
ਦਰਖ਼ਤ ਨਾਲ ਕਾਰ ਟਕਰਾਉਣ ਕਾਰਨ ਵਾਪਰਿਆ ਹਾਦਸਾ
ਅੰਬਾਲਾ : ਹਰਿਆਣਾ ਦੇ ਅੰਬਾਲਾ 'ਚ ਭਾਜਪਾ ਨੇਤਾ ਦੇ ਪ੍ਰਾਪਰਟੀ ਡੀਲਰ ਪੁੱਤਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪ੍ਰਾਪਰਟੀ ਡੀਲਰ ਦੀ ਗਰਦਨ ਧੜ ਤੋਂ ਅਲਗ ਹੋ ਕੇ ਸੀਟ 'ਤੇ ਡਿੱਗ ਗਈ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਪਿੰਡ ਭਾਨੋਖੇੜੀ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ ਵਾਸੀ ਪਿੰਡ ਮੋਹੜੀ ਵਜੋਂ ਹੋਈ ਹੈ। ਪਰਮਿੰਦਰ ਸਿੰਘ ਦੇ ਪਿਤਾ ਸਾਹਬ ਸਿੰਘ ਮੋਹੜੀ ਭਾਜਪਾ ਵਿਚ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਹਨ।
ਇਹ ਵੀ ਪੜ੍ਹੋ: 12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਦੇ ਚਰਚੇ
ਜਾਣਕਾਰੀ ਅਨੁਸਾਰ ਪਰਵਿੰਦਰ ਦੀ ਐਂਡੇਵਰ ਕਾਰ ਮੋਹੜੀ ਨੂੰ ਪਰਤਦੇ ਸਮੇਂ ਦਰਖ਼ਤ ਨਾਲ ਟਕਰਾ ਕੇ ਖੇਤਾਂ ਵਿਚ ਜਾ ਵੜੀ। ਰਾਹਗੀਰਾਂ ਵਲੋਂ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲਿਆ ਅਤੇ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਨੂੰ ਸੌਂਪ ਦਿਤਾ ਹੈ।
ਰਿਸ਼ਤੇਦਾਰਾਂ ਨੇ ਦਸਿਆ ਕਿ ਪਰਵਿੰਦਰ ਵਾਸੀ ਪਿੰਡ ਮੋਹੜੀ ਪੁਰਾਣੇ ਵਾਹਨਾਂ ਦੀ ਖ੍ਰੀਦੋ-ਫ਼ਰੋਖ਼ਤ ਕਰਨ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਸੀ। ਸ਼ੁੱਕਰਵਾਰ ਨੂੰ ਉਹ ਅੰਬਾਲਾ ਸ਼ਹਿਰ 'ਚ ਹੀ ਕਿਸੇ ਕੰਮ ਕਾਰਨ ਲੇਟ ਹੋ ਗਿਆ ਸੀ। ਰਾਤ ਭਰ ਘਰ ਨਾ ਪਹੁੰਚਣ ਕਾਰਨ ਪ੍ਰਵਾਰਕ ਮੈਂਬਰ ਵੀ ਪਰਵਿੰਦਰ ਨੂੰ ਲੱਭ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਘਰ 'ਚ ਸੋਗ ਦੀ ਲਹਿਰ ਫੈਲ ਗਈ। ਪਰਵਿੰਦਰ ਸਿੰਘ ਦਾ ਵਿਆਹ 2013 ਵਿਚ ਹੋਇਆ ਸੀ। ਉਸ ਦੀ ਇਕ ਬੇਟੀ ਵੀ ਹੈ।