
38 ਤੋਂ 48 ਲੱਖ ਹੋ ਸਕਦੀ ਹੈ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ
ਨਵੀਂ ਦਿੱਲੀ : ਭਾਰਤੀ ਤਕਨਾਲੋਜੀ ਸੰਸਥਾ (ਆਈ. ਆਈ. ਟੀ.) ਦੇ ਵਿਗਿਆਨਕਾਂ ਨੇ ਅਪਣੇ ਅਗਾਊਂ ਅੰਦਾਜ਼ੇ ਵਿਚ ਸੋਧ ਕਰਦਿਆਂ ਇਕ ਗਣਿਤ ਮਾਡਲ ਦੇ ਆਧਾਰ 'ਤੇ ਹੁਣ ਕਿਹਾ ਹੈ ਕਿ ਭਾਰਤ 'ਚ ਕੋਵਿਡ-19 ਦੀ ਦੂਜੀ ਲਹਿਰ ਮਈ ਦੇ ਅੱਧ ਵਿਚ ਸਿਖਰ 'ਤੇ ਹੋਵੇਗੀ | ਆਈ. ਆਈ. ਟੀ. ਮੁਤਾਬਕ ਇਲਾਜ ਅਧੀਨ ਕੇਸਾਂ ਦੀ ਗਿਣਤੀ 14 ਤੋਂ 18 ਮਈ ਦਰਮਿਆਨ ਸਿਖਰ 'ਤੇ ਪਹੁੰਚ ਕੇ 38 ਤੋਂ 48 ਲੱਖ ਹੋ ਸਕਦੀ ਹੈ ਅਤੇ 4 ਤੋਂ 8 ਮਈ ਵਿਚਾਲੇ ਵਾਇਰਸ ਦੇ ਰੋਜ਼ਾਨਾ ਕੇਸਾਂ ਦੀ ਗਿਣਤੀ 4.4 ਲੱਖ ਤਕ ਦੇ ਅੰਕੜੇ ਨੂੰ ਛੂਹ ਸਕਦੀ ਹੈ |
Coronavirus
ਭਾਰਤ ਵਿਚ ਸੋਮਵਾਰ ਨੂੰ ਵਾਇਰਸ ਦੇ 3.52 ਲੱਖ ਨਵੇਂ ਕੇਸ ਸਾਹਮਣੇ ਆਏ ਅਤੇ ਮਹਾਂਮਾਰੀ ਨਾਲ 2812 ਹੋਰ ਲੋਕਾਂ ਨੇ ਦਮ ਤੋੜ ਦਿਤਾ | ਇਸ ਨਾਲ ਹੀ ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 28,13,658 ਹੋ ਗਈ | ਆਈ. ਆਈ. ਟੀ. ਕਾਨਪੁਰ ਅਤੇ ਹੈਦਰਾਬਾਦ ਦੇ ਵਿਗਿਆਨੀਆਂ ਨੇ 'ਸੂਤਰ' ਨਾਂ ਦੇ ਮਾਡਲ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਮਈ ਦੇ ਅੱਧ ਤਕ ਇਲਾਜ ਅਧੀਨ ਕੇਸਾਂ ਦੀ ਗਿਣਤੀ ਵਿਚ 10 ਲੱਖ ਤੋਂ ਵੱਧ ਤਕ ਦਾ ਵਾਧਾ ਹੋ ਸਕਦਾ ਹੈ |
Coronavirus
ਨਵੇਂ ਅੰਦਾਜ਼ੇ ਵਿਚ ਸਮਾਂ ਹੱਦ ਅਤੇ ਕੇਸਾਂ ਦੀ ਗਿਣਤੀ 'ਚ ਸੁਧਾਰ ਕੀਤਾ ਗਿਆ | ਪਿਛਲੇ ਹਫ਼ਤੇ ਖੋਜਕਾਰਾਂ ਨੇ ਕਿਹਾ ਸੀ ਕਿ ਮਹਾਂਮਾਰੀ 11 ਤੋਂ 15 ਮਈ ਦਰਮਿਆਨ ਸਿਖਰ 'ਤੇ ਪਹੁੰਚ ਸਕਦੀ ਹੈ ਅਤੇ ਇਲਾਜ ਅਧੀਨ ਕੇਸਾਂ ਦੀ ਗਿਣਤੀ 33-35 ਲੱਖ ਤਕ ਹੋ ਸਕਦੀ ਹੈ | ਮਈ ਦੇ ਅਖ਼ੀਰ ਤਕ ਇਸ 'ਚ ਤੇਜ਼ੀ ਨਾਲ ਕਮੀ ਆਵੇਗੀ |
Coronavirus
ਆਈ. ਆਈ. ਟੀ. ਕਾਨਪੁਰ ਵਿਚ ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਮਹਿਕਮੇ ਦੇ ਪ੍ਰੋਫ਼ੈਸਰ ਮਨਿੰਦਰ ਅਗਰਵਾਲ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਆਖ਼ਰੀ ਅੰਕੜਾ ਕੀ ਹੋਵੇਗਾ | ਵਿਗਿਆਨੀਆਂ ਨੇ ਕਿਹਾ ਕਿ 'ਸੂਤਰ' ਮਾਡਲ ਵਿਸ਼ੇਸ਼ ਵੇਰਵਾ ਹੈ | ਕੋਵਿਡ-19 ਦੀ ਮੌਜੂਦਾ ਲਹਿਰ ਅੱਧ ਮਈ ਤਕ ਅਪਣੇ ਸਿਖਰ 'ਤੇ ਪਹੁੰਚ ਸਕਦੀ ਹੈ |