ਪਾਬੰਦੀਆਂ 'ਚ ਢਿੱਲ ਦੇਣ ਤੇ ਪ੍ਰਵਾਸੀਆਂ ਦੀ ਯਾਤਰਾ ਕਰ ਕੇ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ : ਮਾਹਰ
Published : May 27, 2020, 4:20 am IST
Updated : May 27, 2020, 4:20 am IST
SHARE ARTICLE
File Photo
File Photo

ਭਾਰਤ ਹੁਣ ਕੋਰੋਨਾ ਵਾਇਰਸ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ 10 ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ ਅਤੇ ਮਾਹਰਾਂ ਦਾ ਕਹਿਣਾ ਹੈ

ਨਵੀਂ ਦਿੱਲੀ, 26 ਮਈ: ਭਾਰਤ ਹੁਣ ਕੋਰੋਨਾ ਵਾਇਰਸ ਨਾਲ ਸੱਭ ਤੋਂ ਜ਼ਿਆਦਾ ਪ੍ਰਭਾਵਤ 10 ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਜਾਂਚ ਸਮਰਥਾ 'ਚ ਵਾਧੇ ਦੇ ਨਾਲ ਹੀ ਯਾਤਰਾ ਪਾਬੰਦੀਆਂ 'ਚ ਢੀਲ ਦੇਣ ਅਤੇ ਪ੍ਰਵਾਸੀਆਂ ਦੀ ਯਾਤਰਾ ਵਰਗੀਆਂ ਚੀਜ਼ਾਂ ਜ਼ਿਆਦਾ ਸਾਹਮਣੇ ਆਉਣ ਦੇ ਕਾਰਨਾਂ 'ਚ ਸ਼ਾਮਲ ਹਨ।

ਦਿੱਲੀ ਦੇ ਏਮਜ਼ ਹਸਪਤਾਲ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਅਨੁਸਾਰ ਮਾਮਲਿਆਂ 'ਚ ਮੌਜੂਦਾ ਵਾਧਾ ਜ਼ਿਆਦਾਤਰ 'ਹਾਟਸਪਾਟ' ਖੇਤਰਾਂ 'ਚ ਸਾਹਮਣੇ ਆ ਰਹੀ ਹੈ, ਪਰ ਆਗਾਮੀ ਦਿਨਾਂ 'ਚ ਜ਼ਿਆਦਾ ਲੋਕਾਂ ਦੇ ਯਾਤਰਾ ਕਰਨ ਨਾਲ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋਰ ਵਾਧੇ ਦੀ ਸੰਭਾਵਨਾ ਹੈ। ਗੁਲੇਰੀਆ ਨੇ ਕਿਹਾ, ''ਜੋ ਲੋਕ ਲੱਛਣਮੁਕਤ ਹਨ ਜਾਂ ਲੋਕ ਲੱਛਣਾਂ ਦੀ ਸ਼ੁਰੂਆਤੀ ਸਥਿਤੀ 'ਚ ਹਨ ਉਹ ਸਕ੍ਰੀਨਿੰਗ ਤੰਤਰ 'ਚੋਂ ਲੰਘ ਕੇ ਉਨ੍ਹਾਂ ਥਾਵਾਂ ਤਕ ਪਹੁੰਚ ਸਕਦੇ ਹਨ ਜਿੱਥੇ ਘੱਟ ਮਾਮਲੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰਤ ਇਸ ਗੱਲ ਦੀ ਹੈ ਕਿ ਉਨ੍ਹਾਂ ਇਲਾਕਿਆਂ 'ਤੇ ਨੇੜਿਉਂ ਨਜ਼ਰ ਰੱਖੀ ਜਾਵੇ ਜਿੱਥੇ ਪ੍ਰਵਾਸੀ ਪਰਤੇ ਹਨ।

File photoFile photo

ਪ੍ਰਵਾਸੀਆਂ ਦੇ ਅਪਣੇ ਪਿੰਡਾਂ 'ਚ ਪਰਤਣ ਅਤੇ ਰੇਲ ਤੇ ਹਵਾਈ ਯਾਤਰਾ ਦੀ ਅੰਸ਼ਕ ਸ਼ੁਰੂਆਤ 'ਤੇ ਟਿਪਣੀ ਕਰਦਿਆਂ ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਪ੍ਰੀਵੈਂਟਿਵ ਐਂਡ ਸੋਸ਼ਲ ਮੈਡੀਸਨ ਦੇ ਸਾਬਕਾ ਪ੍ਰਧਾਨ ਡਾ. ਚੰਦਰਕਾਂਤ ਐਸ. ਪਾਂਵਤ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਰਾਹ ਖੁੱਲ੍ਹ ਗਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਤਾਲਾਬੰਦੀ ਸਦਾ ਲਈ ਨਹੀਂ ਰਹਿ ਸਕਦੀ, ਪਰ ਸ਼ੁਰੂਆਤ ਬਹੁਤ ਹੀ ਧਿਆਨ ਨਾਲ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵੱਡਾ ਵਾਧਾ ਹੋਵੇਗਾ।   (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement