
10,288 ਵੋਟਰ ਕੇਂਦਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ।
ਕੋਲਕਾਤਾ- ਪੱਛਮੀ ਬੰਗਾਲ ਤੇ ਅਸਮ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ ਵੋਟਿੰਗ ਜਾਰੀ ਹੈ। ਦੋਵਾਂ ਸੂਬਿਆਂ 'ਚ ਪਹਿਲੇ ਗੇੜ 'ਚ ਰਜਿਸਟਰਡ ਵੋਟਰਾਂ ਦੀ ਸੰਖਿਆ 1.54 ਕਰੋੜ ਤੋਂ ਜ਼ਿਆਦਾ ਹੈ। ਪੱਛਮੀ ਬੰਗਾਲ 'ਚ ਪਹਿਲੇ ਗੇੜ 'ਚ 30 ਵਿਧਾਨ ਸਭਾ ਸੀਟਾਂ 'ਤੇ ਚੋਣ ਹੋਵੇਗੀ। ਪਹਿਲੇ ਗੇੜ 'ਚ ਦੋਵਾਂ ਸੂਬਿਆਂ ਦੀਆਂ 77 ਵਿਧਾਨਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਦੇ ਚਲਦੇ ਪੱਛਮੀ ਬੰਗਾਲ 'ਚ 73 ਲੱਖ ਤੋਂ ਵੱਧ ਵੋਟਰ 191 ਉਮੀਦਵਾਰਾਂ ਦਾ ਭਵਿੱਖ ਤੈਅ ਕਰਨਗੇ।
west bengal
ਦੱਸ ਦੇਈਏ ਕਿ ਪੱਛਮੀ ਮਿਦਨਾਪੁਰ ਤੋਂ ਭਾਜਪਾ ਦੇ ਉਮੀਦਵਾਰ ਸਮਿਤ ਦਾਸ ਨੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਕੋਰੋਨਾ ਦੇ ਕਰਕੇ ਕਮਲਾ ਬਾੜੀ ਜੂਨੀਅਰ ਬੇਸਿਕ ਸਕੂਲ ਮਜੁਲੀ ਵਿਖੇ ਸਥਾਪਤ ਪੋਲਿੰਗ ਸਟੇਸ਼ਨ 'ਤੇ ਵੋਟਰ ਸਰੀਰਕ ਦੂਰੀਆਂ ਦਾ ਪਾਲਣ ਕਰਦੇ ਹੋਏ ਲੋਕ ਨਜ਼ਰ ਆ ਰਹੇ ਹਨ। ਵੋਟਿੰਗ ਦੀ ਗੱਲ ਕਰੀਏ ਜੇਕਰ ਅਸਾਮ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਮਤਦਾਨ ਦੇ ਪਹਿਲੇ ਪੜਾਅ ਵਿਚ ਸਵੇਰੇ 9 ਵਜੇ ਤੱਕ 8.84% ਅਤੇ 7.72% ਵੋਟਰਾਂ ਦੀ ਗਿਣਤੀ ਦਰਜ ਕੀਤੀ ਗਈ।
assam
ਵੋਟਾਂ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਚੋਣ ਕਮਿਸ਼ਨ ਇੱਥੇ ਕੇਂਦਰੀ ਬਲਾਂ ਦੀਆਂ ਕਰੀਬ 684 ਕੰਪਨੀਆਂ ਤਾਇਨਾਤ ਕਰ ਰਿਹਾ ਹੈ। ਜਿੰਨ੍ਹਾਂ ਕੋਲ 10,288 ਵੋਟਰ ਕੇਂਦਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ।
ਦੱਸਣਯੋਗ ਹੈ ਕਿ ਸੂਬੇ 'ਚ ਤਿੰਨ ਗੇੜਾਂ 'ਚ ਮਤਦਾਨ ਹੋਵੇਗਾ। ਪਹਿਲੇ ਗੇੜ 'ਚ 27 ਮਾਰਚ, ਦੂਜੇ ਗੇੜ 'ਚ ਇਕ ਅਪ੍ਰੈਲ ਤੇ ਤੀਜੇ ਗੇੜ 'ਚ 6 ਅਪ੍ਰੈਲ ਨੂੰ ਵੋਟ ਪਾਏ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਮਤਦਾਨ ਸਵੇਰੇ ਸੱਤ ਵਜੇ ਸ਼ੁਰੂ ਹੋਕੇ ਸ਼ਾਮ 6 ਵਜੇ ਸਮਾਪਤ ਹੋਵੇਗਾ।
elections