
ਹੌਲਾ ਮਹੱਲਾ ਆਨੰਦ ਪੁਰ ਦਾ ਜਿਥੇ ਦੇਸ਼ਾਂ ਵਿਦੇਸ਼ਾਂ ਦੀਆਂ ਸ਼ਰਧਾਵਾਨ ਸੰਗਤਾਂ ਬਹੁਤ ਹੀ ਸ਼ਰਧਾ..
ਨਵੀਂ ਦਿੱਲੀ: ਹੌਲਾ ਮਹੱਲਾ ਆਨੰਦ ਪੁਰ ਦਾ ਜਿਥੇ ਦੇਸ਼ਾਂ ਵਿਦੇਸ਼ਾਂ ਦੀਆਂ ਸ਼ਰਧਾਵਾਨ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾਵਾਂ ਅਤੇ ਚਾਵਾਂ ਨਾਲ ਮਨਾਉਣ ਲਈ ਆਪਣੇ ਆਪਣੇ ਧਰਮ ਅਸਥਾਨਾਂ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਮਨਾਉਣ ਲਈ ਤਿਆਰ ਹਨ ਉਥੇ ਕਿਸਾਨੀ ਸ਼ੰਗਰਸ਼ ਦੇ ਯੋਧਿਆਂ ਤੇ ਸਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਹੌਲਾ ਮਹੱਲਾ ਮਨਾਉਣ ਲਈ ਅਜ ਟਿਕਰੀ ਬਾਰਡਰ ਦਿੱਲੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ ਸਾਹਿਬ ਪਰ ਆਰੰਭ ਕਰਵਾ ਦਿੱਤੇ ਹਨ ਜਿਨਾਂ ਦੇ ਸੰਪੂਰਨ ਭੋਗ 29 ਮਾਰਚ ਨੂੰ ਪਾਏ ਜਾਣਗੇ ਅਤੇ ਧਾਰਮਿਕ ਦੀਵਾਨ ਵੀ ਸਜਾਏ ਜਾਣਗੇ ।
ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਸਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਪ੍ਰਮੁਖ ਖੁਦ ਮੁਖਤਾਰੇ ਆਮ ਜਥੇਦਾਰ ਬਾਬਾ ਦਿਆਲ ਸਿੰਘ ਜੀ ਦੇ ਹੁਕਮ ਦੀ ਤਾਮੀਲ ਕਰਦੇ ਹੋਏ ਟਿਕਰੀ ਬਾਰਡਰ ਦਿੱਲੀ ਵਿਖੇ 4 ਮਹਿਨੇ ਤੋਂ ਕਿਸਾਨ ਹਮਾਇਤੀ ਬਣ ਕੇ ਦਿੱਲੀ ਦੇ ਟਿਕਰੀ ਬਾਰਡਰ ਸਥਿਤ ਪੰਡਤ ਰਵੀ ਸ਼ਰਮਾਂ ਮੈਟਰੋ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਪੜਾਅ ਲਾਈ ਬੈਠੇ ਬੁੱਢਾ ਦਲ ਦੇ ਪ੍ਰਮੁਖ ਰਸਾਲਦਾਰ ਜਥੇਦਾਰ ਬਾਬਾ ਸਰਵਣ ਸਿੰਘ ਜੀ,
ਭਾਈ ਵਿਰਸਾ ਸਿੰਘ ਖਾਲਸਾ ਪਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਕਿਸਾਨ ਸ਼ੰਗਰਸ਼ੀ ਪਰਧਾਨ ਬਾਬਾ ਗੋਰਾ ਸਿੰਘ ਗਿੱਦੜ ਬਾਹ ਨੇ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੰਦਿਆਂ ਦੱਸਿਆ ਕਿ ਸਿੱਖਾਂ ਨੂੰ ਆਪਣੀ ਜਾਨ ਤੋਂ ਪਿਆਰਾ (ਹੌਲਾ ਮਹੱਲਾਂ ਅਨੰਦਪੁਰ ਸਾਹਿਬ) ਦਾ ਇਸ ਕਰਕੇ ਟਿਕਰੀ ਬਾਰਡਰ ਦਿੱਲੀ ਵਿਖੇ ਮਨਾਉਣ ਦਾ ਇਤਿਹਾਸਕ ਫੈਸਲਾ ਮਜਬੂਰੀ ਕਰਕੇ ਇਸ ਲਈ ਲਿਆ ਕਿਉਂਕਿ ਵਖਵਾਦੀ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਆਪਣੇ ਪ੍ਰਵਾਰਾਂ ਸਮੇਤ 4 ਮਹੀਨਿਆਂ ਤੋਂ ਸੜਕਾਂ ਤੇ ਨਰਕ ਦੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ
ਪਰ ਸਰਕਾਰ ਟਸ ਤੋ ਮਸ ਨਹੀਂ ਹੋ ਰਹੀ ਤੇ ਇਸੇ ਹੀ ਰੋਸ ਵਜੋਂ ਉਹ ਆਪਣੇ ਕੌਮੀ ਤਿਉਹਾਰ ਨੂੰ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਇਤਿਹਾਸਕ ਧਰਤੀ ਤੇ ਜਾ ਕੇ ਮਨਾਉਣ ਦੇ ਬਜਾਏ ਟਿਕਰੀ ਬਾਰਡਰ ਤੇ ਮਨਾਉਣ ਲਈ ਮਜਬੂਰ ਹਨ ਇਹਨਾਂ ਆਗੂਆਂ ਨੇ ਸਮੂਹ ਕਿਸਾਨ ਸ਼ੰਗਰਸ਼ੀ ਹਮਾਇਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਅਨੰਦ ਪੁਰ ਸਾਹਿਬ ਹੌਲਾ ਮਹੱਲਾ ਮਨਾਉਣ ਲਈ ਟਿਕਰੀ ਬਾਰਡਰ ਦਿੱਲੀ ਵਿਖੇ ਮਨਾਉਣ ਲਈ ਕਿਸਾਨ ਸ਼ੰਗਰਸ਼ੀ ਹੋਣ ਦਾ ਸਬੂਤ ਪੇਸ਼ ਕਰਨ ਇਸ ਵਕਤ ਇਹਨਾਂ ਪੰਥਕ ਆਗੂਆਂ ਤੋਂ ਇਲਾਵਾ ਬਾਬਾ ਅਨੋਖ ਸਿੰਘ ਬਾਬਾ ਜੱਸਾ ਸਿੰਘ ਜੀ ਬਾਬਾ ਜਸਵੰਤ ਸਿੰਘ ਬਾਬਾ ਢੱਡਾ ਸਿੰਘ ਜਥੇ ਸੁੱਚਾ ਸਿੰਘ ਤੋ ਇਲਾਵਾ ਕਈ ਸੰਗਤਾਂ ਹਾਜਰ ਸਨ ।