ਵਿਵੇਕ ਓਬਰਾਏ ਦੀ ਫ਼ਿਲਮ ਨੇ ਤੀਸਰੇ ਦਿਨ ਕੀਤੀ ਕਰੋੜਾਂ ਦੀ ਕਮਾਈ
Published : May 27, 2019, 10:24 am IST
Updated : May 27, 2019, 10:24 am IST
SHARE ARTICLE
Vivek Oberoi's movie earns crores on the third day
Vivek Oberoi's movie earns crores on the third day

ਫਿਲਮ ਰਿਲੀਜ਼ ਤੋਂ ਦੋ ਦਿਨ ਪਹਿਲਾ ਵਿਵੇਕ ਓਬਰਾਏ ਨੂੰ ਮਾਰਨ ਦੀ ਵੀ ਧਮਕੀ ਮਿਲੀ

ਨਵੀਂ ਦਿੱਲੀ: ਬਾਲੀਵੁਡ ਐਕਟਰ ਵਿਵੇਕ ਓਬਰਾਏ ਦੀ ਫਿਲਮ 'ਪੀਐਮ ਨਰਿੰਦਰ ਮੋਦੀ' ਨੇ ਰੀਲੀਜ਼ ਦੇ ਤੀਸਰੇ ਦਿਨ ਕਰੋੜਾਂ ਦੀ ਕਮਾਈ ਕੀਤੀ ਹੈ। ਫਿਲਮ ਪੀਐਮ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 2.88 ਕਰੋੜ ਅਤੇ ਸ਼ਨੀਵਾਰ ਨੂੰ 3.76 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਤਰਣ ਆਦਰਸ਼ ਨੇ ਵਿਵੇਕ ਓਬਰਾਏ ਦੀ ਫਿਲਮ ਦੀ ਕਮਾਈ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ।  ਫਿਲਮ ਨੇ ਐਤਵਾਰ ਨੂੰ 4 ਕਰੋੜ ਤੋਂ ਵੱਧ ਕਮਾਈ ਕਰ ਲਈ ਹੋਵੇਗੀ।

Vivek Oberoi's movie earns crores on the third dayVivek Oberoi's movie earns crores on the third day

ਹਾਲਾਂਕਿ ਫਿਲਮ ਅਨੁਮਾਨ ਦੇ ਮੁਤਾਬਕ, ਬੰਪਰ ਓਪਨਿੰਗ ਲੈਣ ਵਿਚ ਸਫਲ ਨਹੀਂ ਰਹੀ ਸੀ ਪਰ ਹੁਣ ਫਿਲਮ ਦੀ ਕਮਾਈ ਦਾ ਗ੍ਰਾਫ ਵਧ ਰਿਹਾ ਹੈ ਅਤੇ ਉਮੀਦ ਹੈ ਕਿ ਪੀਐਮ ਮੋਦੀ ਦੇ ਪ੍ਰਤੀ ਦੀਵਾਨਗੀ ਲੋਕਾਂ ਨੂੰ ਸਿਨੇਮਾ ਘਰਾਂ ਤੱਕ ਲਿਆਉਣ ਵਿਚ ਸਫਲ ਰਹੇਗੀ। ਇਸ ਫਿਲਮ ਨੂੰ ਲੈ ਕੇ ਕਈ ਰਾਜਨੀਤਿਕ ਆਗੂਆਂ ਨੇ ਵਿਰੋਧ ਕੀਤਾ ਸੀ। ਕਈਆ ਨੇ ਦੋਸ਼ ਲਗਾਇਆ ਕਿ ਫਿਲਮ ਦੇ ਜਰੀਏ ਨਰਿੰਦਰ ਮੋਦੀ ਦਾ ਪ੍ਰਚਾਰ ਕੀਤਾ ਜਾਵੇਗਾ। ਜਿਹੜਾ ਕਿ ਨਿਯਮਾਂ ਦੇ ਖਿਲਾਫ਼ ਹੈ। ਵਿਰੋਧੀ ਦਲਾਂ ਦੀ ਅਪੀਲ ਤੋਂ ਬਾਅਦ ਫਿਲਮ ਦੀ ਰਿਲੀਜ਼ ਤਾਰੀਕ ਨੂੰ ਚੋਣ ਨਤੀਜਿਆਂ ਤੋਂ ਬਾਅਦ ਕਰ ਦਿੱਤਾ ਗਿਆ।

Vivek OberoiVivek Oberoi

ਵਿਵੇਕ ਓਬਰਾਏ ਦੇ ਪਿਛਲੇ ਕੁੱਝ ਸਾਲਾਂ ਵਿਚ ਦਿਨ ਮਾੜੇ ਚੱਲ ਰਹੇ ਸਨ ਇਸ ਲਈ ਉਸ ਨੇ ਸੋਚਿਆ ਕਿ ਮੋਦੀ ਦੇ ਜੀਵਨ ਦੀ ਫ਼ਿਲਮ ਬਣਾ ਕੇ ਉਹ ਆਪਣੀ ਜਿੰਦਗੀ ਨੂੰ ਸਫ਼ਲ ਕਰ ਲਵੇਗਾ ਪਰ ਅਜਿਹਾ ਨਹੀਂ ਹੋਇਆ। ਕਈਆਂ ਦਾ ਕਹਿਣਾ ਹੈ ਕਿ ਵਿਵੇਕ ਓਬਰਾਏ ਇਸ ਫ਼ਿਲਮ ਨੂੰ ਹੋਰ ਵੀ ਨਿਖਾਰ ਸਕਦੇ ਸਨ ਪਰ ਉਹ ਅਸਫ਼ਲ ਰਹੇ। ਇਸ ਫ਼ਿਲਮ ਦੇ ਚਲਦੇ ਵਿਵੇਕ ਓਬਰਾਏ ਕਈ ਵਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਆਏ। ਫਿਲਮ ਰਿਲੀਜ਼ ਤੋਂ ਦੋ ਦਿਨ ਪਹਿਲਾ ਵਿਵੇਕ ਓਬਰਾਏ ਨੂੰ ਮਾਰਨ ਦੀ ਵੀ ਧਮਕੀ ਮਿਲੀ ਜਿਸ ਨੂੰ ਲੈ ਕੇ ਵਿਵੇਕ ਓਬਰਾਏ ਲਈ ਦਿੱਲੀ ਪੁਲਿਸ ਵੱਲੋਂ ਉਹਨਾਂ ਦਾ ਸਾਥ ਵੀ ਦਿੱਤਾ ਗਿਆ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement