
ਕਰੋਨਾ ਵਾਇਰਸ ਦੇ ਇਸ ਸੰਕਟ ਦੇ ਸਮੇਂ ਵਿਚ ਮਜ਼ਦੂਰ ਤਬਕੇ ਦਾ ਕਾਫੀ ਬੁਰਾ ਹਾਲ ਹੈ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਮਜ਼ਦੂਰ ਪੈਦਲ ਹੀ ਆਪਣੇ ਘਰ ਜਾਣ ਲਈ ਮਜ਼ਬੂਰ ਹਨ।
ਕਰੋਨਾ ਵਾਇਰਸ ਦੇ ਇਸ ਸੰਕਟ ਦੇ ਸਮੇਂ ਵਿਚ ਮਜ਼ਦੂਰ ਤਬਕੇ ਦਾ ਕਾਫੀ ਬੁਰਾ ਹਾਲ ਹੈ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਮਜ਼ਦੂਰ ਪੈਦਲ ਹੀ ਆਪਣੇ ਘਰ ਜਾਣ ਲਈ ਮਜ਼ਬੂਰ ਹਨ। ਬਹੁਤ ਸਾਰੇ ਮਜ਼ਦੂਰ ਰੇਲ ਦੀ ਪਟੜੀ ਦੇ ਕਿਨਾਰੇ ਜਾ ਰਹੇ ਹਨ। ਇੰਨੀ ਗਰਮੀ ਵਿਚ ਪੈਦਲ ਚੱਲਣ ਕਾਰਨ ਕਈਆਂ ਦੇ ਪੈਰਾਂ ਵਿਚ ਛਾਲੇ ਪੈ ਗਏ ਹਨ। ਅਜਿਹੀ ਹੀ ਇਕ ਲਾਚਾਰੀ ਦੀ ਪ੍ਰਵਾਸੀ ਮਜ਼ਦੂਰਾਂ ਦੀ ਤਸਵੀਰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਸੀਮਾਂ ਤੇ ਬਣੇ ਕੋਟਾ ਨਾਕਾ ਤੋਂ ਆਈਆਂ ਹਨ।
Photo
ਜਿੱਥੇ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਕ ਟਾਇਲੇਟ ਵਿਚ ਠਹਿਰਾਇਆ ਗਿਆ ਹੈ। ਇਸੇ ਜਗ੍ਹਾ ਤੇ ਇਹ ਮਜ਼ਦੂਰ ਖਾਣਾ ਬਣਾਉਂਣ ਅਤੇ ਖਾਣ ਲਈ ਮਜ਼ਬੂਰ ਹਨ। ਭਾਵੇਂ ਕਿ ਸਰਕਾਰ ਵੱਲ਼ੋਂ ਖਾਣਾ ਦਿੱਤਾ ਜਾ ਰਿਹਾ ਹੈ ਪਰ ਬਾਰ-ਬਾਰ ਖਰਾਬ ਖਾਣੇ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਮਜ਼ਦੂਰਾਂ ਵਿਚੋਂ ਇਕ ਮਹਿਲਾ ਨੇ ਦੱਸਿਆ ਕਿ ਸਾਨੂੰ ਟਾਇਲੇਟ ਵਿਚ ਰੱਖਿਆ ਗਿਆ ਹੈ। ਅਸੀਂ ਜੈਪੁਰ ਤੋਂ ਇੱਥੇ ਆਏ ਹਾਂ। ਇਥੇ ਸਾਨੂੰ ਖਾਣਾ ਤਾਂ ਦਿੱਤਾ ਜਾਂਦਾ ਹੈ ਪਰ ਰੋਟੀ ਕੱਚੀ ਹੁੰਦੀ ਹੈ।
Photo
ਇਸ ਲਈ ਹੁਣ ਸਿਹਤ ਖਰਾਬ ਹੋਣ ਦਾ ਖਤਰਾ ਵੀ ਵੱਧ ਗਿਆ ਹੈ। ਇੱਥੇ ਨੇੜੇ-ਤੇੜੇ ਕੋਈ ਡਾਕਟਰ ਵੀ ਨਹੀਂ ਹੈ। ਹੁਣ ਅਸੀਂ ਪਿੰਡ ਵਿਚ ਹੀ ਖੇਤੀ ਕਰਕੇ ਗੁਜ਼ਾਰਾ ਕਰਾਂਗੇ। ਕਰੋਨਾ ਮਹਾਂਮਾਰੀ ਦੇ ਖਤਮ ਹੋਣ ਤੋਂ ਬਾਅਦ ਵੀ ਅਸੀਂ ਵਾਪਿਸ ਨਹੀਂ ਆਵਾਂਗੇ। ਦੱਸ਼ ਦੱਈਏ ਕਿ ਰਾਜ ਤੋ ਬਾਹਰ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਪਹਿਲਾਂ ਮੱਧ ਪ੍ਰਦੇਸ਼ ਦੀ ਸੀਮਾਂ ਤੱਕ ਵਾਹਨਾਂ ਵਿਚ ਛੱਡਿਆ ਗਿਆ ਹੈ। ਰਾਜਸਥਾਨ ਦੇ ਜੈਪੁਰ ਦੇ ਨਾਕੇ ਤੇ ਕਰੀਬ ਢਾਈ ਸੋ ਮਜ਼ਦੂਰਾਂ ਨੂੰ ਛੱਡਿਆ ਗਿਆ ਹੈ।
Photo
ਇੱਥੋਂ ਇਨ੍ਹਾਂ ਮਜ਼ਦੂਰਾਂ ਨੂੰ ਬੱਸਾਂ ਵਿਚ ਬਿਠਾਕੇ ਆਪਣੇ ਘਰ ਛੱਡਣ ਦੀ ਜਿੰਮੇਵਾਰੀ ਮੱਧ ਪ੍ਰਦੇਸ਼ ਸਰਕਾਰ ਦੀ ਹੋਵੇਗੀ। ਉਧਰ ਇਸ ਪੂਰੇ ਮਾਮਲੇ ਤੇ ਜ਼ਿਲ੍ਹੇ ਦੇ ਕਲੈਕਟਰ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਤੱਕ ਟਾਇਲੇਟ ਚ ਰੱਖਣ ਦੀ ਗੱਲ ਹੈ ਅਸੀਂ ਇਸ ਦੀ ਜਾਂਚ ਕਰਾਂਗੇ । ਇਸ ਵਿਚ ਜਿਸ ਦੀ ਲਾਪਰਵਾਹੀ ਸਾਹਮਣੇ ਆਈ ਉਸ ਤੇ ਐਕਸ਼ ਲਿਆ ਜਾਵੇਗਾ।
Photo