HC ਵਲੋਂ ਚੋਣ ਕਮਿਸ਼ਨ ਨੂੰ ਝਿੜਕਾਂ- ਚੋਣ ਕਮਿਸ਼ਨ ਕੋਰੋਨਾ ਦੀ ਦੂਜੀ ਲਹਿਰ ਲਈ 'ਇਕੱਲਾ' ਜ਼ਿੰਮੇਵਾਰ
Published : Apr 27, 2021, 8:18 am IST
Updated : Apr 27, 2021, 8:18 am IST
SHARE ARTICLE
Election Commission 'most irresponsible institution' in country: Madras HC
Election Commission 'most irresponsible institution' in country: Madras HC

ਚੋਣ ਕਮਿਸ਼ਨ ਦੇ ਅਧਿਕਾਰੀਆਂ ਵਿਰੁਧ ਹਤਿਆ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦੈ

ਚੇਨਈ: ਮਦਰਾਸ ਉੱਚ ਅਦਾਲਤ ਨੇ ਸੋਮਵਾਰ ਨੂੰ  ਚੋਣ ਕਮਿਸ਼ਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੇ ਕਥਿਤ ਪ੍ਰਕੋਪ ਲਈ ਉਸ ਨੂੰ  'ਸੱਭ ਤੋਂ ਗ਼ੈਰ ਜ਼ਿੰਮੇਵਾਰ' ਸੰਸਥਾ ਕਰਾਰ ਦਿਤਾ, ਕਿਉਂਕਿ ਚੋਣ ਕਮਿਸ਼ਨ ਨੇ ਕੋਰੋਨਾ ਆਫ਼ਤ ਤੋਂ ਬਾਅਦ ਵੀ ਚੋਣ ਰੈਲੀਆਂ ਨੂੰ  ਨਹੀਂ ਰੋਕਿਆ | ਅਦਾਲਤ ਨੇ ਚੋਣ ਕਮਿਸ਼ਨ ਨੂੰ  ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਲਈ 'ਇਕੱਲਾ' ਜ਼ਿੰਮੇਵਾਰ ਕਰਾਰ ਦਿਤਾ | 

OxygenCoronavirus

ਅਦਾਲਤ ਨੇ ਕਿਹਾ ਕਿ ਚੋਣ ਕਸ਼ਿਨ ਨੇ ਸਿਆਸੀ ਦਲਾਂ ਨੂੰ  ਰੈਲੀਆਂ ਅਤੇ ਸਭਾਵਾਂ ਕਰਨ ਦੀ ਪ੍ਰਵਾਨਗੀ ਦੇ ਕੇ ਮਹਾਂਮਾਰੀ ਨੂੰ  ਫੈਲਣ ਦਾ ਮੌਕਾ ਦਿਤਾ | ਅਦਾਲਤ ਨੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਿਰੁਧ ਹਤਿਆ ਦੇ ਦੋਸ਼ਾਂ ਤਹਿਤ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ | ਮੁੱਖ ਜੱਜ ਸੰਜੀਵ ਬੈਨਰਜੀ ਅਤੇ ਜੱਜ ਸੇਂਥਿਲਕੁਮਾਰ ਰਾਮਮੂਰਤੀ ਦੀ ਬੈਂਚ ਨੇ ਇਕ ਜਨਹਿਤ ਅਪੀਲ 'ਤੇ ਸੁਣਵਾਈ ਕਰਦੇ ਹੋਏ ਇਹ ਟਿਪਣੀ ਕੀਤੀ |

Election CommissionElection Commission

ਅਪੀਲ ਵਿਚ ਅਧਿਕਾਰੀਆਂ ਨੂੰ  ਕੋਰੋਨਾ ਨਿਯਮਾਂ ਅਨੁਸਾਰ ਪ੍ਰਭਾਵੀ ਕਦਮ ਚੁਕਦੇ ਹੋਏ ਅਤੇ ਢੁਕਵੇਂ ਪ੍ਰਬੰਧ ਕਰ ਕੇ ਦੋ ਮਈ ਨੂੰ  ਕਰੂਰ ਵਿਚ ਨਿਰਪੱਖ ਵੋਟਾਂ ਦੀ ਗਿਣਤੀ ਕਰਨ ਦਾ ਹੁਕਮ ਦੇਣ ਦੀ ਬੇਨਤੀ ਕੀਤੀ ਗਈ ਹੈ | ਅਪੀਲਕਰਤਾ ਦਾ ਕਹਿਣਾ ਹੈ ਕਿ ਕਰੂਰ ਚੋਣ ਖੇਤਰ ਵਿਚ ਹੋਈਆਂ ਚੋਣਾਂ ਵਿਚ 77 ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਹੈ, ਅਜਿਹੇ ਵਿਚ ਉਨ੍ਹਾਂ ਦੇ ਏਜੰਟ ਨੂੰ  ਵੋਟ ਗਿਣਤੀ ਕਮਰੇ ਵਿਚ ਥਾਂ ਦੇਣਾ ਕਾਫੀ ਔਖਾ ਹੋਵੇਗਾ |

west bengal electionElections

ਇਸ ਨਾਲ ਨਿਯਮਾਂ ਦੇ ਪਾਲਣ 'ਤੇ ਅਸਰ ਪੈ ਸਕਦਾ ਹੈ | ਚੋਣ ਕਮਿਸ਼ਨ ਦੇ ਵਕੀਲ ਨੇ ਜਦੋਂ ਜੱਜਾਂ ਨੂੰ  ਦਸਿਆ ਕਿ ਸਾਰੇ ਜ਼ਰੂਰੀ ਕਦਮ ਚੁਕੇ ਜਾ ਰਹੇ ਹਨ ਤਾਂ ਬੈਂਚ ਨੇ ਕਿਹਾ ਕਿ ਉਸ ਨੇ ਸਿਆਸੀ ਦਲਾਂ ਨੂੰ  ਰੈਲੀਆਂ ਅਤੇ ਸਭਾਵਾਂ ਕਰਨ ਦੀ ਪ੍ਰਵਾਨਗੀ ਦੇ ਕੇ ਕੋਵਿਡ ਦੀ ਦੂਜੀ ਲਹਿਰ ਦੇ ਪ੍ਰਕੋਪ ਦਾ ਰਸਤਾ ਸਾਫ਼ ਕਰ ਦਿਤਾ ਸੀ | ਜੱਜਾਂ ਨੇ ਜ਼ੁਬਾਨੀ ਰੂਪ ਵਿਚ ਚਿਤਾਵਨੀ ਦਿਤੀ ਕਿ ਉਹ ਦੋ ਮਈ ਨੂੰ  ਹੋਣ ਵਾਲੀ ਵੋਟਾਂ ਦੀ ਗਿਣਤੀ ਰੋਕਣ ਤੋਂ ਵੀ ਪ੍ਰਹੇਜ਼ ਨਹੀਂ ਕਰਨਗੇ |

Madras High Court Madras High Court

ਜ਼ਿਕਰਯੋਗ ਹੈ ਕਿ ਦੇਸ਼ ਦੇ 5 ਸੂਬਿਆਂ : ਆਸਾਮ, ਤਾਮਿਲਨਾਡੂ, ਕੇਰਲ, ਪਛਮੀ ਬੰਗਾਲ ਅਤੇ ਪੁਡੂਚੇਰੀ ਵਿਚ ਚੋਣਾਂ ਹੋਈਆਂ | ਚਾਰ ਸੂਬਿਆਂ ਵਿਚ ਤਾਂ ਚੋਣਾਂ ਖ਼ਤਮ ਹੋ ਚੁਕੀਆਂ ਹਨ, ਜਦਕਿ ਪਛਮੀ ਬੰਗਾਲ ਵਿਚ ਜਾਰੀ ਹਨ | ਚੋਣਾਂ ਵਾਲੇ ਸੂਬਿਆਂ 'ਚ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਕੋਰੋਨਾ ਦੇ ਕੇਸ ਵੱਧਣ ਨਾਲ ਕਈ ਪਾਬੰਦੀਆਂ ਲਾ ਦਿਤੀਆਂ ਗਈਆਂ ਹਨ | 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement