ਬੰਗਲਾਦੇਸ਼ ਦੌਰੇ ਦੌਰਾਨ ਬੋਲੇ ਪੀਐੱਮ ਮੋਦੀ- ਸਭ ਨੂੰ ਵੈਕਸੀਨ ਦੇਣਾ ਭਾਰਤ ਦਾ ਫਰਜ਼ 
Published : Mar 27, 2021, 1:41 pm IST
Updated : Mar 27, 2021, 1:41 pm IST
SHARE ARTICLE
Narendra Modi
Narendra Modi

ਮੇਕ ਇਨ ਇੰਡੀਆ ਟੀਕਾ ਭਾਰਤ-ਬੰਗਲਾਦੇਸ਼ ਦੇ ਹਰ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ - ਪੀਐੱਮ ਮੋਦੀ

ਢਾਕਾ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਬੰਗਲਾਦੇਸ਼ ਪਹੁੰਚੇ ਹਨ। ਪੀਐੱਮ ਮੋਦੀ ਦੇ ਦੌਰੇ ਦਾ ਅੱਜ ਦੂਜਾ ਦਿਨ ਹੈ। ਸ਼ਨੀਵਾਰ ਨੂੰ, ਉਹ ਸਭ ਤੋਂ ਪਹਿਲਾਂ ਜੇਸ਼ੋਰਸਵਰੀ ਮੰਦਰ ਪਹੁੰਚੇ ਅਤੇ ਪੂਜਾ ਅਰਚਨਾ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਅਤੇ ਭਾਰਤ ਵਿਚ ਚੱਲ ਰਹੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਜ਼ਰੀਏ ਤੋਂ, ਪ੍ਰਧਾਨ ਮੰਤਰੀ ਦੀ ਇਹ ਯਾਤਰਾ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।

PM Modi and Sheikh HasinaPM Modi and Sheikh Hasina

ਮੰਦਿਰ ਯਾਤਰਾ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਆਪਣੀ ਹਮਰੁਤਬਾ ਸ਼ੇਖ ਹਸੀਨਾ ਨਾਲ ਵਿਚਾਰ ਵਟਾਂਦਰੇ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮੇਂ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਸਮਝੌਤੇ 'ਤੇ ਦਸਤਖ਼ਤ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਉਹ ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁੱਲ ਹਮੀਦ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਅਬਦੁੱਲ ਏ ਕੇ ਅਬਦੁੱਲ ਮੋਮੀਨ ਵੈਕਸੀਨ ਦੇ ਤੋਹਫੇ ਨੂੰ ਲੈ ਕੇ ਪੀਐੱਮ ਮੋਦੀ ਅਤੇ ਭਾਰਤ ਦਾ ਧੰਨਵਾਦ ਕਰ ਚੁੱਕੇ ਹਨ। 

PM modiPM modi

ਓਰਕੰਡੀ ਵਿਚ, ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, ‘ਦੋਵਾਂ ਦੇਸ਼ਾਂ ਨੇ ਕੋਰੋਨਾ ਪੀਰੀਅਡ ‘ਚ ਆਪਣੀ ਸ਼ਕਤੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਟੀਕਾ ਭਾਰਤ-ਬੰਗਲਾਦੇਸ਼ ਦੇ ਹਰ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ, ਭਾਰਤ ਇਸ ਨੂੰ ਆਪਣਾ ਫਰਜ਼ ਸਮਝਦਾ ਹੈ।

ਪ੍ਰਧਾਨਮੰਤਰੀ ਨੇ ਪੱਛਮੀ ਬੰਗਾਲ ਵਿਚ ਸੰਸਦ ਸ਼ਾਨਤਨੂ ਠਾਕੁਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, 'ਮੈਂ ਖੁਸ਼ਕਿਸਮਤ ਹਾਂ ਕਿ ਸ਼ਾਂਤਨੂ ਠਾਕੁਰ ਜੀ, ਜੋ ਸ਼੍ਰੀ ਸ਼੍ਰੀ ਹਰਿਚੰਦ ਦੇਵ ਜੀ ਦੀ ਵਿਰਾਸਤ ਨੂੰ ਸੰਭਾਲ ਰਹੇ ਹਨ, ਉਹ ਸੰਸਦ ਵਿਚ ਮੇਰੇ ਸਹਿਯੋਗੀ ਹਨ। ਉਹ ਮੇਰੇ ਤੋਂ ਛੋਟੇ ਹਨ ਪਰ ਸਾਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ। 

PM ModiPM Modi

ਪੀਐਮ ਮੋਦੀ ਨੇ ਕਿਹਾ ਕਿ ਇਸ ਪਵਿੱਤਰ ਅਵਸਰ ਦਾ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਸੀ, ਮੇਰੀ 2015 ਤੋਂ ਹੀ ਇੱਛਾ ਹੈ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ ਸੀ, ਅੱਜ ਇੱਥੇ ਆਉਣ ਦੀ ਇੱਛਾ ਪੂਰੀ ਹੋਈ ਹੈ। ਉਙਨਾਂ ਨੇ ਕਿਹਾ ਕਿ ਮੈਨੂੰ ਯਾਦ ਹੈ, ਜਦੋਂ ਮੈਂ ਪੱਛਮੀ ਬੰਗਾਲ ਦੇ ਠਾਕੁਰਨਗਰ ਗਿਆ ਸੀ, ਤਾਂ ਮੇਰੇ ਭਰਾਵਾਂ ਅਤੇ ਭੈਣਾਂ ਨੇ ਮੈਨੂੰ ਉਥੇ ਇਕ ਪਰਿਵਾਰਕ ਮੈਂਬਰ ਵਜੋਂ ਪਿਆਰ ਦਿੱਤਾ ਸੀ। ਖਾਸ ਕਰਕੇ ਮਾਂ' ਦਾ ਪਿਆਰ, ਮਾਂ ਦੀ ਤਰ੍ਹਾਂ ਉਹਨਾਂ ਦਾ ਆਸ਼ੀਰਵਾਦ, ਉਹ ਮੇਰੀ ਜ਼ਿੰਦਗੀ ਦੇ ਅਨਮੋਲ ਪਲ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement