
ਵੀ.ਵੀ.ਆਈ.ਪੀ. ਯਾਤਰਾ, ਰਾਹਤ ਮੁਹਿੰਮ ਆਦਿ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਕੁਲ 498.17 ਕਰੋੜ ਰੁਪਏ ਦਾ ਬਕਾਇਆ
ਨਵੀਂ ਦਿੱਲੀ : ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁਧਵਾਰ ਨੂੰ ਦਸਿਆ ਕਿ 31 ਦਸੰਬਰ 2020 ਤਕ ਵੱਖ-ਵੱਖ ਸੂਬਾ ਸਰਕਾਰਾਂ ਅਤੇ ਕੇਂਦਰ ’ਤੇ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ 498.17 ਕਰੋੜ ਰੁਪਏ ਬਕਾਇਆ ਹੈ। ਪੁਰੀ ਨੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿਤੀ।
Hardeep Puri
ਉਨ੍ਹਾਂ ਕਿਹਾ ਕਿ ਵੀ.ਵੀ.ਆਈ.ਪੀ. ਯਾਤਰਾ, ਰਾਹਤ ਮੁਹਿੰਮ ਆਦਿ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਕੁਲ 498.17 ਕਰੋੜ ਰੁਪਏ ਦਾ ਬਕਾਇਆ ਹੈ।
Hardeep Puri
ਉਨ੍ਹਾਂ ਕਿਹਾ ਕਿ ਕੰਪਨੀ ਨੂੰ 2018-19 ’ਚ 8.556.35 ਕਰੋੜ ਰੁਪਏ ਦਾ ਘਾਟਾ ਹੋਇਆ, ਜਦਕਿ 2019-20 ’ਚ 7,982.83 ਕਰੋੜ ਰੁਪਏ ਦਾ ਨੁਕਸਾਨ ਹੋਇਆ।