
ਪਹਿਲਾਂ ਹੀ ਪੁੱਤ ਨਾਂਅ ਕਰਵਾ ਚੁੁੱਕਿਆ 13 ਕਿੱਲੇ ਜ਼ਮੀਨ
ਫਾਜ਼ਿਲਕਾ : ਫਾਜ਼ਿਲਕਾ ਦੇ ਪਿੰਡ ਸੱਪਾਂਵਾਲੀ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਅਧੀਨ ਪੈਂਦੇ ਢਾਣੀ ਕਾਲੂਰਾਮ ਵਿਖੇ ਕਲਯੁਗੀ ਪੁੱਤ ਨੇ ਆਪਣੇ ਹੀ ਪਿਤਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਲਹੂ-ਲੁਹਾਣ ਕਰ ਦਿੱਤਾ। ਵਿਅਕਤੀ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਮਿੱਤ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ
ਭੱਜੇ ਵਿਅਕਤੀ ਨੂੰ ਕਿਸੇ ਪਿੰਡ ਵਾਸੀ ਨੇ 108 ਰਾਹੀਂ ਹਸਪਤਾਲ ਪਹੁੰਚਿਆ, ਜਿਸ ਨੂੰ ਡਾਕਟਰਾਂ ਵੱਲੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜ਼ਖਮੀ ਦੀ ਪਹਿਚਾਣ ਰਾਮ ਗੋਪਾਲ (50) ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਗੋਪਾਲ ਨੇ ਦੱਸਿਆ ਕਿ ਉਸ ਨੇ ਆਪਣੇ ਮੁੰਡੇ ਮਹਿੰਦਰ ਤੋਂ ਗੋਡਿਆਂ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਕੁਝ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਦੀ ਬਜਾਏ ਆਪਣੇ ਚਾਚੇ ਦੇ ਮੁੰਡਿਆਂ ਨੂੰ ਬੁਲਾ ਲਿਆ ਅਤੇ ਗੰਡਾਸੀ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। ਉਸ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
ਇਹ ਵੀ ਪੜ੍ਹੋ: ਖੇਤਾਂ 'ਚ ਤੂੜੀ ਬਣਾ ਕੇ ਵਾਪਸ ਆ ਰਹੇ ਨੌਜਵਾਨ ਦਾ ਪਲਟੀ ਟਰੈਕਟਰ ਟਰਾਲੀ, ਮੌਤ
ਜ਼ਖ਼ਮੀ ਰਾਮ ਗੋਪਾਲ ਨੇ ਦੱਸਿਆ ਕਿ ਉਸ ਕੋਲ ਕੁੱਲ 13 ਏਕੜ ਜ਼ਮੀਨ ਹੈ, ਜਿਸ ਵਿੱਚੋਂ 6 ਕਿਲੇ ਉਸ ਨੇ ਪਹਿਲਾਂ ਹੀ ਆਪਣੇ ਮੁੰਡ ਨੂੰ ਦੇ ਦਿੱਤੀ ਹੈ। ਹੁਣ ਕੁਝ ਦਿਨਾਂ ਪਹਿਲਾਂ ਉਸ ਨੇ ਮੁੰਡੇ ਨੇ ਬਾਕੀ ਰਹਿੰਦੀ ਜ਼ਮੀਨ ਵੀ ਜ਼ਬਰਦਸਤੀ ਉਸ ਕੋਲੋਂ ਲੈ ਲਈ, ਜਿਸ ਕਾਰਨ ਉਹ ਪੈਸਿਆਂ ਲਈ ਆਪਣੇ ਮੁੰਡੇ 'ਤੇ ਨਿਰਭਰ ਹੋ ਗਿਆ। ਅੱਜ ਜਦੋਂ ਉਸ ਨੇ ਆਪਣੇ ਮੁੰਡੇ ਤੋਂ ਇਲਾਜ ਲਈ ਪੈਸੇ ਮੰਗੇ ਤਾਂ ਉਸ ਦੇ ਮੁੰਡੇ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।