
ਪਿਛਲੇ 24 ਘੰਟੇ ਦੇ ਵਿਚ – ਵਿਚ ਦੇਸ਼ ਚ 6387 ਨਵੇਂ ਮਾਮਲੇ ਦਰਜ਼ ਹੋਏ ਹਨ ਅਤੇ ਇਸ ਦੇ ਨਾਲ ਹੀ 170 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਇਸੇ ਤਹਿਤ ਪਿਛਲੇ 24 ਘੰਟੇ ਦੇ ਵਿਚ – ਵਿਚ ਦੇਸ਼ ਚ 6387 ਨਵੇਂ ਮਾਮਲੇ ਦਰਜ਼ ਹੋਏ ਹਨ ਅਤੇ ਇਸ ਦੇ ਨਾਲ ਹੀ 170 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਕੁੱਲ ਮਾਮਲਿਆਂ ਦੀ ਗਿਣਤੀ ਡੇਢ ਲੱਖ ਦੇ ਕਰੀਬ ਪਹੁੰਚਣ ਵਾਲੀ ਹੈ । ਉੱਥੇ ਹੀ ਹੁਣ ਤੱਕ ਇੱਥੇ 4,387 ਵਿਅਕਤੀ ਕਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
Covid 19
ਇਸ ਦੇ ਨਾਲ ਹੀ ਰਾਹਤ ਦੀ ਗੱਲ਼ ਇਹ ਵੀ ਹੈ ਕਿ ਹੁਣ ਤੱਕ 64,426 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਮਾਮਲੇ ਵਧ ਰਹੇ ਹਨ, ਪਰ ਕੇਂਦਰ ਸਰਕਾਰ ਅਤੇ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ‘ਚ ਸਥਿਤੀ ਠੀਕ ਹੈ ਅਤੇ ਭਾਰਤ ਦੀ ਸਥਿਤੀ ਦੂਜੇ ਦੇਸ਼ਾਂ ਨਾਲੋਂ ਬਿਹਤਰ ਹੈ। ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ਵਿੱਚ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
Covid 19
ਇਸ ਦੇ ਨਾਲ ਹੀ ਮੌਤ ਦਰ ਵੀ ਨਿਰੰਤਰ ਘੱਟ ਰਹੀ ਹੈ। ਬਾਕੀ ਵਿਸ਼ਵ ਦੇ ਮੁਕਾਬਲੇ ਭਾਰਤ ਵਿੱਚ ਸਥਿਤੀ ਠੀਕ ਹੈ। ਇਸੇ ਨਾਲ ਹੀ ਭਾਰਤ ਵਿਚ ਰਿਕਵਰੀ ਰੇਟ 41.60 ਫੀਸਦੀ ਹੈ। ਮਾਰਚ ਵਿਚ ਇਹ ਰਿਕਵਰੀ ਰੇਟ 7.1 ਸੀ। ਜਿਸ ਤੋਂ ਬਾਅਦ ਹੁਣ ਹੋਲੀ ਹੋਲੀ ਇਸ ਵਿਚ ਸੁਧਾਰ ਹੋ ਰਿਹਾ ਹੈ।
Covid 19
ਇਸ ਤੋਂ ਇਲਾਵਾ 2.87 ਮੌਤ ਦਰ ਹੈ ਜੋ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਉਧਰ ਫਾਂਰਸ ਵਿਚ ਇਹ ਦਰ 19.9 ਫੀਸਦੀ ਹੈ। ਭਾਰਤ ਵਿਚ ਪ੍ਰਤੀ ਇੱਕ ਲੱਖ ਮੌਤ ਦਰ 0.3 ਫੀਸਦੀ ਹੈ। ਭਾਰਤ ਚ ਕਰੋਨਾ ਵਾਇਰਸ ਦੇ ਕੇਸਾਂ ਅਤੇ ਮੌਤਾਂ ਦੀ ਘੱਟ ਗਿਣਤੀ ਪਿੱਛੇ ਦੇਸ਼ ਚ ਸਮੇਂ ਤੇ ਲੱਗੇ ਲੌਕਡਾਊਨ ਦਾ ਅਸਰ ਹੈ।
Covid 19