
ਡਬਲਯੂਐਚਓ ਨੇ ਕਿਹਾ ਕਿ ਦੁਨੀਆ ਭਰ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ...
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਹੋਈ ਲਾਕਡਾਊਨ ਕਾਰਨ ਪੂਰੀ ਵਿਸ਼ਵ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਇਆ ਹੈ। ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਬਹੁਤ ਸਾਰੇ ਦੇਸ਼ ਇਮਿਊਨਿਟੀ ਪਾਸਪੋਰਟਾਂ ਅਤੇ ਖ਼ਤਰੇ ਤੋਂ ਮੁਕਤ ਸਰਟੀਫਿਕੇਟ ਦੇ ਅਧਾਰ 'ਤੇ ਲਾਕਡਾਊਨ ਨੂੰ ਢਿੱਲ ਦੇਣ 'ਤੇ ਵਿਚਾਰ ਕਰ ਰਹੇ ਹਨ। ਹਾਲਾਂਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਸ ਕਦਮ ਨੂੰ ਪੂਰੀ ਦੁਨੀਆ ਲਈ ਇਕ ਵੱਡਾ ਖਤਰਾ ਦੱਸਦੇ ਹੋਏ ਚੇਤਾਵਨੀ ਦਿੱਤੀ ਹੈ।
Corona Virus
ਡਬਲਯੂਐਚਓ ਨੇ ਕਿਹਾ ਕਿ ਦੁਨੀਆ ਭਰ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਹੋਏ ਹਨ ਜਿਹੜੇ ਕਿ ਕੋਰੋਨਾ ਪੀੜਤ ਠੀਕ ਹੋਣ ਤੋਂ ਬਾਅਦ ਦੁਬਾਰਾ ਪੀੜਤ ਹੋ ਗਏ ਹਨ। ਅਜਿਹੀ ਸਥਿਤੀ ਵਿਚ ਇਹ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਲੋਕ ਇਸ ਵਾਇਰਸ ਦਾ ਸ਼ਿਕਾਰ ਨਹੀਂ ਹੋਣਗੇ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸਿਹਤ ਸੰਗਠਨ ਨੇ ਕਿਹਾ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਦੁਨੀਆ ਭਰ ਵਿਚ ਕੋਰੋਨਾ ਦਾ ਖ਼ਤਰਾ ਵਧੇਗਾ।
Corona Virus Test
ਇਸ ਦੇ ਨਾਲ ਹੀ ਲੋਕ ਸਾਵਧਾਨੀ ਵਰਤਣਾ ਬੰਦ ਕਰ ਦੇਣਗੇ। ਕੁਝ ਸਰਕਾਰਾਂ ਨੇ ਅਜਿਹੇ ਲੋਕਾਂ ਨੂੰ ਕੰਮ ਤੇ ਵਾਪਸ ਜਾਣ ਦੀ ਆਗਿਆ ਦੇਣ ‘ਤੇ ਵਿਚਾਰ ਕਰ ਚੁੱਕੀ ਹੈ। ਹੁਣ ਤੱਕ, ਦੁਨੀਆ ਭਰ ਵਿੱਚ 29.5 ਮਿਲੀਅਨ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਵਾਇਰਸ ਉਨ੍ਹਾਂ ਲੋਕਾਂ 'ਤੇ ਹਮਲਾ ਨਹੀਂ ਕਰੇਗਾ ਜਿਹਨਾਂ ਵਿਚ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਐਂਟੀਬਾਡੀਜ਼ ਵਿਕਸਿਤ ਹੋ ਗਿਆ ਹੈ।
Coronavirus
