
ਕਈ ਦੇਸ਼ਾਂ ਵਿਚ ਜਿੱਥੇ ਕੱਲ ਈਦ ਮਨਾਈ ਗਈ, ਉੱਥੇ ਹੀ ਭਾਰਤ ਵਿਚ ਅੱਜ ਈਦ ਮਨਾਈ ਜਾ ਰਹੀ ਹੈ।
ਨਵੀਂ ਦਿੱਲੀ: ਕਈ ਦੇਸ਼ਾਂ ਵਿਚ ਜਿੱਥੇ ਕੱਲ ਈਦ ਮਨਾਈ ਗਈ, ਉੱਥੇ ਹੀ ਭਾਰਤ ਵਿਚ ਅੱਜ ਈਦ ਮਨਾਈ ਜਾ ਰਹੀ ਹੈ। ਦੁਨੀਆ ਭਰ ਵਿਚ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਂਮਾਰੀ ਦਾ ਅਸਰ ਈਦ ਦੇ ਤਿਉਹਾਰ 'ਤੇ ਵੀ ਸਾਫ ਦਿਖਾਈ ਦੇ ਰਿਹਾ ਹੈ। ਈਦ ਦੇ ਤਿਉਹਾਰ 'ਤੇ ਚਾਰੇ ਪਾਸੇ ਸੰਨਾਟਾ ਛਾਇਆ ਰਿਹਾ।
Photo
ਕਈ ਥਾਵਾਂ 'ਤੇ ਲੋਕਾਂ ਨੇ ਇਕੱਠੇ ਨਮਾਜ਼ ਪੜ੍ਹੀ, ਪਰ ਇਸ ਦੌਰਾਨ ਸਮਾਜਕ ਦੂਰੀ ਦਾ ਪਾਲਣ ਕੀਤਾ ਗਿਆ। ਈਦ ਦੇ ਮੌਕੇ 'ਤੇ ਹਜ਼ਾਰਾਂ ਲੋਕ ਇਸਤਾਂਬੁਲ ਦੀ ਮਸਜਿਦ ਦੇ ਦਰਸ਼ਨ ਕਰਨ ਆਉਂਦੇ ਸਨ। ਪਰ ਇਸ ਸਾਲ ਇਹ ਮਸਜਿਦ ਈਦ ਦੇ ਦਿਨ ਸੁੰਨੀ ਰਹੀ। ਚਾਰੇ ਪਾਸੇ ਸ਼ਾਂਤੀ ਸੀ, ਬਹੁਤ ਘੱਟ ਲੋਕਾਂ ਨੇ ਇਸ ਵਾਰ ਇੱਥੇ ਨਮਾਜ਼ ਪੜ੍ਹੀ।
Photo
ਪਾਕਿਸਤਾਨ ਦਾ ਲਾਹੌਰ ਵਿਚ ਬਣੀ ਬਾਦਸ਼ਾਹੀ ਮਸਜਿਦ ਵਿਚ ਈਦ ਦੇ ਤਿਉਹਾਰ ਮੌਕੇ ਲੋਕਾਂ ਨੇ ਇਕੱਠੇ ਨਮਾਜ਼ ਪੜ੍ਹੀ। ਪਰ ਕੋਰੋਨਾ ਕਾਰਨ ਲੋਕਾਂ ਨੇ ਮਸਜਿਦ ਵਿਚ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ।
Photo
ਕੁਆਲਾਲੰਪੁਰ ਦੇ ਇਕ ਹਸਪਤਾਲ ਵਿਚ ਮੁਸਲਿਮ ਡਾਕਟਰਾਂ ਦੀ ਈਦ ਵੀ ਫਿੱਕੀ ਰਹੀ। ਹਸਪਤਾਲ ਵਿਚ ਸੇਵਾ ਲਈ ਜੁਟੇ ਡਾਕਟਰ ਨੇ ਵੀਡੀਓ ਕਾਲ ਜ਼ਰੀਏ ਪਰਿਵਾਰ ਨੂੰ ਈਦ ਦੀ ਵਧਾਈ ਦਿੱਤੀ।
Photo
ਹਸਪਤਾਲ ਦੇ ਡਾਕਟਰਾਂ ਅਤੇ ਉਹਨਾਂ ਦੇ ਸਾਥੀਆਂ ਨੇ ਸਵੇਰ ਸਮੇਂ ਨਾਸ਼ਤਾ ਕੀਤਾ ਤੇ ਅਪਣੇ ਕੰਮਾਂ ਵਿਚ ਜੁਟ ਗਏ। ਇਸ ਸਾਲ ਉਹਨਾਂ ਲਈ ਈਦ ਦਾ ਤਿਉਹਾਰ ਬਿਲਕੁਲ ਫਿੱਕਾ ਰਿਹਾ।
Photo
ਕਸ਼ਮੀਰ ਵਿਚ ਐਤਵਾਰ ਨੂੰ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਲੋਕਾਂ ਨੇ ਸਮਾਜਕ ਦੂਰੀ ਦਾ ਖਿਆਲ ਰੱਖਦੇ ਹੋਏ ਖੁੱਲ੍ਹੇ ਮੈਦਾਨ ਵਿਚ ਨਮਾਜ਼ ਅਦਾ ਕੀਤੀ ਤੇ ਕੁਝ ਲੋਕਾਂ ਨੂੰ ਮਜਬੂਰਨ ਘਰਾਂ ਵਿਚ ਹੀ ਕੈਦ ਰਹਿਣਾ ਪਿਆ। ਐਤਵਾਰ ਨੂੰ ਸ਼੍ਰੀਨਗਰ ਵਿਚ ਲੋਕਾਂ ਨੇ ਖੁੱਲ੍ਹੇ ਅਸਮਾਨ ਹੇਠ ਅੱਲ੍ਹਾ ਦੀ ਇਬਾਦਤ ਕੀਤੀ।
Photo
ਸ੍ਰੀਲੰਕਾ ਵਿਚ ਵੀ ਲੌਕਡਾਊਨ ਜਾਰੀ ਹੈ। ਇਸ ਦੌਰਾਨ ਕੋਲੰਬੋ ਵਿਚ ਰਹਿ ਰਹੇ ਇਕ ਪਰਿਵਾਰ ਨੇ ਘਰ ਵਿਚ ਹੀ ਈਦ ਮੌਕੇ ਨਮਾਜ਼ ਪੜ੍ਹੀ। ਰੂਸ ਦੇ ਗ੍ਰਾਂਜੀ ਵਿਚ ਇਸਲਾਮ ਧਰਮ ਦੇ ਲੋਕਾਂ ਨੂੰ ਮਸਜਿਦ ਵਿਚ ਨਮਾਜ਼ ਪੜ੍ਹਨ ਦੀ ਇਜਾਜ਼ਤ ਮਿਲੀ। ਇੱਥੇ ਲੋਕ ਸਮਾਜਕ ਦੂਰੀ ਦੇ ਨਾਲ-ਨਾਲ ਮਾਸਕ ਅਤੇ ਗਲਵਜ਼ ਪਹਿਨੇ ਨਜ਼ਰ ਆਏ।