
ਲਵ ਮੈਰਿਜ ਤੋਂ ਬਾਅਦ ਨੌਜਵਾਨ ਅਪਣੀ ਪਤਨੀ ਦੇ ਘਰ ਦੇ ਬਾਹਰ ਗੇੜੀ ਮਾਰਦਾ ਸੀ।
ਚੰਡੀਗੜ੍ਹ, ਲਵ ਮੈਰਿਜ ਤੋਂ ਬਾਅਦ ਨੌਜਵਾਨ ਅਪਣੀ ਪਤਨੀ ਦੇ ਘਰ ਦੇ ਬਾਹਰ ਗੇੜੀ ਮਾਰਦਾ ਸੀ। ਲੜਕੀ ਦੇ ਭਰਾਵਾਂ ਨੇ ਪਹਿਲਾਂ ਉਸ ਨੂੰ ਗੇੜੀਆਂ ਮਾਰਨ ਤੋਂ ਮਨਾਂ ਕੀਤਾ ਪਰ ਪੁਲਕਿਤ ਦੇ ਨਾ ਮੰਨਣ ਤੇ ਉਨ੍ਹਾਂ ਨੇ ਪੁਲਕਿਤ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪਹਿਲਾਂ ਜਖ਼ਮੀ ਪੁਲਕਿਤ ਦੀ ਕਾਰ ਤੋੜੀ ਅਤੇ ਫਿਰ ਉਸਨੂੰ ਬਹੁਤ ਬੂਰੁ ਤਰਾਂ ਕੁੱਟਿਆ। ਇਸ ਤੋਂ ਬਾਅਦ ਉਸ ਦੇ ਸਰੀਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਵਾਰ ਹਮਲਾ ਕੀਤਾ। ਸਬੰਧਤ ਮਾਮਲੇ ਵਿਚ ਮਨੀਮਾਜਰਾ ਥਾਣਾ ਪੁਲਿਸ ਨੇ ਧਾਰਾ - 307 ਯਾਨੀ ਕਾਤੀਲਾਨਾ ਹਮਲਾ ਕਰਨ ਦੇ ਤਹਿਤ ਕੇਸ ਦਰਜ ਕਰ ਕਿ ਦੋਵਾਂ ਭਰਾਵਾਂ ਨੂੰ ਗਿਰਫਤਾਰ ਕਰ ਲਿਆ ਹੈ।
Deadly attack on Brother in Lawਫੜੇ ਗਏ ਦੋਸ਼ੀਆਂ ਦੀ ਪਹਿਚਾਣ ਮਨੀਮਾਜਰਾ ਦੇ ਰਹਿਣ ਵਾਲੇ ਜਸਬੀਰ ਅਤੇ ਸਤਨਾਮ ਸਿੰਘ ਦੇ ਰੂਪ ਵਿਚ ਹੋਈ ਹੈ। ਦੱਸ ਦਈਏ ਕਿ ਦੋਵੇਂ ਭਰਾ ਟੈਕਸੀ ਡਰਾਈਵਰ ਹਨ। ਦੱਸ ਦਈਏ ਕਿ ਮਨੀਮਾਜਰਾ ਦੇ ਪੁਲਕਿਤ ਨੇ ਢਾਈ ਮਹੀਨੇ ਪਹਿਲਾਂ ਲਵ ਮੈਰਿਜ ਕੀਤੀ ਸੀ। ਲੜਕੀ ਵੀ ਮਨੀਮਾਜਰਾ ਦੀ ਹੀ ਰਹਿਣ ਵਾਲੀ ਸੀ। ਵਿਆਹ ਤੋਂ ਬਾਅਦ ਪੁਲਕਿਤ ਉਨ੍ਹਾਂ ਦੇ ਘਰ ਦੇ ਕੋਲ ਘੁੰਮਦਾ ਰਹਿੰਦਾ ਸੀ ਜੋ ਕਿ ਲੜਕੀ ਦੇ ਭਰਾਵਾਂ ਪਸੰਦ ਨਹੀਂ ਸੀ। ਦੱਸ ਦਈਏ ਕਿ ਇਸ ਗੱਲ ਉੱਤੇ ਲੜਕੀ ਦੇ ਘਰਵਾਲਿਆਂ ਨੇ ਪਹਿਲਾਂ ਪੁਲਕਿਤ ਨੂੰ ਕਈ ਵਾਰ ਮਨਾ ਕੀਤਾ, ਪਰ ਉਹ ਨਹੀਂ ਮੰਨਿਆ।
Deadly attack on Brother in Lawਜਦੋਂ ਪੁਲਕਿਤ ਅਪਣੀ ਕਾਰ ਨਾਲ ਉਨ੍ਹਾਂ ਦੇ ਘਰ ਅੱਗੇ ਗੇੜੀ ਮਾਰ ਰਿਹਾ ਸੀ ਉਸ ਦੌਰਾਨ ਦੋਵਾਂ ਭਰਵਾਂ ਨੇ ਆਪਣੀ ਟੈਕਸੀ ਅੱਗੇ ਲਗਾ ਕਿ ਪੁਲਕਿਤ ਦਾ ਰਾਹ ਰੋਕਿਆ। ਗੱਡੀ ਵਿਚੋਂ ਤੇਜ਼ਧਾਰ ਹਥਿਆਰ ਕੱਢਕੇ ਪਹਿਲਾਂ ਕਾਰ ਦੀ ਭੰਨ ਤੋੜ ਕੀਤੀ ਅਤੇ ਫਿਰ ਪੁਲਕਿਤ ਦਾ ਕੁਟਾਪਾ ਕੀਤਾ। ਉਸਦੇ ਸਰੀਰ ਉੱਤੇ ਤੇਜਧਾਰ ਹਥਿਆਰ ਵਲੋਂ ਵਾਰ ਕੀਤੇ।
crimeਦੱਸ ਦਈਏ ਕਿ ਪੁਲਕਿਤ ਨੂੰ ਘਟਨਾ ਤੋਂ ਬਾਅਦ ਇਲਾਜ ਲਈ ਪੀਜੀਆਈ ਭਰਤੀ ਕਰਵਾਇਆ ਗਿਆ। ਪੁਲਿਸ ਦੇ ਮੁਤਾਬਕ ਘਟਨਾ ਤੋਂ ਬਾਅਦ ਪੁਲਕਿਤ ਦੇ ਦੋਵਾਂ ਹੱਥਾਂ ਅਤੇ ਲੱਤਾਂ ਉੱਤੇ ਡੂੰਘੇ ਜ਼ਖ਼ਮ ਸਨ। ਉਸਨੂੰ ਕਾਫੀ ਬੂਰੁ ਤਰਾਂ ਨਾਲ ਕੁੱਟ ਮਾਰ ਕਿ ਅਧਮਰਿਆ ਕੀਤਾ ਗਿਆ ਸੀ, ਦੱਸ ਦਈਏ ਕਿ ਪੁਲਕਿਤ ਹੁਣ ਇਲਾਜ ਅਧੀਨ ਪੀਜੀਆਈ ਦਾਖ਼ਲ ਹੈ।