
Poonch Gurdwara Blast: ਧਮਾਕੇ ਨਾਲ ਗੁਰੂਘਰ ਦੀਆਂ ਕੰਧਾਂ ਨੂੰ ਪਹੁੰਚਿਆ ਨੁਕਸਾਨ
Poonch Gurdwara sahib Blast news in punjabi : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਗੁਰਦੁਆਰਾ ਮਹੰਤ ਸਾਹਿਬ ਦੇ ਬਾਹਰ ਇੱਕ ਸ਼ੱਕੀ ਧਮਾਕਾ ਹੋਇਆ। ਇਸ ਕਾਰਨ ਗੁਰਦੁਆਰੇ ਸਮੇਤ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ’ਚ ਦਰਾੜ ਆ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਪੂਰੇ ਸ਼ਹਿਰ 'ਚ ਸੁਣਾਈ ਦਿੱਤੀ। ਇਸ ਦੇ ਨਾਲ ਹੀ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ: Health News: ਜੇਕਰ ਤੁਹਾਡੇ ਪੇਟ ਵਿਚ ਬਣਦੀ ਹੈ ਗੈਸ ਤਾਂ ਖਾਉ ਇਹ ਫਲ, ਹੋਣਗੇ ਕਈ ਫ਼ਾਇਦੇ
ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਐੱਸਓਜੀ, ਪੁਲਿਸ, ਸੀਆਰਪੀਐੱਫ ਅਤੇ ਫੌਜ ਦੇ ਜਵਾਨ ਮੌਕੇ 'ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਡੀਸੀ ਯਾਸੀਨ ਮੁਹੰਮਦ ਚੌਧਰੀ, ਐਸਐਸਪੀ ਯੁਗਲ ਮਨਹਾਸ, ਡੀਐਸਪੀ ਹੈੱਡਕੁਆਰਟਰ ਕੁਲਦੀਪ ਕੁਮਾਰ ਅਤੇ ਡੀਐਸਪੀ ਅਪਰੇਸ਼ਨ ਏਜਾਜ਼ ਅਹਿਮਦ ਚੌਧਰੀ ਵੀ ਘਟਨਾ ਵਾਲੀ ਥਾਂ ’ਤੇ ਮੌਜੂਦ ਹਨ।
ਇਹ ਵੀ ਪੜ੍ਹੋ: Editorial: ਐਕਟਰਾਂ ਦੀ ਖ਼ੂਬਸੂਰਤੀ ਵੋਟਰਾਂ ਦਾ ਕੁੱਝ ਨਹੀਂ ਸਵਾਰੇਗੀ, ਸਿਆਸੀ ਵਿਗਾੜ ਜ਼ਰੂਰ ਪੈਦਾ ਕਰੇਗੀ
ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਦੀ ਪ੍ਰਕਿਰਤੀ ਦੀ ਜਾਂਚ ਕਰਨ ਲਈ ਫੋਰੈਂਸਿਕ ਮਾਹਰਾਂ ਦੇ ਨਾਲ ਪੁਲਿਸ ਅਤੇ ਫੌਜ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਸ਼ੱਕੀ ਅੱਤਵਾਦੀਆਂ ਵੱਲੋਂ ਚੀਨੀ ਹੱਥਗੋਲੇ ਸੁੱਟੇ ਜਾਣ ਤੋਂ ਬਾਅਦ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਗੁਰਦੁਆਰਾ ਕਮੇਟੀ ਦੇ ਸਕੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਖ਼ਾਲਸਾ ਪੰਥ ਦੇ 325 ਸਾਲ ਪੂਰੇ ਹੋਣ 'ਤੇ 7 ਤੋਂ 11 ਅਪ੍ਰੈਲ ਤੱਕ ਗੁਰਦੁਆਰਾ ਸਾਹਿਬ ਵਿਖੇ ਵੱਡੇ ਸਮਾਗਮ ਦੀ ਤਜਵੀਜ਼ ਹੈ | ਅਜਿਹੇ 'ਚ ਇਸ ਤਰ੍ਹਾਂ ਦੇ ਧਮਾਕੇ ਕਾਰਨ ਲੋਕਾਂ 'ਚ ਡਰ ਦੇ ਨਾਲ-ਨਾਲ ਗੁੱਸਾ ਵੀ ਹੈ। ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
(For more news apart from 'Poonch Gurdwara sahib Blast news in punjabi ' stay tuned to Rozana Spokesman)