
ਅਨਵੀ ਨੂੰ ਵੀਰਵਾਰ ਰਾਤ ਨੂੰ ਜੇਤੂ ਐਲਾਨਿਆ ਗਿਆ। ਜ਼ਿਮਨੀ ਚੋਣ ਦੌਰਾਨ ਰਿਕਾਰਡ ਵੋਟਿੰਗ ਹੋਈ ਸੀ।
ਲੰਡਨ : ਯੂਨੀਵਰਸਿਟੀ ਆਫ਼ ਆਕਸਫੋਰਡ ਵਿਖੇ ਮੈਗਡਾਲੇਨ ਕਾਲਜ ਵਿੱਚ ਮਨੁੱਖੀ ਵਿਗਿਆਨ ਵਿਸ਼ੇ ਦੀ ਭਾਰਤੀ ਮੂਲ ਦੀ ਵਿਦਿਆਰਥਣ ਅਨਵੀ ਭੁਟਾਨੀ ਨੂੰ ਵਿਦਿਆਰਥੀ ਯੂਨੀਅਨ ਦੀ ਹੋਈ ਜ਼ਿਮਨੀ ਚੋਣ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੁਣਿਆ ਗਿਆ ਹੈ। ਅਨਵੀ ਆਕਸਫੋਰਡ ਵਿਦਿਆਰਥੀ ਯੂਨੀਅਨ ਵਿੱਚ ਨਸਲੀ ਜਾਗਰੂਕਤਾ ਤੇ ਬਰਾਬਰੀ ਬਾਰੇ ਕੰਪੇਨ (ਸੀਆਰਏਈ) ਦੀ ਕੋ-ਚੇਅਰ ਨਾਲ ਆਕਸਫੋਰਡ ਇੰਡੀਆ ਸੁਸਾਇਟੀ ਦੀ ਪ੍ਰਧਾਨ ਵੀ ਹੈ। ਅਨਵੀ ਨੂੰ ਵੀਰਵਾਰ ਰਾਤ ਨੂੰ ਜੇਤੂ ਐਲਾਨਿਆ ਗਿਆ। ਜ਼ਿਮਨੀ ਚੋਣ ਦੌਰਾਨ ਰਿਕਾਰਡ ਵੋਟਿੰਗ ਹੋਈ ਸੀ।
'ਚੇਰਵੇਲ' ਵਿਦਿਆਰਥੀ ਅਖ਼ਬਾਰ ਮੁਤਾਬਕ ਭੂਟਾਨੀ ਨੇ ਆਪਣੇ ਘੋਸ਼ਣਾਪੱਤਰ ਵਿਚ ਆਕਸਫੋਰਡ ਰੋਜ਼ੀ ਰੋਟੀ ਤਨਖਾਹ ਨੂੰ ਲਾਗੂ ਕਰਨ, ਕਲਿਆਣ ਸੇਵਾਵਾਂ ਅਤੇ ਅਨੁਸ਼ਾਸਨਤਮਕ ਕਾਰਵਾਈ ਨੂੰ ਵੱਖਰਾ ਕਰਨ ਅਤੇ ਪਾਠਕ੍ਰਮ ਨੂੰ ਹੋਰ ਵਿਭਿੰਨ ਬਣਾਉਣ ਜਿਹੀਆਂ ਤਰਜੀਹਾਂ ਨੂੰ ਸ਼ਾਮਲ ਕੀਤਾ ਸੀ। ਆਪਣੇ ਜੇਤੂ ਘੋਸ਼ਣਾ ਪੱਤਰ ਵਿਚ ਉਹਨਾਂ ਨੇ ਕਿਹਾ,''ਪਾਠਕ੍ਰਮ ਨੂੰ ਹੋਰ ਜ਼ਿਆਦਾ ਵਿਭਿੰਨ ਬਣਾਉਣ ਲਈ ਆਕਸਫੋਰਡ ਅਤੇ ਬਸਤੀਵਾਦ ਕੇਂਦਰ ਜਿਹੀਆਂ ਪਹਿਲਕਦਮੀਆਂ ਦੇ ਨਾਲ ਕੰਮ ਕਰਨ ਲਈ ਵਿਦਿਆਰਥੀ ਮੁਹਿੰਮਾਂ ਤੋਂ ਸੁਝਾਵਾਂ ਦੀ ਵਰਤੋਂ ਕਰੇਗੀ। ਇਸ ਵਿਚ ਕਿਹਾ ਗਿਆ ਕਿ ਮੌਜੂਦਾ ਮਾਨਸਿਕ ਸਿਹਤ ਸਹਾਇਤਾ ਪ੍ਰੋਗਰਾਮਾਂ ਲਈ ਵੱਧ ਵਿਤਪੋਸ਼ਣ ਲਈ ਪ੍ਰਚਾਰ ਕਰੋ, ਯੂਨੀਵਰਸਿਟੀ ਸਲਾਹ ਸੇਵਾਵਾਂ ਤੱਕ ਵੱਧ ਪਹੁੰਚ ਅਤੇ ਘੱਟ ਉਡੀਕ ਸਮੇਂ ਦੀ ਦਿਸ਼ਾ ਵਿਚ ਕੰਮ ਕਰੇ। ਅਖ਼ਬਾਰ ਮੁਤਾਬਕ ਉਪ ਚੋਣ ਲਈ ਹੁਣ ਤੱਕ ਦੀ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ।