
School Bus Accident : ਅਚਾਨਕ ਬੱਸ ਦਾ ਅਗਲਾ ਦਰਵਾਜ਼ਾ ਖੋਲ੍ਹਣ ਨਾਲ ਅਰਸ਼ਿਤਾ ਬੱਸ ਦੇ ਟਾਇਰ ਦੀ ਲਪੇਟ ’ਚ ਆ ਗਈ
School Bus Accident : ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਪੁਲਿਸ ਥਾਣਾ ਬੰਗਾਣਾ ਤਹਿਤ ਭਲੇਤੀ ਵਿਚ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਇੱਥੇ ਸਕੂਲ ਬੱਸ ਦੀ ਲਪੇਟ ਵਿਚ ਆਉਣ ਕਾਰਨ 9 ਸਾਲਾ ਵਿਦਿਆਰਥਣ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਅਰਸ਼ਿਤਾ ਪੁੱਤਰੀ ਵਿਵੇਕ ਸ਼ਰਮਾ ਵਾਸੀ ਬੰਗਾਣਾ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜੋ:Gurdaspur News : ਗੁਰਦਾਸਪੁਰ 'ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ 11 ਏਕੜ ਫ਼ਸਲ ਸੜ ਕੇ ਸੁਆਹ
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਅਰਸ਼ਿਤਾ ਸ਼ਨੀਵਾਰ ਸਵੇਰੇ ਰੋਜ਼ਾਨਾ ਵਾਂਗ ਬੰਗਾਣਾ ਤੋਂ ਸ਼ਿਵਾਲਿਕ ਪਬਲਿਕ ਸਕੂਲ ਤਨੋਹ ਲਈ ਸਕੂਲ ਬੱਸ ਵਿਚ ਸਵਾਰ ਹੋਣ ਜਾ ਰਹੀ ਸੀ। ਇਸ ਦੌਰਾਨ ਜਦੋਂ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਭਲੇਤੀ ਪਹੁੰਚੀ ਤਾਂ ਅਚਾਨਕ ਕਿਸੇ ਬੱਚੇ ਨੇ ਬੱਸ ਦਾ ਅਗਲਾ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ਾ ਖੁੱਲਣ ਨਾਲ ਹੀ ਅਰਸ਼ਿਤਾ ਬੱਸ ਤੋਂ ਹੇਠਾਂ ਡਿੱਗ ਗਈ ਅਤੇ ਟਾਇਰ ਦੀ ਲਪੇਟ ਵਿਚ ਆ ਗਈ। ਹਾਦਸੇ ਵਿਚ ਵਿਦਿਆਰਥਣ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜੋ:Hoshiarpur News : ਹੁਸ਼ਿਆਰਪੁਰ 'ਚ ਦੁਕਾਨ ਬੰਦ ਕਰਕੇ ਘਰ ਜਾ ਰਹੇ ਪਿਓ-ਧੀ 'ਤੇ ਹਮਲਾ
ਸੂਚਨਾ ਮਿਲਣ ਮਗਰੋਂ ਬੰਗਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲਿਆ। ਪੁਲਿਸ ਇੰਸਪੈਕਟਰ ਊਨਾ ਰਾਕੇਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਨੇ ਉਕਤ ਹਾਦਸੇ ’ਚ ਬੱਸ ਡਰਾਈਵਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
(For more news apart from school bus With tires coming down death 9-year-old girl News in Punjabi, stay tuned to Rozana Spokesman)