ਵਿਆਹ ਤੋਂ ਇਨਕਾਰ ਕਰਨ 'ਤੇ ਪ੍ਰੇਮਿਕਾ ਦਾ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ
Published : May 27, 2023, 9:12 am IST
Updated : May 27, 2023, 9:12 am IST
SHARE ARTICLE
photo
photo

8 ਮਹੀਨਿਆਂ ਤੋਂ ਇਕ ਦੂਜੇ ਦੇ ਸੰਪਰਕ 'ਚ ਸਨ

 

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ’ਚ ਇਕ ਨੌਜੁਆਨ ਨੇ ਆਪਣੀ ਹੀ ਪ੍ਰੇਮਿਕਾ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਹੈ। ਆਪਣੀ ਪ੍ਰੇਮਿਕਾ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਕੁਝ ਦੂਰ ਜਾ ਕੇ ਖੁਦ ਨੂੰ ਵੀ ਗੋਲੀ ਮਾਰ ਲਈ। ਪਹਿਲਾਂ ਤਾਂ ਇਹ ਗੱਲ ਸਾਹਮਣੇ ਆਈ ਸੀ ਕਿ ਵਾਰਦਾਤ ਨੂੰ ਇਕ ਤਰਫਾ ਪਿਆਰ 'ਚ ਅੰਜਾਮ ਦਿਤਾ ਗਿਆ ਸੀ ਪਰ ਘਟਨਾ ਦੇ 14 ਦਿਨਾਂ ਬਾਅਦ ਦੋਵਾਂ ਦੀ ਕਾਲ ਡਿਟੇਲ ਨੇ ਕਤਲ ਮਾਮਲੇ 'ਚ ਨਵਾਂ ਮੋੜ ਲਿਆ ਦਿਤਾ ਹੈ। ਜਾਂਚ 'ਚ ਸਾਹਮਣੇ ਆਇਆ ਕਿ ਦੋ ਮਹੀਨਿਆਂ 'ਚ ਦੋਵਾਂ ਵਿਚਾਲੇ 622 ਵਾਰ ਫੋਨ 'ਤੇ ਗੱਲਬਾਤ ਹੋਈ।

ਮਾਮਲਾ ਮੁਰੈਨਾ ਦੇ ਜੌੜਾ ਕਸਬੇ ਦਾ ਹੈ। ਬੀਤੀ 12 ਮਈ ਨੂੰ ਬੀਚ ਬਾਜ਼ਾਰ ਜੌੜਾ ਦੇ ਰਹਿਣ ਵਾਲੇ ਵਿਜੇ ਪ੍ਰਜਾਪਤੀ (18) ਨੇ ਇਲਾਕੇ ਦੀ ਰਹਿਣ ਵਾਲੀ ਆਪਣੀ 16 ਸਾਲਾ ਪ੍ਰੇਮਿਕਾ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। ਜਿੱਥੇ ਉਸ ਦੀ ਪ੍ਰੇਮਿਕਾ ਨੂੰ ਗੋਲੀ ਮਾਰੀ ਗਈ ਸੀ, ਉਸ ਤੋਂ ਕਰੀਬ 500 ਮੀਟਰ ਦੂਰ ਜਾ ਕੇ ਵਿਜੇ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਸੀ, ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਘਟਨਾ ਤੋਂ ਦੋ ਦਿਨ ਪਹਿਲਾਂ ਲੜਕੇ ਦੀ ਮਾਂ ਲੜਕੀ ਦੇ ਘਰ ਵਿਆਹ ਦਾ ਪ੍ਰਸਤਾਵ ਲੈ ਕੇ ਗਈ ਸੀ, ਜਿਸ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਠੁਕਰਾ ਦਿਤਾ ਸੀ। 