ਡਬਲਯੂਐਚਓ ਨੇ ਕਿਹਾ ਕਿ ਜ਼ਿਆਦਾ ਮਾਮਲੇ ਵਿੱਚ ਕੋਰੋਨਾ ਪੀੜਤ ਮਰੀਜ਼ ਦੁਬਾਰਾ ਇਸ ਬਿਮਾਰੀ ਤੋਂ ਪ੍ਰਭਾਵਤ ਨਹੀਂ ਹੋਏ ਹਨ। ਐਂਟੀਬਾਡੀਜ਼ ਇਨ੍ਹਾਂ ਲੋਕਾਂ ਦੇ ਖੂਨ ਵਿੱਚ ਮੌਜੂਦ ਹਨ। ਉੱਥੇ ਹੀ ਕੁਝ ਲੋਕ ਵੀ ਹਨ ਜਿਨ੍ਹਾਂ ਵਿਚ ਐਂਟੀਬਾਡੀ ਦੀ ਕਮੀ ਪਾਈ ਗਈ ਹੈ ਅਤੇ ਇਹ ਵਾਇਰਸ ਉਨ੍ਹਾਂ ਲੋਕਾਂ 'ਤੇ ਦੁਬਾਰਾ ਹਮਲਾ ਕਰ ਰਿਹਾ ਹੈ। ਇਕ ਸਿੱਟੇ ਵਿਚ ਇਹ ਵੀ ਪਾਇਆ ਗਿਆ ਹੈ ਕਿ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਵਿਚ ਮੌਜੂਦ ਟੀ-ਸੈੱਲ ਪੀੜਤ ਸੈੱਲਾਂ ਨਾਲ ਲੜਨ ਵਿਚ ਵੀ ਪ੍ਰਭਾਵਸ਼ਾਲੀ ਹੁੰਦੇ ਹਨ।
WHO
ਹਾਲਾਂਕਿ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਕਿ ਐਂਟੀਬਾਡੀਜ਼ ਦੀ ਮੌਜੂਦਗੀ ਵਿੱਚ ਇਮਿਊਨ ਵਾਇਰਸ ਨੂੰ ਰੋਕਣ ਦੀ ਸਮਰੱਥਾ ਪ੍ਰਦਾਨ ਕਰੇਗੀ। ਕੋਰੋਨਾ ਵਾਇਰਸ ਸੰਬੰਧੀ ਵਿਸ਼ਵਵਿਆਪੀ ਦਿਸ਼ਾ ਨਿਰਦੇਸ਼ ਕਿਸੇ ਨਾ ਕਿਸੇ ਅਧਿਐਨ 'ਤੇ ਅਧਾਰਤ ਹਨ ਕਿਉਂਕਿ ਇਸ ਵਾਇਰਸ ਬਾਰੇ ਹਰ ਰੋਜ਼ ਕੁਝ ਨਵੀਂ ਜਾਣਕਾਰੀ ਆ ਰਹੀ ਹੈ ਇਸ ਲਈ ਦਿਸ਼ਾ ਨਿਰਦੇਸ਼ਾਂ ਨੂੰ ਵੀ ਸਮੇਂ ਦੇ ਨਾਲ ਬਦਲਿਆ ਜਾ ਸਕਦਾ ਹੈ।
WHO
ਅਜਿਹੇ ਵਿੱਚ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਖਤਰੇ ਨੂੰ ਟਾਲਣ ਤੋਂ ਪਹਿਲਾਂ ਡਿੱਗ ਰਹੀ ਆਰਥਿਕਤਾ ਬਾਰੇ ਅਜਿਹੇ ਨਿਯਮ ਬਣਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਰਿਆਇਤ ਦੇਣਾ ਖਤਰੇ ਤੋਂ ਖਾਲ੍ਹੀ ਨਹੀਂ ਹੋਵੇਗਾ ਜਿਨ੍ਹਾਂ ਦੇ ਅੰਦਰ ਐਂਟੀਬਾਡੀਜ਼ ਇਮਿਊਨਿਟੀ ਪਾਸਪੋਰਟਾਂ ਤਹਿਤ ਵਿਕਸਤ ਹੋਏ ਹਨ।
ਪਿਛਲੇ ਹਫ਼ਤੇ ਚਿਲੀ ਦੀ ਸਰਕਾਰ ਨੇ ਵਿਸ਼ਵ ਵਿੱਚ ਇਸ ਤੇਜ਼ੀ ਨਾਲ ਫੈਲ ਰਹੇ ਮਹਾਂਮਾਰੀ ਦੇ ਚਲਦੇ ਇੱਕ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਜੋ ਲੋਕ ਵਾਇਰਸ ਤੋਂ ਬਾਅਦ ਠੀਕ ਹੋ ਗਏ ਹਨ ਉਹ ‘ਹੈਲਥ ਪਾਸਪੋਰਟ’ ਜਾਰੀ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਉਹ ਲੋਕ ਜਿਨ੍ਹਾਂ ਦੇ ਵਾਇਰਸ ਦੇ ਐਂਟੀਬਾਡੀ ਉਨ੍ਹਾਂ ਦੇ ਸਰੀਰ ਵਿੱਚ ਪਾਏ ਜਾਣਗੇ ਉਹ ਕੰਮ ਤੇ ਵਾਪਸ ਆ ਸਕਦੇ ਹਨ।
ਇਸੇ ਤਰ੍ਹਾਂ ਸਵੀਡਨ ਵਿਚ ਵੀ ਪਾਬੰਦੀਆਂ ਸਖਤੀ ਨਾਲ ਨਹੀਂ ਲਿਆ ਗਿਆ। ਇਸ ਦੇਸ਼ ਵਿਚ ਖੁਦ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੋ ਲੋਕ ਪਾਬੰਦੀਆਂ ਵਿਚ ਰਹਿ ਰਹੇ ਹਨ ਉਹਨਾਂ ਦੀ ਤੁਲਨਾ ਵਿਚ ਘਟ ਪਾਬੰਦੀਆਂ ਵਿਚ ਰਹਿਣ ਵਾਲੇ ਲੋਕਾਂ ਦਾ ਇਮਿਊਨਿਟੀ ਲੈਵਲ ਜ਼ਿਆਦਾ ਬਿਹਤਰ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।