
ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੂੰ ਲੈ ਕੇ ਸਰਕਾਰ ਮੁਸ਼ਕਿਲਾਂ ਵਿਚ ਘਿਰਦੀ...
ਨਵੀਂ ਦਿੱਲੀ: ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੂੰ ਲੈ ਕੇ ਸਰਕਾਰ ਮੁਸ਼ਕਿਲਾਂ ਵਿਚ ਫਸੀ ਹੋਈ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਹੁਣ ਏਅਰ ਇੰਡੀਆ ਨੂੰ ਪੂਰੀ ਤਰ੍ਹਾਂ ਵਿਨਿਵੇਸ਼ ਕੀਤਾ ਜਾਵੇਗਾ ਜਾਂ ਫਿਰ ਬੰਦ ਕੀਤਾ ਜਾਵੇਗਾ। ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਜਲਦ ਹੀ ਏਅਰ ਇੰਡੀਆ ਦੇ ਵਿਨਿਵੇਸ਼ ਦੇ ਲਈ ਵਿੱਤੀ ਬੋਲੀਆਂ ਮੰਗਵਾਈਆਂ ਜਾਣਗੀਆਂ।
Air India
ਪੁਰੀ ਨੇ ਕਿਹਾ ਕਿ ਸਰਕਾਰ ਦੇ ਸਾਹਮਣੇ ਹੁਣ ਕੇਵਲ ਦੋ ਹੀ ਆਪਸ਼ਨ ਹਨ ਜਾਂ ਤਾਂ ਏਅਰ ਇੰਡੀਆ ਨੂੰ ਪ੍ਰਾਈਵੇਟਾਇਜ ਕੀਤਾ ਜਾਵੇ ਜਾਂ ਫਿਰ ਉਸਨੂੰ ਬੰਦ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਲੰਬੇ ਸਮੇਂ ਤੋਂ ਸਰਕਾਰੀ ਏਅਰਲਾਈਨ ਕੰਪਨੀ ਵਿੱਤੀ ਸੰਕਟ ਨਾਲ ਜੁਝ ਰਹੀ ਹੈ। ਸਰਕਾਰ ਏਅਰ ਇੰਡੀਆ ਵਿਚ ਅਪਣੀ ਪੂਰੀ 100 ਫੀਸਦੀ ਹਿੱਸੇਦਾਰੀ ਵੇਚੇਗੀ। ਕੇਂਦਰੀ ਮੰਤਰੀ ਨੇ ਅਪਣੇ ਬਿਆਨ ਵਿਚ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਏਅਰ ਇੰਡੀਆ ਦਾ 100 ਫੀਸਦੀ ਵਿਨਿਵੇਸ਼ ਹੋਵੇਗਾ। ਵਿਨਿਵੇਸ਼ ਹੋਰ ਗੈਰ-ਵਿਨਿਵੇਸ਼ ਦੇ ਵਿਚਾਲੇ ਵਿਕਲਪ ਨਹੀਂ ਹੈ।
Air India
ਹਾਲਾਂਕਿ, ਏਅਰ ਇੰਡੀਆ ਹੁਣ ਪੈਸਾ ਬਣਾ ਰਹੀ ਹੈ, ਪਰ ਹਾਲੇ ਸਾਨੂੰ ਪ੍ਰਤੀਦਿਨ 20 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕੰਪਨੀ ਉਤੇ ਹੁਣ ਤੱਕ 60,000 ਕਰੋੜ ਰੁਪਏ ਦਾ ਬਕਾਇਆ ਕਰਜਾ ਹੋ ਚੁੱਕਿਆ ਹੈ। ਦੱਸ ਦਈਏ ਕਿ 2007 ਵਿਚ ਇੰਡੀਅਨ ਏਅਰਲਾਈਨਜ਼ ਤੋਂ ਬਾਅਦ ਏਅਰ ਇੰਡੀਆ ਘਾਟੇ ਵਿਚ ਚੱਲ ਰਹੀ ਹੈ।
Air india
ਏਅਰ ਇੰਡੀਆ ਦੇ ਲਈ ਵਿੱਤ ਮੰਤਰੀ ਤੋਂ ਰਾਸ਼ੀ ਮੰਗਣ ਨੂੰ ਲੈ ਕੇ ਪੁਰੀ ਕਹਿੰਦੇ ਹਨ ਕਿ ਮੇਰੀ ਇੰਨੀ ਸਮਰੱਥਾ ਨਹੀਂ ਹੈ ਕਿ ਮੈਂ ਵਾਰ-ਵਾਰ ਨਿਰਮਲਾ ਜੀ ਕੋਲ ਜਾਵਾਂ ਤੇ ਜਾ ਕੇ ਪੈਸਿਆਂ ਦੀ ਮੰਗ ਕਰਾਂ। ਸਾਬਕਾ ਏਅਰ ਇੰਡੀਆ ਦੇ ਨਿਜੀਕਰਨ ਦੇ ਯਤਨ ਇਸ ਲਈ ਸਫਲ ਨਹੀਂ ਹੋ ਸਕੇ, ਕਿਉਂਕਿ ਉਨ੍ਹਾਂ ਨੂੰ ਪਾਰੇ ਦਿਲ ਨਾਲ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਘਰੇਲੂ ਜਹਾਜ ਸੇਵਾ ਖੇਤਰ ਕੋਰੋਨਾ ਵਾਇਰਸ ਮਹਾਮਾਰੀ ਦੇ ਮੌਕੇ ਤੋਂ ਬਾਅਦ ਹੁਣ ਉੱਭਰ ਰਿਹਾ ਹੈ।