ਕੋਰੋਨਾ ਕਾਲ ਦੌਰਾਨ ਵਿਦਿਆਰਥੀਆਂ ਦਾ ਸਹਾਰਾ ਬਣੀ ਸਕੂਲ ਪ੍ਰਿੰਸੀਪਲ
Published : May 27, 2021, 11:21 am IST
Updated : May 27, 2021, 11:21 am IST
SHARE ARTICLE
School Principal collects Rs 40 Lakh to pay student's fees
School Principal collects Rs 40 Lakh to pay student's fees

ਫੀਸ ਭਰਨ ਲਈ ਇਕੱਠੇ ਕੀਤੇ 40 ਲੱਖ ਰੁਪਏ

ਮੁੰਬਈ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਨੌਕਰੀ ਜਾਣ ਕਾਰਨ ਕਈ ਮਾਪਿਆਂ ਨੂੰ ਅਪਣੇ ਬੱਚਿਆਂ ਦੀਆਂ ਫੀਸਾਂ ਭਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਸ ਦੌਰਾਨ ਮੁੰਬਈ ਦੇ ਪੋਵਈ ਇਲਾਕੇ ਵਿਚ ਇਕ ਸਕੂਲ ਦੀ ਪ੍ਰਿੰਸੀਪਲ ਨੇ ਕਾਰਪੋਰੇਟ ਘਰਾਣਿਆਂ ਅਤੇ ਹੋਰਨਾਂ ਵਿਅਕਤੀਆਂ ਕੋਲੋਂ ਕਰੀਬ 40 ਲੱਖ ਰੁਪਏ ਦਾ ਫੰਡ ਇਕੱਠਾ ਕੀਤਾ। ਇਸ ਫੰਡ ਨਾਲ ਉਹਨਾਂ ਨੇ ਕਰੀਬ 200 ਵਿਦਿਆਰਥੀਆਂ ਦੀ ਫੀਸ ਜਮ੍ਹਾਂ ਕੀਤੀ।

School StudentsSchool Students

ਪੋਵਈ ਇੰਗਲਿਸ਼ ਹਾਈ ਸਕੂਲ ਦੀ ਪ੍ਰਿੰਸੀਪਲ ਸ਼ਰਲੀ ਪਿੱਲੇ ਨੇ ਮਾਰਚ 2020 ਵਿਚ ਕੋਵਿਡ-19 ਦੇ ਚਲਦਿਆਂ ਲਾਕਡਾਊਨ ਲੱਗਣ ਤੋਂ ਤੁਰੰਤ ਬਾਅਦ ਇਸ ਦੀ ਸ਼ੁਰੂਆਤ ਕੀਤੀ। ਚਾਰ ਸਾਲ ਤੋਂ ਸਕੂਲ ਦੀ ਅਗਵਾਈ ਕਰ ਰਹੀ ਪ੍ਰਿੰਸੀਪਲ ਨੇ ਦੱਸਿਆ ਕਿ ਉਹਨਾਂ ਨੇ ਅਪਣੇ 35 ਸਾਲ ਦੇ ਸਕੂਲ ਕਰੀਅਰ ਵਿਚ ਪਹਿਲੀ ਵਾਰ ਅਜਿਹਾ ਦੇਖਿਆ ਕਿ ‘ਮੇਰੇ ਟੇਬਲ ਉੱਤੇ ਰਿਪੋਰਟ ਕਾਰਡ ਦੇ ਢੇਰ ਲੱਗੇ ਹੋਏ ਸਨ ਅਤੇ ਮਾਪੇ ਉਹਨਾਂ ਨੂੰ ਲੈਣ ਲਈ ਸਕੂਲ ਆਉਣ ਲਈ ਤਿਆਰ ਨਹੀਂ ਸੀ’।

School Principal collects Rs 40 Lakh to pay student's feesSchool Principal collects Rs 40 Lakh to pay student's fees

2200 ਵਿਦਿਆਰਥੀਆਂ ਵਿਚੋਂ ਸਿਰਫ਼ 50 ਫੀਸਦ ਨੇ ਹੀ ਅਪਣੀ ਫੀਸ ਦਾ ਭੁਗਤਾਨ ਕੀਤਾ। ਜਦੋਂ ਅਧਿਆਪਕਾਂ ਨੇ ਬਾਕੀ ਬੱਚਿਆਂ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਦੀ ਸਮੱਸਿਆ ਦਾ ਪਤਾ ਚੱਲਿਆ। ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਿਚ ਦਿਹਾੜੀਦਾਰ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਕਈ ਬੱਚੇ ਪੜ੍ਹ ਰਹੇ ਹਨ। ਇਸ ਦੇ ਚਲਦਿਆਂ ਇਹ ਬੱਚੇ ਸਕੂਲ ਛੱਡਣ ਲਈ ਮਜਬੂਰ ਸਨ।

 StudentsStudents

ਇਸ ਦੌਰਾਨ ਸਕੂਲ ਨੇ ਸ਼ੁਰੂਆਤ ਵਿਚ ਵਿਦਿਆਰਥੀਆਂ ਨੂੰ ਫੀਸ ਵਿਚ 25% ਦੀ ਛੋਟ ਦਿੱਤੀ। ਇਸ ਤੋਂ ਇਲਾਵਾ 105 ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਅਪਣੀ ਤਨਖਾਹ ਵਿਚ ਵੀ 30 ਤੋਂ 50 ਫੀਸਦੀ ਕਟੌਤੀ ਕੀਤੀ। ਇਸ ਤੋਂ ਬਾਅਦ ਵੀ ਮੁਸ਼ਕਿਲ ਹੋਈ ਤਾਂ ਪ੍ਰਿੰਸੀਪਲ ਨੇ ਕਾਰਪੋਰਟ ਘਰਾਣਿਆਂ ਨੂੰ ਮਦਦ ਲਈ ਅਪੀਲ ਕੀਤੀ। ਪ੍ਰਿੰਸੀਪਲ ਨੇ ਸਥਾਨਕ ਕਮਿਊਨਿਟੀ ਨੈਟਵਰਕ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦਿਆਂ ਲੋਕਾਂ ਨੂੰ ਵਿਦਿਆਰਥੀਆਂ ਦੀ ਸਿੱਖਿਆ ਨੂੰ ਸਪਾਂਸਰ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਾਰਪੋਰੇਟਾਂ ਦਾ ਜਵਾਬ ਆਉਣ ਵਿਚ ਸਮਾਂ ਜ਼ਰੂਰ ਲੱਗਿਆ ਪਰ ਸਕੂਲ ਦੀ ਮਿਹਨਤ ਸਫਲ ਰਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement