
ਉਨ੍ਹਾਂ ਕਿਹਾ, "ਜਦੋਂ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਤਾਂ ਅਗਨੀਪਥ ਸਕੀਮ ਰੱਦ ਕਰ ਦਿਤੀ ਜਾਵੇਗੀ।"
Rahul Gandhi News: ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ' ('ਇੰਡੀਆ') ਸੱਤਾ 'ਚ ਆਉਂਦਾ ਹੈ ਤਾਂ ਫੌਜ 'ਚ ਥੋੜ੍ਹੇ ਸਮੇਂ ਲਈ ਭਰਤੀ ਦੀ ਅਗਨੀਪਥ ਯੋਜਨਾ ਨੂੰ ਰੱਦ ਕਰ ਦਿਤਾ ਜਾਵੇਗਾ ਅਤੇ ਹਰ ਮਹੀਨੇ 8,500 ਰੁਪਏ ਔਰਤਾਂ ਦੇ ਖਾਤਿਆਂ ਵਿਚ ਜਮ੍ਹਾਂ ਕੀਤੇ ਜਾਣਗੇ।
ਬਿਹਾਰ ਦੇ ਬਖਤਿਆਰਪੁਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦੁਹਰਾਇਆ ਕਿ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ ਕਿਉਂਕਿ ਦੇਸ਼ ਭਰ ਵਿਚ ਵਿਰੋਧੀ ਗਠਜੋੜ ਦੇ ਹੱਕ ਵਿਚ ਸਪੱਸ਼ਟ ਲਹਿਰ ਹੈ। ਉਨ੍ਹਾਂ ਕਿਹਾ, "ਜਦੋਂ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਤਾਂ ਅਗਨੀਪਥ ਸਕੀਮ ਰੱਦ ਕਰ ਦਿਤੀ ਜਾਵੇਗੀ।"
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ 2022 ਵਿਚ ਅਗਨੀਪੱਥ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਤਹਿਤ ਚਾਰ ਸਾਲ ਲਈ ਜਵਾਨਾਂ ਨੂੰ ਫੌਜ ਵਿਚ ਭਰਤੀ ਕਰਨ ਦਾ ਪ੍ਰਬੰਧ ਹੈ। ਚਾਰ ਸਾਲ ਦਾ ਠੇਕਾ ਪੂਰਾ ਹੋਣ 'ਤੇ 75 ਫ਼ੀ ਸਦੀ ਜਵਾਨ ਫੌਜੀਆਂ ਦੀ ਸੇਵਾ ਖਤਮ ਕਰ ਦਿਤੀ ਜਾਵੇਗੀ ਅਤੇ ਬਾਕੀ ਸਿਰਫ 25 ਫ਼ੀ ਸਦੀ ਨੂੰ ਹੀ ਅੱਗੇ ਰੱਖਿਆ ਜਾਵੇਗਾ।
ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜੇਕਰ ਇੰਡੀਆ ਗਠਜੋੜ ਲੋਕ ਸਭਾ ਚੋਣਾਂ 'ਚ ਬਹੁਮਤ ਹਾਸਲ ਕਰਕੇ ਕੇਂਦਰ 'ਚ ਸਰਕਾਰ ਬਣਾਉਂਦਾ ਹੈ ਤਾਂ ਜੁਲਾਈ ਤੋਂ ਹਰ ਮਹੀਨੇ ਔਰਤਾਂ ਦੇ ਖਾਤਿਆਂ 'ਚ 8500 ਰੁਪਏ ਜਮ੍ਹਾ ਕਰਵਾਏ ਜਾਣਗੇ। ਇਸ ਨਾਲ ਹਰ ਪਰਿਵਾਰ ਦੀ ਆਰਥਿਕ ਸਥਿਤੀ 'ਚ ਬਦਲਾਅ ਆਵੇਗਾ।
(For more Punjabi news apart from INDIA govt to scrap Agnipath scheme if voted to power, says Rahul Gandhi, stay tuned to Rozana Spokesman)