
ਪ੍ਰਧਾਨ ਮੰਤਰੀ ਦਫਤਰ (ਪੀਐਮਓ) ਕੋਲ ਸਾਬਕਾ ਪ੍ਰਧਾਨ ਮੰਤਰੀਆਂ ਦੇ ਇਨਕਮ ਟੈਕਸ ਰਿਫੰਡ ਦਾ ਕੋਈ ਰਿਕਾਰਡ ਨਹੀਂ ਹੈ।
ਨਵੀਂ ਦਿੱਲੀ:ਪ੍ਰਧਾਨ ਮੰਤਰੀ ਦਫਤਰ (ਪੀਐਮਓ) ਕੋਲ ਸਾਬਕਾ ਪ੍ਰਧਾਨ ਮੰਤਰੀਆਂ ਦੇ ਇਨਕਮ ਟੈਕਸ ਰਿਫੰਡ ਦਾ ਕੋਈ ਰਿਕਾਰਡ ਨਹੀਂ ਹੈ। ਸੂਚਨਾ ਦੇ ਅਧਿਕਾਰ (ਆਰਟੀਆਈ) ਦੇ ਤਹਿਤ ਮੰਗੀ ਗਈ ਜਾਣਕਾਰੀ ਵਿਚ ਇਹ ਤੱਥ ਸਾਹਮਣੇ ਆਏ ਹਨ। ਪੀਐਮਓ ਨੇ ਪੀਟੀਆਈ ਵੱਲੋਂ ਦਰਜ ਆਰਟੀਆਈ ਦੀ ਅਰਜ਼ੀ ਵਿਰੁੱਧ ਜਵਾਬ ਵਿਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀਆਂ ਨਾਲ ਸਬੰਧਿਤ ਰਿਕਾਰਡ ਦਫਤਰ ਵਿਚ ਉਪਲਬਧ ਨਹੀਂ ਹਨ। ਆਰਟੀਆਈ ਦੇ ਤਹਿਤ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਹਨਾਂ ਦੀ ਕੈਬਨਿਟ ਕੌਂਸਲ ਦੇ ਮੈਂਬਰਾਂ ਨੂੰ ਮਿਲੇ ਇਨਕਮ ਟੈਕਸ ਰਿਫੰਡ ਦੀ ਜਾਣਕਾਰੀ ਮੰਗੀ ਗਈ ਸੀ।
Right to Information Act
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਨਕਮ ਟੈਕਸ ਰਿਫੰਡ ਦੇ ਸਵਾਲ ‘ਤੇ ਪੀਐਮਓ ਨੇ ਬਿਓਰਾ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਇਸਦੀ ਸੂਚਨਾ ਦੇਣ ਦੀ ਜ਼ਰੂਰਤ ਨਹੀਂ ਹੈ। ਪੀਐਮਓ ਨੇ ਕਿਹਾ ਕਿ ਜੋ ਸੂਚਨਾ ਮੰਗੀ ਗਈ ਹੈ ਉਹ ਨਿੱਜੀ ਪ੍ਰਕਿਰਿਆ ਦੀ ਹੈ ਅਤੇ ਆਰਟੀਆਈ ਕਾਨੂੰਨ ਦੀ ਧਾਰਾ 8 (1)(ਆਈ) ਦੇ ਤਹਿਤ ਇਸ ਦੀ ਛੁੱਟ ਹੈ। ਇਹ ਧਾਰਾ ਅਜਿਹੀ ਨਿੱਜੀ ਸੂਚਨਾ ਦੇ ਖੁਲਾਸੇ ਤੋਂ ਰੋਕਦੀ ਹੈ ਜਿਸਦਾ ਜਨਤਕ ਹਿੱਤ ਜਾਂ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਹੈ।
Income Tax
ਹਾਲਾਂਕਿ ਕੇਂਦਰੀ ਜਨਤਕ ਸੂਚਨਾ ਅਧਿਕਾਰੀ ਜਾਂ ਸਟੇਟ ਪਬਲਿਕ ਇਨਫਰਮੇਸ਼ਨ ਅਫਸਰ ਨੂੰ ਜੇਕਰ ਕਿਸੇ ਮਾਮਲੇ ਵਿਚ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਖੁਲਾਸਾ ਵੱਡੇ ਜਨਤਕ ਹਿੱਤ ਵਿਚ ਕੀਤਾ ਜਾਣਾ ਚਾਹੀਦਾ ਹੈ ਤਾਂ ਅਜਿਹਾ ਕੀਤਾ ਜਾ ਸਕਦਾ ਹੈ। ਐਨਐਸਡੀਐਲ ਈ-ਗਵਰਨੈਂਸ ਇਨਫਰਾਸਟਰੱਕਚਰ ਲਿਮਟਡ ਵੱਲੋਂ ਪ੍ਰਬੰਧਿਤ ਇਨਕਮ ਟੈਕਸ ਵਿਭਾਗ ਦੇ ਟੈਕਸ ਸੂਚਨਾ ਨੈਟਵਰਕ ਵੱਲੋਂ ਰਿਫੰਡ ਦੇ ਬਾਰੇ ਉਪਲਬਧ ਕਰਾਈ ਗਈ ਸੂਚਨਾ ਦੇ ਅਨੁਸਾਰ ਪੀਐਮ ਮੋਦੀ ਨੂੰ ਪਿਛਲੇ 18 ਸਾਲਾਂ ਵਿਚ ਘੱਟੋ ਘੱਟ ਪੰਜ ਵਾਰ ਰਿਫੰਡ ਮਿਲਿਆ ਹੈ।
Narendra Modi
ਮੁਲਾਂਕਣ ਸਾਲ 2001-02 ਤੋਂ ਇਸ ਪਲੇਟਫਾਰਮ ‘ਤੇ ਕਿਸੇ ਵਿਅਕਤੀ ਦੇ ਪੈਨ (ਪਰਮਾਨੈਂਟ ਅਕਾਊਂਟ ਨੰਬਰ) ਦੇ ਜ਼ਰੀਏ ਆਨਲਾਈਨ ਰਿਫੰਡ ਦੀ ਸਥਿਤੀ ਦੀ ਜਾਣਕਾਰੀ ਲਈ ਜਾ ਸਕਦੀ ਹੈ। ਮੋਦੀ ਦੇ ਮਾਮਲੇ ਵਿਚ ਮੁਲਾਂਕਣ ਸਾਲ 2015-16 ਅਤੇ 2012-10 ਲਈ ਰਿਫੰਡ ਨੂੰ ਬਕਾਇਆ ਮੰਗ ਨਾਲ ਐਡਜਸਟ ਕੀਤਾ ਗਿਆ ਹੈ। ਇਸ ਪੋਰਟਲ ‘ਤੇ ਰਿਫੰਡ ਕੀਤੀ ਰਾਸ਼ੀ ਦਾ ਜ਼ਿਕਰ ਨਹੀਂ ਹੈ ਪਰ ਤਰੀਕ ਦਾ ਜ਼ਿਕਰ ਕੀਤਾ ਗਿਆ ਹੈ। ਰਿਫੰਡ ਸਥਿਤੀ ਰਿਕਾਰਡ ਦੇ ਅਨੁਸਾਰ ਮੋਦੀ ਨੇ 26 ਸਤੰਬਰ 2018 ਨੂੰ ਅਪਣੇ ਖਾਤੇ ਵਿਚ ਡਾਇਰੈਕਟ ਕ੍ਰੈਡਿਟ ਦੇ ਮਾਧਿਅਮ ਰਾਹੀਂ ਮੁਲਾਂਕਣ ਸਾਲ 2018-19 ਲਈ ਰਿਫੰਡ ਪ੍ਰਾਪਤ ਕੀਤਾ ਸੀ।
Election Commission of India
ਮੁਲਾਂਕਣ ਸਾਲ 2016-17 ਲਈ ਮੋਦੀ ਨੂੰ ਡਾਇਰੈਕਟ ਕ੍ਰੈਡਿਟ ਦੇ ਮਾਧਿਅਮ ਨਾਲ 16 ਅਗਸਤ, 2016 ਨੂੰ ਰਿਫੰਡ ਮਿਲਿਆ। ਉਥੇ ਹੀ 2013-14 ਲਈ 7 ਜਨਵਰੀ 2015 ਨੂੰ, 2010-11 ਲਈ 9 ਜਨਵਰੀ 2015 ਨੂੰ ਅਤੇ 2006-07 ਲਈ 11 ਅਕਤੂਬਰ 2007 ਨੂੰ ਰਿਫੰਡ ਚੈੱਕ ਮਿਲਿਆ ਸੀ। ਚੋਣ ਕਮਿਸ਼ਨ ਕੋਲ ਜਮਾਂ ਹਲਫਨਾਮੇ ਮੁਤਾਬਕ ਮੋਦੀ ਕੋਲ ਗੁਜਰਾਤ ਦੇ ਗਾਂਧੀ ਨਗਰ ਵਿਚ ਸਥਿਤ ਰਿਹਾਇਸ਼ੀ ਪਲਾਟ ਦੇ ਨਾਲ 2.5 ਕਰੋੜ ਦੀ ਜਾਇਦਾਦ ਹੈ। ਉਹਨਾਂ ਕੋਲ 1.27 ਕਰੋੜ ਦਾ ਫਿਕਸ ਡਿਪਾਜ਼ਿਟ ਅਤੇ 38,750 ਰੁਪਏ ਨਗਦ ਹਨ।