ਲੜਕੀ ਅਜੇ ਨਾਬਾਲਗ ਸੀ। ਵਿਜੇ ਪ੍ਰਜਾਪਤੀ ਬਾਲਗ ਸੀ। ਲੜਕੀ ਅਜੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਵਿਜੇ ਨੇ ਉਸ ਨੂੰ ਕਿਹਾ ਕਿ ਉਹ ਬਾਲਗ ਹੋਣ ਤੱਕ ਉਡੀਕ ਕਰੇਗਾ। ਘਟਨਾ ਵਾਲੇ ਦਿਨ ਵਿਜੇ ਨੇ ਸੱਭ ਤੋਂ ਪਹਿਲਾਂ ਕਿਸ਼ੋਰ ਨਾਲ ਫੋਨ 'ਤੇ ਗੱਲ ਕੀਤੀ। ਵਿਜੇ ਨੇ ਉਸ ਨੂੰ ਕਿਹਾ ਕਿ ਉਹ ਮੇਰੇ ਨਾਲ ਪੂਨੇ ਭੱਜ ਜਾਵੇ, ਪਰ ਉਹ ਤਿਆਰ ਨਹੀਂ ਸੀ।

ਇਹ ਸੁਣ ਕੇ ਵਿਜੇ ਨੂੰ ਗੁੱਸਾ ਆ ਗਿਆ। ਉਸ ਨੇ ਲੱਕ 'ਤੇ ਫਸਿਆ ਕਟਾ ਕੱਢ ਕੇ ਲੜਕੀ 'ਤੇ ਗੋਲੀ ਚਲਾ ਦਿਤੀ। ਗੋਲੀ ਲੜਕੀ ਦੇ ਸਿਰ ਵਿਚ ਲੱਗੀ। ਗੋਲੀ ਲੱਗਦੇ ਹੀ ਉਹ ਹੇਠਾਂ ਡਿੱਗ ਪਈ ਅਤੇ ਤੜਫਣ ਲੱਗੀ। ਵਿਜੇ ਮੰਦਰ ਤੋਂ ਚੌਕ ਵੱਲ ਭੱਜਿਆ। ਥੋੜੀ ਦੂਰ ਜਾ ਕੇ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਵਿਜੇ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ।

ਪੁਲਿਸ ਨੇ ਦਸਿਆ ਕਿ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਹੈ ਕਿ ਜਦੋਂ ਲੜਕੀ ਹਨੂੰਮਾਨ ਮੰਦਰ 'ਚ ਮਾਲਾ 'ਚ ਮੋਤੀ ਬੰਨ੍ਹਣ ਲਈ ਬੈਠੀ ਸੀ। ਇਸ ਦੌਰਾਨ ਵਿਜੇ ਦੀ ਨਜ਼ਰ ਉਸ 'ਤੇ ਪਈ। ਜਦੋਂ ਵਿਜੇ 8 ਮਹੀਨੇ ਪਹਿਲਾਂ ਪੂਨੇ ਤੋਂ ਘਰ ਆਇਆ ਤਾਂ ਉਹ ਲੜਕੀ ਨੂੰ ਪਸੰਦ ਕਰਨ ਲੱਗਾ। ਵਿਜੇ ਦੇ ਕੁਝ ਕਰੀਬੀ ਦੋਸਤਾਂ ਨੇ ਦਸਿਆ ਕਿ ਉਹ ਹਮੇਸ਼ਾ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਦੀ ਗੱਲ ਕਰਦਾ ਸੀ।

ਮੁਸੀਬਤ ਇਹ ਸੀ ਕਿ ਦੋਵੇਂ ਵੱਖ-ਵੱਖ ਜਾਤਾਂ ਨਾਲ ਸਬੰਧਤ ਸਨ। ਇਸ ਕਾਰਨ ਵਿਜੇ ਨੂੰ ਪਤਾ ਸੀ ਕਿ ਉਸ ਦੇ ਪਰਿਵਾਰਕ ਮੈਂਬਰ ਮੰਨ ਜਾਣਗੇ ਪਰ ਕਿਸ਼ੋਰੀ ਦੇ ਪਰਿਵਾਰਕ ਮੈਂਬਰ ਇਸ ਦੀ ਇਜਾਜ਼ਤ ਨਹੀਂ ਦੇਣਗੇ। ਵਿਜੇ ਅਤੇ ਕਿਸ਼ੋਰੀ ਦੀ ਮਾਂ ਦੋਵੇਂ ਗਵਾਲੀਅਰ ਦੇ ਰਹਿਣ ਵਾਲੇ ਹਨ, ਜਿਸ ਕਾਰਨ ਦੋਵੇਂ ਪਰਿਵਾਰ ਇਕ-ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ। 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement