ਭਾਰਤੀਆਂ ਨਾਲ ਵਿਵਹਾਰ ਨੂੰ ਲੈ ਕੇ ਸਰਕਾਰ ਦੀਆਂ ਚਿੰਤਾਵਾਂ ’ਤੇ ਅਮਰੀਕਾ ਨੇ ਦਿਤੀ ਪ੍ਰਤੀਕਿਰਿਆ
Published : Mar 27, 2025, 10:58 pm IST
Updated : Mar 27, 2025, 10:58 pm IST
SHARE ARTICLE
ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ
ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ

ਕਿਹਾ, ਕਿਸੇ ਨੂੰ ਪੱਗ ਉਤਾਰਨ ਲਈ ਨਹੀਂ ਕਿਹਾ ਗਿਆ, ਕੁੱਝ ਪਹਿਲਾਂ ਹੀ ਅਮਰੀਕਾ ’ਚ ਪੱਗਾਂ ਤੋਂ ਬਗੈਰ ਆਏ

ਔਰਤਾਂ ਅਤੇ ਬੱਚਿਆਂ ਨੂੰ ਵੀ ਹੱਥਕੜੀਆਂ ਲਗਾਉਣ ਤੋਂ ਇਨਕਾਰ ਕੀਤਾ

ਨਵੀਂ ਦਿੱਲੀ : ਭਾਰਤ ਸਰਕਾਰ ਵਲੋਂ ਪਿਛਲੇ ਮਹੀਨੇ ਤਿੰਨ ਫੌਜੀ ਉਡਾਣਾਂ ਰਾਹੀਂ ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਨਾਲ ਵਿਵਹਾਰ ਨੂੰ ਲੈ ਕੇ ਰਸਮੀ ਚਿੰਤਾਵਾਂ ਜ਼ਾਹਰ ਕਰਨ ਤੋਂ ਬਾਅਦ ਅਮਰੀਕਾ ਨੇ ਇਸ ’ਤੇ ਪ੍ਰਤੀਕਿਰਿਆ ਦਿਤੀ ਹੈ। 

ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦਸਿਆ ਕਿ ਇਹ ਚਿੰਤਾਵਾਂ ਖਾਸ ਤੌਰ ’ਤੇ ਧਾਰਮਕ ਸੰਵੇਦਨਸ਼ੀਲਤਾ ਅਤੇ ਭੋਜਨ ਤਰਜੀਹਾਂ ਦੇ ਸਬੰਧ ’ਚ ਸਨ। ਕੇਂਦਰ ਸਰਕਾਰ ਨੇ ਕਿਹਾ ਕਿ ਉਸ ਨੇ ਇਨ੍ਹਾਂ ਰੀਪੋਰਟਾਂ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਕਿ ਅਮਰੀਕਾ ’ਚੋਂ ਕੱਢੇ ਗਏ ਸਿੱਖਾਂ ਨੂੰ ਅਪਣੀਆਂ ਪੱਗਾਂ ਉਤਾਰਨ ਲਈ ਕਿਹਾ ਗਿਆ ਸੀ, ਜਦਕਿ ਔਰਤਾਂ ਅਤੇ ਬੱਚਿਆਂ ਨੂੰ ਭਾਰਤ ਭੇਜਣ ਦੌਰਾਨ ਬੇੜੀਆਂ ਬੰਨ੍ਹੀਆਂ ਗਈਆਂ ਸਨ। 

ਮੰਤਰਾਲੇ ਨੇ ਕਿਹਾ ਕਿ ਮੰਤਰਾਲੇ ਨੇ 5 ਫ਼ਰਵਰੀ ਨੂੰ ਉਤਰੀ ਉਡਾਣ ’ਚ ਭੇਜੇ ਗਏ ਲੋਕਾਂ ਨਾਲ ਕੀਤੇ ਗਏ ਸਲੂਕ ਨੂੰ ਲੈ ਕੇ ਅਮਰੀਕੀ ਅਧਿਕਾਰੀਆਂ ਕੋਲ ਅਪਣੀ ਚਿੰਤਾ ਜ਼ਾਹਰ ਕੀਤੀ ਹੈ, ਖਾਸ ਤੌਰ ’ਤੇ ਔਰਤਾਂ ’ਤੇ ਬੇੜੀਆਂ ਦੀ ਵਰਤੋਂ ਦੇ ਸਬੰਧ ‘ਚ। ਜਦਕਿ ਅਮਰੀਕੀ ਪੱਖ ਨੇ ਪੁਸ਼ਟੀ ਕੀਤੀ ਹੈ ਕਿ ਕ੍ਰਮਵਾਰ 15 ਅਤੇ 16 ਫ਼ਰਵਰੀ ਨੂੰ ਭਾਰਤ ਪਹੁੰਚਣ ਵਾਲੀਆਂ ਉਡਾਣਾਂ ਵਿਚ ਕਿਸੇ ਵੀ ਔਰਤ ਜਾਂ ਬੱਚੇ ਨੂੰ ਹੱਥਕੜੀਆਂ ਨਹੀਂ ਲਗਾਈਆਂ ਗਈਆਂ ਸਨ। 

ਮੰਤਰੀ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੇ ਨਵੀਂ ਦਿੱਲੀ ਦੀਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕੱਢੇ ਗਏ ਵਿਅਕਤੀ ਨੂੰ ਪੱਗ ਉਤਾਰਨ ਲਈ ਨਹੀਂ ਕਿਹਾ ਗਿਆ ਸੀ ਅਤੇ ਉਨ੍ਹਾਂ ਦੀਆਂ ਉਡਾਣਾਂ ਦੌਰਾਨ ਸਿਰਫ਼ ਸ਼ਾਕਾਹਾਰੀ ਭੋਜਨ ਦਿਤਾ ਗਿਆ ਸੀ। 

ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਇਸ ਦੇ ਜਵਾਬ ’ਚ ਅਮਰੀਕੀ ਅਧਿਕਾਰੀਆਂ ਨੇ ਦਸਿਆ ਹੈ ਕਿ 5, 15 ਅਤੇ 16 ਫ਼ਰਵਰੀ 2025 ਨੂੰ ਪਹੁੰਚੀਆਂ ਤਿੰਨ ਚਾਰਟਰਡ ਉਡਾਣਾਂ ’ਚ ਵਾਪਸ ਭੇਜੇ ਗਏ ਲੋਕਾਂ ’ਚੋਂ ਕਿਸੇ ਨੂੰ ਵੀ ਪੱਗ ਉਤਾਰਨ ਦੇ ਹੁਕਮ ਨਹੀਂ ਦਿਤੇ ਗਏ ਸਨ। ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕੁੱਝ ਨਜ਼ਰਬੰਦ ਪਹਿਲਾਂ ਹੀ ਬਿਨਾਂ ਦਸਤਾਰ ਦੇ ਅਮਰੀਕੀ ਸਰਹੱਦ ’ਤੇ ਪਹੁੰਚ ਚੁਕੇ ਹਨ। 

ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ 20 ਜਨਵਰੀ ਨੂੰ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੇ ਇਮੀਗ੍ਰੇਸ਼ਨ ’ਤੇ ਸਖਤ ਰਵੱਈਆ ਅਪਣਾਇਆ ਸੀ। ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਤਿੰਨ ਵੱਖ-ਵੱਖ ਫੌਜੀ ਉਡਾਣਾਂ ਫ਼ਰਵਰੀ ’ਚ ਪੰਜਾਬ ਦੇ ਅੰਮ੍ਰਿਤਸਰ ’ਚ ਉਤਰੀਆਂ ਸਨ। 

ਕੱਢੇ ਗਏ ਕੁੱਝ ਲੋਕਾਂ ਨੇ ਡੋਨਾਲਡ ਟਰੰਪ ਪ੍ਰਸ਼ਾਸਨ ’ਤੇ ਦੁਰਵਿਵਹਾਰ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਅਪਣੀ ਪੱਗ ਉਤਾਰਨ ਲਈ ਕਿਹਾ ਗਿਆ। ਦਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਔਰਤਾਂ ਨੂੰ ਸੀ-17 ਜਹਾਜ਼ ’ਚ ਲਿਜਾਇਆ ਜਾ ਰਿਹਾ ਸੀ, ਉਨ੍ਹਾਂ ਨੂੰ ਬੇੜੀਆਂ ’ਚ ਬੰਨ੍ਹ ਕੇ ਰੱਖਿਆ ਗਿਆ ਸੀ। ਵਿਰੋਧੀ ਧਿਰ ਨੇ ਨਰਿੰਦਰ ਮੋਦੀ ਸਰਕਾਰ ਨੂੰ ਭਾਰਤੀ ਨਾਗਰਿਕਾਂ ਨਾਲ ਕਥਿਤ ਦੁਰਵਿਵਹਾਰ ਬਾਰੇ ਸਵਾਲ ਕੀਤਾ। ਸਰਕਾਰ ਦੀ ਪ੍ਰਤੀਕਿਰਿਆ ਨੂੰ ਇਸ ਮੁੱਦੇ ਦੇ ਆਲੇ-ਦੁਆਲੇ ਦੀਆਂ ਕਿਆਸਅਰਾਈਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਸਕਦਾ ਹੈ।

Tags: deport

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement