
ਮ੍ਰਿਤਕ ਦੇ ਲਾਪਤਾ ਹੋਣ ਤੋਂ ਪਹਿਲਾਂ ਉਸ ਦੇ ਮੋਬਾਈਲ ਫੋਨ ਤੋਂ 3 ਲੋਕਾਂ ਨੂੰ ਭੇਜਿਆ ਗਿਆ ਸੀ ਇੱਕ ਸੰਦੇਸ਼
ਰੋਪੜ: ਰੋਪੜ ਜ਼ਿਲ੍ਹੇ ਦੀ ਭਾਖੜਾ ਨਹਿਰ ਵਿੱਚੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਦੀਪਕ ਟੰਡਨ 20-21 ਅਪ੍ਰੈਲ ਦੀ ਰਾਤ ਨੂੰ ਭੇਤਭਰੇ ਹਾਲਾਤਾਂ 'ਚ ਲਾਪਤਾ ਹੋ ਗਿਆ ਸੀ। ਅੱਜ ਉਸ ਦੀ ਲਾਸ਼ ਰੋਪੜ ਦੀ ਭਾਖੜਾ ਨਹਿਰ 'ਚ ਤੈਰਦੀ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਦੇ ਨਾਲ ਹੀ ਮਾਮਲੇ 'ਚ ਆਮ ਆਦਮੀ ਪਾਰਟੀ ਦੇ 3 ਆਗੂਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਆਪਸ 'ਚ ਟਕਰਾਏ ਦੋ ਟਰੱਕ, ਪੁੱਤ ਦੇ ਸਾਹਮਣੇ ਜ਼ਿੰਦਾ ਸੜਿਆ ਪਿਓ
ਦਰਅਸਲ, ਮ੍ਰਿਤਕ ਦੇ ਲਾਪਤਾ ਹੋਣ ਤੋਂ ਪਹਿਲਾਂ ਉਸ ਦੇ ਮੋਬਾਈਲ ਫੋਨ ਤੋਂ 3 ਲੋਕਾਂ ਨੂੰ ਇੱਕ ਸੰਦੇਸ਼ ਭੇਜਿਆ ਗਿਆ ਸੀ, ਜਿਸ ਵਿੱਚ ਉਸ ਨੇ ਆਮ ਆਦਮੀ ਪਾਰਟੀ ਦੇ 3 ਸਥਾਨਕ ਆਗੂਆਂ ਨੂੰ ਪੱਤਰ ਲਿਖ ਕੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਸਨ। ਦੀਪਕ ਨੇ ਸੰਦੇਸ਼ 'ਚ ਲਿਖਿਆ ਕਿ ਜੇਕਰ ਮੈਨੂੰ ਕੁਝ ਹੋਇਆ ਤਾਂ ਮੇਰੀ ਮੌਤ ਲਈ ਇਹ ਲੋਕ ਜ਼ਿੰਮੇਵਾਰ ਹੋਣਗੇ। ਇਸ ਤੋਂ ਬਾਅਦ ਹੁਣ ਉਸ ਦੀ ਲਾਸ਼ ਮਿਲੀ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਗੁਰੂ ਘਰ 'ਚ ਸੇਵਾ ਕਰਨ ਜਾ ਰਹੇ ਸੇਵਾਦਾਰ ਦੀ ਸੜਕ ਹਾਦਸੇ 'ਚ ਮੌਤ