
ਘਾਟੀ ਵਿਚ ਡਿਗੀ ਕਾਰ, ਮੰਗੇਤਰ ਦੀ ਹਾਲਤ ਸਥਿਰ
ਮੁੰਬਈ: ਟੀਵੀ ਸ਼ੋਅ 'ਸਾਰਾਭਾਈ ਵਰਸਿਜ਼ ਸਾਰਾਭਾਈ 2' 'ਚ ਜੈਸਮੀਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵੈਭਵੀ ਉਪਾਧਿਆਏ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਹਿਮਾਚਲ ਪ੍ਰਦੇਸ਼ ਵਿਚ ਇਕ ਕਾਰ ਹਾਦਸੇ ਵਿਚ ਵੈਭਵੀ ਦੀ ਮੌਤ ਹੋ ਗਈ ਸੀ। ਉਹ 32 ਸਾਲਾਂ ਦੀ ਸੀ। ਉਸ ਦਾ ਬੁੱਧਵਾਰ ਨੂੰ ਸਵੇਰੇ 11 ਵਜੇ ਮੁੰਬਈ 'ਚ ਅੰਤਿਮ ਸਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਸਿਵਲ ਸਰਵਿਸਜ਼ ਪ੍ਰੀਖਿਆ 2022 ’ਚ ਸਿੱਖ ਪ੍ਰਵਾਰ ਦੀ ਧੀ ਨੇ ਹਾਸਲ ਕੀਤਾ 11ਵਾਂ ਰੈਂਕ
ਵੈਭਵੀ ਉਪਾਧਿਆਏ ਦੇ ਦਿਹਾਂਤ ਤੋਂ ਬਾਅਦ ਪੂਰੀ ਇੰਡਸਟਰੀ ਸਦਮੇ 'ਚ ਹੈ। ਪ੍ਰਸ਼ੰਸਕ ਵੀ ਉਨ੍ਹਾਂ ਦੀ ਮੌਤ 'ਤੇ ਦੁਖ਼ ਪ੍ਰਗਟ ਕਰ ਰਹੇ ਹਨ। 'ਸਾਰਾਭਾਈ ਵਰਸਿਜ਼ ਸਾਰਾਭਾਈ 2' ਵਿਚ ਵੈਭਵੀ ਨਾਲ ਕੰਮ ਕਰਨ ਵਾਲੇ ਨਿਰਮਾਤਾ-ਅਦਾਕਾਰ ਜੇਡੀ ਮਜੀਠੀਆ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰੀਪੋਰਟ ਮੁਤਾਬਕ ਜੇਡੀ ਨੇ ਖੁਲਾਸਾ ਕੀਤਾ ਕਿ ਉਪਾਧਿਆਏ ਦੀ ਕਾਰ ਮੁੜਨ ਸਮੇਂ ਘਾਟੀ ਵਿਚ ਡਿੱਗ ਗਈ। ਕਾਰ 'ਚ ਵੈਭਵੀ ਦਾ ਮੰਗੇਤਰ ਵੀ ਮੌਜੂਦ ਸੀ, ਜਿਸ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ: ISSF ਵਿਸ਼ਵ ਕੱਪ: ਗਨੀਮਤ ਸੇਖੋਂ ਨੇ ਸਿਲਵਰ ਅਤੇ ਦਰਸ਼ਨਾ ਰਾਠੌਰ ਜਿੱਤਿਆ ਕਾਂਸੀ ਦਾ ਤਮਗ਼ਾ
ਜੇਡੀ ਮਜੀਠੀਆ ਨੇ ਵੈਭਵੀ ਦੇ ਭਰਾ ਨਾਲ ਉਸ ਦੀ ਮੌਤ ਬਾਰੇ ਗੱਲ ਕੀਤੀ। ਟੀਵੀ ਸ਼ੋਅ 'ਸਾਰਾਭਾਈ ਵਰਸਿਜ਼ ਸਾਰਾਭਾਈ 2' ਤੋਂ ਇਲਾਵਾ ਵੈਭਵੀ ਉਪਾਧਿਆਏ 'ਕਿਆ ਕਸੂਰ ਹੈ ਅਮਲ ਕਾ', ਵੈੱਬ ਸੀਰੀਜ਼ 'ਪਲੀਜ਼ ਫਾਈਂਡ ਅਟੈਚਡ' ਅਤੇ ਫਿਲਮ 'ਛਪਾਕ' 'ਚ ਵੀ ਨਜ਼ਰ ਆਈ ਸੀ। ਵੈਭਵੀ ਗੁਜਰਾਤੀ ਥੀਏਟਰ ਸਰਕਟ ਵਿਚ ਇਕ ਬਹੁਤ ਮਸ਼ਹੂਰ ਨਾਮ ਸੀ।