
ਉਪਰੋਂ ਲੰਘ ਰਿਹਾ ਟਰੱਕ ਡਿੱਗਿਆ ਹੇਠਾਂ
ਮਸੂਰੀ : ਉੱਤਰਾਖੰਡ ਦੇ ਮਸੂਰੀ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੋਂ ਦੇ ਲਾਇਬ੍ਰੇਰੀ ਬਾਜ਼ਾਰ ਵਿੱਚ ਲਕਸ਼ਮੀ ਨਰਾਇਣ ਮੰਦਰ ਦੇ ਬਿਲਕੁਲ ਬਣਿਆ ਦਹਾਕਿਆਂ ਪੁਰਾਣਾ ਪੁੱਲ ਟੁੱਟ ਗਿਆ।। ਜਿਸ ਸਮੇਂ ਇਹ ਪੁੱਲ ਟੁੱਟਿਆ ਉਸ ਸਮੇਂ ਉਥੋਂ ਮਲਬੇ ਨਾਲ ਭਰਿਆ ਇੱਕ ਡੰਪਰ ਲੰਘ ਰਿਹਾ ਸੀ।
ਇਹ ਵੀ ਪੜ੍ਹੋ: 6 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼
ਪੁੱਲ ਟੁੱਟਦੇ ਹੀ ਡੰਪਰ ਹੇਠਾਂ ਡਿੱਗ ਗਿਆ, ਜਿਸ ਵਿੱਚ ਡਰਾਈਵਰ ਦੀ ਮੌਤ ਹੋ ਗਈ। ਇੱਕ ਹੋਰ ਨੌਜਵਾਨ ਵੀ ਜ਼ਖ਼ਮੀ ਹੋਇਆ ਹੈ। ਹਾਦਸੇ ਦੀ ਲਪੇਟ ਵਿੱਚ ਇੱਕ ਸਕਾਰਪੀਓ ਗੱਡੀ ਵੀ ਆ ਗਈ, ਹਾਲਾਂਕਿ ਇਸ ਗੱਡੀ ਵਿੱਚ ਸਵਾਰ ਵਿਅਕਤੀ ਵਾਲ-ਵਾਲ ਬਚ ਗਏ।
ਇਹ ਵੀ ਪੜ੍ਹੋ: ਆਪਸ 'ਚ ਟਕਰਾਏ ਦੋ ਟਰੱਕ, ਪੁੱਤ ਦੇ ਸਾਹਮਣੇ ਜ਼ਿੰਦਾ ਸੜਿਆ ਪਿਓ
ਘਟਨਾ ਦੇ ਚਸ਼ਮਦੀਦ ਸਾਬਕਾ ਨਗਰ ਪਾਲਿਕਾ ਚੇਅਰਮੈਨ ਓਪੀ ਉਨਿਆਲ ਨੇ ਦੱਸਿਆ ਕਿ ਟਰੱਕ ਮਲਬੇ ਨਾਲ ਭਰਿਆ ਹੋਇਆ ਸੀ। ਜਿਵੇਂ ਹੀ ਟਰੱਕ ਉਨ੍ਹਾਂ ਦੇ ਰੈਸਟੋਰੈਂਟ ਦੇ ਸਾਹਮਣੇ ਪਹੁੰਚਿਆ ਤਾਂ ਸੜਕ 'ਚ ਜਾਮ ਲੱਗ ਗਿਆ ਅਤੇ ਦਹਾਕਿਆਂ ਪੁਰਾਣਾ ਪੁੱਲ ਵੀ ਟੁੱਟ ਗਿਆ। ਇਸ ਕਾਰਨ ਟਰੱਕ ਦੂਨ-ਮਸੂਰੀ ਰੋਡ 'ਤੇ ਡਿੱਗ ਗਿਆ।