IAS ਜੋੜੇ ਨੂੰ ਕੁੱਤੇ ਨੂੰ ਸਟੇਡੀਅਮ 'ਚ ਘੁਮਾਉਣਾ ਪਿਆ ਮਹਿੰਗਾ, ਦੋਵਾਂ ਦਾ ਹੋਇਆ ਤਬਾਦਲਾ
Published : May 27, 2022, 3:22 pm IST
Updated : May 27, 2022, 3:32 pm IST
SHARE ARTICLE
IAS couple transferred
IAS couple transferred

ਰਾਜਧਾਨੀ ਦਿੱਲੀ ਦੇ ਤਿਆਗਰਾਜ ਸਟੇਡੀਅਮ 'ਚ ਖਿਡਾਰੀਆਂ ਨੂੰ ਘਰ ਭੇਜ ਕੇ ਕੁੱਤੇ ਨੂੰ ਘੁੰਮਾਉਣ 'ਤੇ IAS ਜੋੜੇ ਦਾ ਹੋਇਆ ਤਬਾਦਲਾ

 

ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਤਿਆਗਰਾਜ ਸਟੇਡੀਅਮ 'ਚ ਖਿਡਾਰੀਆਂ ਨੂੰ ਘਰ ਭੇਜ ਕੇ ਕੁੱਤੇ ਨੂੰ ਘੁੰਮਾਉਣ ਆਏ ਆਈਏਐਸ  ਜੋੜੇ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।  ਐਮਐਚਏ ਨੇ ਵੀਰਵਾਰ ਦੇਰ ਰਾਤ ਆਈਏਐਸ ਸੰਜੀਵ ਖੀਰਵਾਰ ਅਤੇ ਉਨ੍ਹਾਂ ਦੀ ਪਤਨੀ ਰਿੰਕੂ ਦੁੱਗਾ ਦਾ ਤਬਾਦਲਾ ਕਰ ਦਿੱਤਾ। ਖੀਰਵਾਰ ਨੂੰ ਲੱਦਾਖ ਭੇਜਿਆ ਗਿਆ ਹੈ, ਜਦੋਂ ਕਿ ਦੁੱਗਾ ਨੂੰ ਅਰੁਣਾਚਲ ਵਿਚ ਤਾਇਨਾਤ ਕੀਤਾ ਗਿਆ ਹੈ। ਲੱਦਾਖ ਤੋਂ ਅਰੁਣਾਚਲ ਦੀ ਦੂਰੀ ਲਗਭਗ 3,100 ਕਿਲੋਮੀਟਰ ਹੈ।

IAS couple transferredIAS couple transferred

 

ਸੰਜੀਵ 1994 ਬੈਚ ਦੇ ਆਈਏਐਸ ਅਧਿਕਾਰੀ ਹਨ, ਜੋ ਇਸ ਸਮੇਂ ਦਿੱਲੀ ਵਿੱਚ ਮਾਲ ਕਮਿਸ਼ਨਰ ਵਜੋਂ ਤਾਇਨਾਤ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਰ ਰਾਤ ਆਈਏਐਸ ਜੋੜੇ 'ਤੇ ਕਾਰਵਾਈ ਕੀਤੀ ਗਈ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਮੁੱਖ ਸਕੱਤਰ ਤੋਂ ਮਾਮਲੇ ਦੀ ਰਿਪੋਰਟ ਮੰਗੀ ਸੀ। ਮੁੱਖ ਸਕੱਤਰ ਨੇ ਆਪਣੀ ਰਿਪੋਰਟ ਮੰਤਰਾਲੇ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਸਰਕਾਰ ਨੇ ਆਈਏਐਸ ਜੋੜੇ ਖ਼ਿਲਾਫ਼ ਕਾਰਵਾਈ ਕੀਤੀ ਹੈ।

 

IAS couple transferredIAS couple transferred

 

ਭਾਰਤ ਸਰਕਾਰ ਦੇ ਅੰਡਰ ਸੈਕਟਰੀ ਰਾਕੇਸ਼ ਕੁਮਾਰ ਸਿੰਘ ਨੇ ਆਈਏਐਸ ਜੋੜੇ ਨੂੰ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਰਾਜਾਂ ਵਿੱਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਹਨ। ਸੰਜੀਵ ਖੀਰਵਾਰ ਨੇ ਪੂਰੀ ਘਟਨਾ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਕਿਹਾ ਹੈ, 'ਮੇਰੇ ਕਾਰਨ ਅਭਿਆਸ ਰੋਕਣ ਦੀ ਗੱਲ ਬੇਬੁਨਿਆਦ ਹੈ।

IAS couple transferredIAS couple transferred

ਮੈਂ ਆਪਣੇ ਕੁੱਤੇ ਨਾਲ ਟਰੈਕ 'ਤੇ ਘੱਟ ਹੀ ਜਾਂਦਾ ਹਾਂ। ਮੈਂ ਉਦੋਂ ਹੀ ਜਾਂਦਾ ਹਾਂ ਜਦੋਂ ਕੋਈ ਖਿਡਾਰੀ ਨਹੀਂ ਹੁੰਦਾ। ਕਦੇ ਕਿਸੇ ਖਿਡਾਰੀ ਨੂੰ ਸਟੇਡੀਅਮ ਛੱਡਣ ਲਈ ਨਹੀਂ ਕਿਹਾ। ਮੈਂ ਕੁੱਤੇ ਨੂੰ ਵੀ ਉਦੋਂ ਹੀ ਟ੍ਰੈਕ 'ਤੇ ਛੱਡਦਾ ਹਾਂ ਜਦੋਂ ਕੋਈ ਨਾ ਹੋਵੇ। ਜੇਕਰ ਇਹ ਇਤਰਾਜ਼ਯੋਗ ਹੈ ਤਾਂ ਮੈਂ ਇਸਨੂੰ ਬੰਦ ਕਰ ਦੇਵਾਂਗਾ।

IAS couple transferredIAS couple transferred

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement