
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਹਾਜ਼ ਵਿਚ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਉਨ੍ਹਾਂ ਦਾ ਜਹਾਜ਼ ਉੱਤਰੀ ਕਰਨਾਟਕ ਦੇ ਹੁਬਲੀ...
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜਹਾਜ਼ ਵਿਚ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਉਨ੍ਹਾਂ ਦਾ ਜਹਾਜ਼ ਉੱਤਰੀ ਕਰਨਾਟਕ ਦੇ ਹੁਬਲੀ ਹਵਾਈ ਅੱਡੇ 'ਤੇ ਉਤਾਰਨਾ ਪਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਹੁਲ ਗਾਂਧੀ ਅਪਣੇ ਕੁੱਝ ਸਹਿਯੋਗੀਆਂ ਦੇ ਨਾਲ ਦਿੱਲੀ ਤੋਂ ਕਰਨਾਟਕ ਦੇ ਰਸਤੇ ਵਿਚ ਸਨ। ਕਾਂਗਰਸ ਨੇ ਇਸ ਘਟਨਾ ਦੇ ਪਿੱਛੇ ਕਿਸੇ ਸਾਜਿਸ਼ ਦਾ ਸ਼ੱਕ ਪ੍ਰਗਟਾਇਆ ਹੈ। ਕਾਂਗਰਸ ਪਾਰਟੀ ਨੇ ਇਸ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
congress complaint alleges intentional tampering of rahul gandhi flight hubli
ਨਾਗਰਿਕ ਹਵਾਬਾਜ਼ੀ ਮਹਾਨਿਦੇਸ਼ਾਲਿਆ (ਡੀਜੀਸੀਏ) ਨੇ ਨਵੀਂ ਦਿੱਲੀ ਵਿਚ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰੇਗਾ। ਕਰਨਾਟਕ ਪੁਲਿਸ ਨੇ ਇਸ ਮਾਮਲੇ ਵਿਚ ਦੋ ਪਾਇਲਟਾਂ ਵਿਰੁਧ ਸ਼ਿਕਾਇਤ ਦਰਜ ਕਰ ਲਈ ਹੈ। ਰਾਹੁਲ ਦੇ ਕਰੀਬੀ ਸਹਿਯੋਗੀ ਕੌਸ਼ਲ ਵਿਦਿਆਰਥੀ ਨੇ ਸੂਬੇ ਦੇ ਪੁਲਿਸ ਮੁਖੀ ਨੀਲਮਣੀ ਐਨ ਰਾਜੂ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਰਾਹੁਲ ਜਿਸ ਜਹਾਜ਼ ਵਿਚ ਸਵਾਰ ਸਨ, ਉਹ ਇਕਦਮ ਖੱਬੇ ਪਾਸੇ ਝੁਕ ਗਿਆ ਅਤੇ ਜਹਾਜ਼ ਤੇਜ਼ੀ ਨਾਲ ਹੇਠਾਂ ਡਿੱਗਣ ਲੱਗਾ ਅਤੇ ਉਹ ਤੇਜ਼ੀ ਨਾਲ ਕੰਬਣਾ ਸ਼ੁਰੂ ਹੋ ਗਿਆ ਸੀ।
congress complaint alleges intentional tampering of rahul gandhi flight hubli
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਹ ਪੂਰੀ ਘਟਨਾ ਸਵੇਰੇ ਪੌਣੇ 11 ਵਜੇ ਹੋਈ। ਪੱਤਰ ਮਿਲਣ ਤੋਂ ਬਾਅਦ ਹੁਬਲੀ-ਧਾਰਵਾੜ ਦੀ ਉਪ ਪੁਲਿਸ ਕਮਿਸ਼ਨਰ ਰੇਣੁਕਾ ਸੁਕੁਮਾਰ ਨੇ ਕਿਹਾ ਕਿ ਸਾਨੂੰ ਜਹਾਜ਼ ਵਿਚ ਅਸਪੱਸ਼ਟ ਗੜਬੜੀ ਦੀ ਸ਼ਿਕਾਇਤ ਮਿਲੀ ਹੈ। ਅਸੀਂ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਲਾਪ੍ਰਵਾਹੀ ਵਰਤਣ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
congress complaint alleges intentional tampering of rahul gandhi flight hubli
ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਪਤਾ ਚੱਲਿਆ ਹੈ ਕਿ ਜਹਾਜ਼ ਦਾ ਆਟੋ ਪਾਇਲਟ ਮੋਡ ਕੰਮ ਨਹੀਂ ਕਰ ਰਿਹਾ ਸੀ। ਤੇਜ਼ੀ ਨਾਲ ਹੇਠਾਂ ਡਿਗਦੇ ਜਹਾਜ਼ ਨੂੰ ਤੀਜੀ ਕੋਸ਼ਿਸ਼ ਤੋਂ ਬਾਅਦ ਦਿਨ ਵਿਚ ਕਰੀਬ 11:25 ਵਜੇ ਹੁਬਲੀ ਹਵਾਈ ਅੱਡੇ 'ਤੇ ਉਤਾਰਿਆ ਗਿਆ। ਇਸ ਪੂਰੇ ਮਾਮਲੇ ਵਿਚ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਸੁਰੱਖਿਅਤ ਲੈਂਡ ਕਰ ਗਏ। ਇਕ ਗੰਭੀਰ ਹਾਦਸਾ ਹੁੰਦੇ-ਹੁੰਦੇ ਬਚ ਗਿਆ ਹੈ।
congress complaint alleges intentional tampering of rahul gandhi flight hubli
ਉਨ੍ਹਾਂ ਕਿਹਾ ਕਿ ਕਰਨਾਟਕ ਦੇ ਪੁਲਿਸ ਮੁਖੀ ਨੂੰ ਸੌਂਪੀ ਗਈ ਸ਼ਿਕਾਇਤ ਵਿਚ ਉਨ੍ਹਾਂ ਤੋਂ ਇਸ ਗੰਭੀਰ ਅਤੇ ਭਿਆਨਕ ਘਟਨਾ ਦੇ ਸਾਰੇ ਪਹਿਲੂਆਂ ਦੀ ਅਤੇ ਜੇਕਰ ਕੋਈ ਸਾਜਿਸ਼ ਸੀ ਤਾਂ ਉਸ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਸੁਰਜੇਵਾਲਾ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਵਿਸ਼ੇਸ਼ ਸੁਰੱਖਿਆ ਸਮੂਹ (ਐਸਪੀਜੀ) ਦੀ ਸੁਰੱਖਿਆ ਨਾਲ ਲੈਸ ਕਿਸੇ ਵਿਅਕਤੀ ਦੇ ਜਹਾਜ਼ ਵਿਚ ਗੜਬੜੀ ਹੋਈ। ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਰਾਹੁਲ ਗਾਂਧੀ ਸ਼ਾਂਤ ਰਹੇ ਅਤੇ ਉਨ੍ਹਾਂ ਨੇ ਸਹਿਯੋਗੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਸੁਰਜੇਵਾਲਾ ਨੇ ਕਿਹਾ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਨੂੰ ਲੈ ਕੇ ਡੀਜੀਸੀਏ ਦੇ ਕੋਲ ਇਕ ਹੋਰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਥੇ ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਪਰੇਟਰ ਨੇ ਸਾਨੂੰ ਘਟਨਾ ਦੀ ਜਾਣਕਾਰੀ ਦਿਤੀ। ਅਪਰੇਟਰ ਦੀ ਰਿਪੋਰਟ ਅਨੁਸਾਰ ਆਟੋ ਪਾਇਲਟ (ਮੋਡ) ਵਿਚ ਕੋਈ ਗੜਬੜੀ ਸੀ ਅਤੇ ਪਾਇਲਟ ਨੇ ਬਾਅਦ ਵਿਚ ਉਸ ਨੂੰ ਮੈਨੁਅਲ (ਮੋਡ) ਵਿਚ ਪਾਇਆ ਤਾਂ ਜਹਾਜ਼ ਨੂੰ ਸੁਰੱਖਿਅਤ ਉਤਾਰਿਆ। ਉਨ੍ਹਾਂ ਕਿਹਾ ਕਿ ਆਟੋ ਪਾਇਲਟ ਮੋਡ ਬੰਦ ਕਰਨਾ ਆਮ ਨਹੀਂ ਹੈ। ਕਿਸੇ ਵੀ ਬੇਹੱਦ ਸੀਨੀਅਰ ਵਿਅਕਤੀ ਦੀ ਉਡਾਨ ਲਈ ਡੀਜੀਸੀਏ ਵਿਸਥਾਰ ਨਾਲ ਇਸ ਦੀ ਜਾਂਚ ਕਰਦਾ ਹੈ। ਅਸੀਂ ਇਸ ਮਾਮਲੇ ਵਿਚ ਵੀ ਅਜਿਹਾ ਹੀ ਕਰਾਂਗੇ।