਪਰੰਤੂ ਜੇ ਕੋਈ ਕਰੋਨਾਵਾਇਰਸ ਨਾਲ ਪ੍ਰਭਾਵਤ (ਪਾਜ਼ੀਟਿਵ) ਪਾਇਆ ਗਿਆ ਤਾਂ ਉਸ ਦਾ ਉਥੇ ਹੀ ਇਲਾਜ ਕਰਵਾਇਆ ਜਾਵੇਗਾ।
Bhagwant mann
ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਜਪਾ ਅਤੇ ਕਾਂਗਰਸ 'ਤੇ ਦੰਗੇ ਕਰਾਉਣ ਦੀ ਮਾਹਿਰ ਪਾਰਟੀਆਂ ਹੋਣ ਦਾ ਦੋਸ਼ ਵੀ ਲਗਾਇਆ ਹੈ। ਵੀਰਵਾਰ ਨੂੰ ਸੰਸਦ ਭਵਨ ਦੇ ਬਾਹਰ ਮੀਡੀਆ ਨੂੰ ਪ੍ਰਤੀਕਿਰਿਆ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਦੇ ਆਗੂ ਇਕ ਦੂਜੇ ਦੇ ਸ਼ਾਸਨ 'ਚ ਹੋਏ ਦੰਗੇ ਗਿਣਾ ਰਹੇ ਹਨ।
File Photo
ਇਸ ਦੂਸ਼ਣਬਾਜ਼ੀ ਰਾਹੀਂ ਦੋਵੇਂ ਸਿਆਸੀ ਦਲ ਇਕ-ਦੂਜੇ ਬਾਰੇ ਬੋਲ ਤਾਂ ਸੱਚ ਰਹੇ ਹਨ, ਪ੍ਰੰਤੂ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਦੇ, ਕਿਉਂਕਿ ਦੇਸ਼ ਦੀ ਜਨਤਾ ਜਾਂ ਤਾਂ ਦੰਗਿਆਂ ਦਾ ਸੰਤਾਪ ਖ਼ੁਦ ਹੰਢਾ ਚੁੱਕੀ ਹੈ ਅਤੇ ਜਾਂ ਫਿਰ ਫ਼ਿਰਕੂ ਹਿੰਸਾ ਦਾ ਤਾਂਡਵ ਅੱਖੀਂ ਦੇਖ ਕੇ ਦਰਦ ਨੂੰ ਨੇੜਿਉਂ ਮਹਿਸੂਸ ਕਰ ਚੁੱਕੀ ਹੈ। ਇਸ ਲਈ ਲੋਕਾਂ ਤੋਂ ਕੁੱਝ ਵੀ ਲੁਕਿਆ ਨਹੀਂ ਹੈ।
Congress
ਭਗਵੰਤ ਮਾਨ ਨੇ ਕਿਹਾ ਕਿ ਫ਼ਿਰਕੂ ਦੰਗਿਆਂ ਦੀ ਕੌੜੀ ਹਕੀਕਤ ਇਹ ਹੁੰਦੀ ਹੈ ਕਿ ਦੰਗੇ ਚਾਹੇ ਕਾਂਗਰਸ ਵਲੋਂ ਕਰਵਾਏ ਗਏ ਹੋਣ ਜਾਂ ਭਾਜਪਾ ਵਲੋਂ 'ਸਪਾਂਸਰਡ' ਹੋਣ, ਪਰ ਮਰਦਾ ਤਾਂ ਇਨਸਾਨ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਦੇ ਨੇਤਾ ਦਿੱਲੀ ਵਿਚ ਭੜਕਾਊ ਬਿਆਨ ਦੇ ਰਹੇ ਸਨ ਤਾਂ ਦਿੱਲੀ-ਪੁਲਿਸ ਕਿੱਥੇ ਸੁੱਤੀ ਪਈ ਸੀ? ਜਦੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ 'ਤੇ ਝੂਠੇ ਪਰਚੇ ਕਰਨੇ ਹੋਣ ਤਾਂ ਦਿੱਲੀ ਪੁਲਿਸ ਝੱਟ ਪਹੁੰਚ ਜਾਂਦੀ ਹੈ।
Hindu
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਹੋਏ 1984 ਦੇ ਦੰਗਿਆਂ ਵਾਂਗ ਹੁਣ ਭਾਜਪਾ ਦੇ ਕੰਟਰੋਲ ਵਾਲੀ ਦਿੱਲੀ ਪੁਲਿਸ ਮੂਕ ਦਰਸ਼ਕ ਬਣੀ ਰਹੀ। ਜੇਕਰ ਪੁਲਿਸ ਮੁਸ਼ਤੈਦ ਹੁੰਦੀ ਤਾਂ ਹਿੰਦੂ-ਮੁਸਲਮਾਨ ਵੀਰਾਂ ਦੀਆਂ ਜਾਨਾਂ ਅਤੇ ਘਰ-ਦੁਕਾਨਾਂ ਬਚਾਈਆਂ ਜਾ ਸਕਦੀਆਂ ਸਨ। ਮਾਨ ਨੇ ਕਿਹਾ ਕਿ ਦਿੱਲੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਸਿਹਤ, ਸਿਖਿਆ ਅਤੇ ਪਾਣੀ ਵਰਗੇ ਲੋਕ ਮੁੱਦਿਆਂ 'ਤੇ ਪ੍ਰਚਾਰ ਕਰ ਰਹੇ ਸੀ,
Amit Shah
ਜਦਕਿ ਭਾਜਪਾ ਨੇ ਨਫ਼ਰਤ ਦੀ ਹਨੇਰੀ ਲਿਆਂਦੀ ਹੋਈ ਸੀ। ਭਾਜਪਾ ਨੇਤਾਵਾਂ ਨੇ ਦਿੱਲੀ ਚੋਣਾਂ ਨੂੰ ਭਾਰਤ-ਪਾਕਿਸਤਾਨ ਮੈਚ ਦਾ ਨਾਂਅ ਦੇ ਕੇ ਨੀਵੇਂ ਦਰਜੇ ਦੀ ਸਿਆਸਤ ਕੀਤੀ। ਖ਼ੁਦ ਗ੍ਰਹਿ-ਮੰਤਰੀ ਅਮਿਤ ਸ਼ਾਹ ਵੀ ਭੜਕਾਊ ਭਾਸ਼ਣ ਦਿੰਦੇ ਰਹੇ। ਮਾਨ ਨੇ ਕਿਹਾ ਕਿ ਯੂਪੀ ਦੇ ਮੁੱਖ-ਮੰਤਰੀ ਯੋਗੀ ਅਦਿੱਤਾਨਾਥ ਅਪਣੇ ਅੱਗ ਉਗਲਦੇ ਭਾਸ਼ਣ 'ਚ ਅਰਵਿੰਦ ਕੇਜਰੀਵਾਲ ਨੂੰ ਅਤਿਵਾਦੀ ਕਹਿੰਦੇ ਰਹੇ,
Arvind Kejriwal
ਪਰ ਦਿੱਲੀ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਪੱਖੀ ਅਤੇ ਲੋਕਪੱਖੀ ਨੇਤਾ ਵਜੋਂ ਮਾਨਤਾ ਦਿਤੀ ਗਈ, ਜੋ ਦੇਸ਼ ਦੀ ਸਿਆਸਤ ਨੂੰ ਲੋਕ-ਪੱਖੀ ਬਦਲ ਦੇਣ ਆਏ ਹਨ, ਜਿਸ ਕਰ ਕੇ ਲੋਕਾਂ ਨੇ ਉਨ੍ਹਾਂ ਨੂੰ ਮੁੜ ਫ਼ਤਵਾ ਦਿੱਤਾ ਹੈ। ਭਗਵੰਤ ਮਾਨ ਨੇ ਦਸਿਆ ਕਿ ਜਦੋਂ ਉਨ੍ਹਾਂ ਨੇ ਦੰਗਿਆਂ ਦਾ ਮੁੱਦਾ ਪਾਰਲੀਮੈਂਟ ਵਿਚ ਉਠਾਇਆ ਤਾਂ ਇਸ ਦਾ ਜਵਾਬ ਨਾ ਤਾਂ ਭਾਜਪਾ ਅਤੇ ਨਾ ਕਾਂਗਰਸ ਕੋਲ ਸੀ।