
ਕੀ ਵਿਰੋਧੀ ਐਮਪੀ ਬਣਨ ਲਈ ਚੋਣ ਵੀ ਨਹੀਂ ਲੜਨਗੇ?
ਨਵੀਂ ਦਿੱਲੀ : ਦੇਸ਼ ਦੀ ਨਵੀਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਹੀ ਸਿਆਸੀ ਹੰਗਾਮਾ ਹੋ ਗਿਆ ਹੈ। ਨਵੀਂ ਸੰਸਦ ਭਵਨ ਦੇ ਉਦਘਾਟਨ ਦਾ ਕਾਂਗਰਸ ਸਮੇਤ 21 ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਸੰਸਦ ਭਵਨ ਦਾ ਉਦਘਾਟਨ ਨਾ ਕਰਨਾ ਰਾਸ਼ਟਰਪਤੀ ਦਾ ਅਪਮਾਨ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਵਿਰੋਧ ਕਰ ਰਹੇ ਵਿਰੋਧੀ ਧਿਰ ਨੂੰ ਪੁੱਛਿਆ ਹੈ ਕਿ ਕੀ ਇਹ ਬਾਈਕਾਟ ਸਥਾਈ ਹੈ ਜਾਂ ਅਸਥਾਈ?
ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਸਵੇਰੇ ਟਵੀਟ ਕੀਤਾ ਕਿ ਨਵੇਂ ਸੰਸਦ ਭਵਨ ਦਾ ਬਾਈਕਾਟ ਜੋ ਸੰਸਦ ਮੈਂਬਰ ਅਤੇ ਪਾਰਟੀਆਂ ਕਰ ਰਹੀਆਂ ਹਨ ਉਹ ਸਥਾਈ ਹੈ ਜਾਂ ਅਸਥਾਈ? ਕੀ ਹੁਣ ਉਹ ਇਸ ਨਵੇਂ ਸੰਸਦ ਭਵਨ ਵਿਚ ਕਦੇ ਨਹੀਂ ਆਉਣਗੇ? ਅਤੇ ਇਸੇ ਲਈ ਉਹ ਸੰਸਦ ਭਵਨ ਵਿਚ ਦਾਖਲ ਹੋਣ ਲਈ ਚੋਣ ਵੀ ਨਹੀਂ ਲੜਨਗੇ?