ਪਾਣੀ ਬਣਿਆ ਖੂਨੀ ਝੜਪ ਦਾ ਕਾਰਨ, 12 ਲੋਕ ਜ਼ਖਮੀ
Published : Jun 27, 2018, 5:31 pm IST
Updated : Jun 27, 2018, 5:31 pm IST
SHARE ARTICLE
The reason for the water becoming a bloody clash
The reason for the water becoming a bloody clash

ਭਿਆਨਕ ਗਰਮੀ ਵਿਚ ਰਜਬਾਹੇ ਦੇ ਪਾਣੀ ਨੂੰ ਲੈ ਕੇ ਹਾਂਸੀ ਹਲਕੇ ਦੇ ਢਾਣੀ ਪੀਰਾਂਵਾਲੀ ਅਤੇ ਪੁੱਠੀ ਮੰਗਲ ਖਾਂ ਦੇ ਪਿੰਡ ਵਾਸੀਆਂ ਵਿਚਕਾਰ ਅੱਧੀ ਰਾਤ ਨੂੰ ਖੂਨੀ ਝੜਪ ਹੋ ਗਈ।

ਭਿਆਨਕ ਗਰਮੀ ਵਿਚ ਰਜਬਾਹੇ ਦੇ ਪਾਣੀ ਨੂੰ ਲੈ ਕੇ ਹਾਂਸੀ ਹਲਕੇ ਦੇ ਢਾਣੀ ਪੀਰਾਂਵਾਲੀ ਅਤੇ ਪੁੱਠੀ ਮੰਗਲ ਖਾਂ ਦੇ ਪਿੰਡ ਵਾਸੀਆਂ ਵਿਚਕਾਰ ਅੱਧੀ ਰਾਤ ਨੂੰ ਖੂਨੀ ਝੜਪ ਹੋ ਗਈ। ਇਸ ਲੜਾਈ ਵਿਚ ਸਰਪੰਚ ਸਮੇਤ ਕਰੀਬ 12 ਲੋਕ ਜਖ਼ਮੀ ਹੋ ਗਏ। ਦੋਵਾਂ ਪੱਖਾਂ ਦੀ ਇਸ ਖੂਨੀ ਲੜਾਈ ਵਿਚ ਕਰੀਬ 7 ਮੋਟਰ ਸਾਈਕਲ ਸੜਕੇ ਸਵਾਹ ਹੋ ਗਏ। ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਪੰਪ ਨੂੰ ਵੀ ਅੱਗ ਲਗਾ ਕੇ ਸਾੜ ਦਿੱਤਾ।

Burnt Bike in Fight Burnt Bike in Fightਢਾਣੀ ਪੀਰਾਂਵਾਲੀ ਦੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁੱਠੀ ਮੰਗਲ ਖਾਂ ਦੇ ਪਿੰਡ ਵਾਸੀਆਂ ਨੇ ਹਥਿਆਰਾਂ ਨਾਲ ਲੈਸ ਹੋਕੇ ਪਿੰਡ ਉੱਤੇ ਹਮਲਾ ਬੋਲ ਦਿੱਤਾ। ਲੜਾਈ ਵਿਚ ਜ਼ਖਮੀ ਢਾਣੀ ਪੀਰਾਂਵਾਲੀ ਦੇ ਸਰਪੰਚ ਮਹਿੰਦਰ, ਸਿਹਤ ਵਿਭਾਗ ਦਾ ਕਰਮਚਾਰੀ ਮਹੇਸ਼, ਰਵੀ ਕੁਮਾਰ ਅਤੇ ਰਾਧੇ ਸ਼ਾਮ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਹਿਸਾਰ ਰੈਫਰ ਕਰ ਦਿੱਤਾ। ਸੂਚਨਾ ਮਿਲਦੇ ਹੀ ਡੀਐਸਪੀ ਨਰਿੰਦਰ ਕਾਦਯਾਨ ਭਾਰੀ ਪੁਲਿਸ ਫੋਰਸ ਨਾਲ ਮੌਕੇ ਉੱਤੇ ਪਹੁੰਚੇ।

Haryana Police Haryana Policeਢਾਣੀ ਪੀਰਾਂਵਾਲੀ ਵਿਚ ਨੂੰ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਪਿੰਡ ਵਾਸੀ ਪੁਠੀ ਮਾਈਨਰ ਵਿਚ ਪੰਪ ਲਗਾ ਕੇ ਪਿੰਡ ਦੇ ਜਲਘਰ ਨੂੰ ਪਾਣੀ ਨਾਲ ਭਰ ਰਹੇ ਸਨ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਇਸ ਦੌਰਾਨ ਪੁੱਠੀ ਮੰਗਲ ਖਾਂ ਦੇ ਲੋਕਾਂ ਨੇ ਹਮਲਾ ਕਰ ਦਿੱਤਾ। ਉਥੇ ਹੀ ਪੁੱਠੀ ਮੰਗਲ ਖਾਂ ਦੇ ਲੋਕਾਂ ਦਾ ਦੋਸ਼ ਹੈ ਕਿ ਮਾਈਨਰ ਵਿਚ ਪੰਪ ਲਗਾਉਣ ਦੀ ਲਿਖਤੀ ਆਗਿਆ ਦਿਖਾਉਣ ਲਈ ਕਿਹਾ ਸੀ, ਜਿਸ ਨੂੰ ਦਿਖਾਉਣ ਲਈ ਢਾਣੀ ਪੀਰਾਂਵਾਲੀ ਦੇ ਲੋਕਾਂ ਨੇ ਸਾਫ ਇਨਕਾਰ ਕਰ ਦਿੱਤਾ।   

Burnt Bike in Fight Burnt Bike in Fightਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੁਆਰਾ ਭੇਜੇ ਗਏ ਪਿੰਡ ਦੇ ਦੋ ਚੌਂਕੀਦਾਰਾਂ ਨੂੰ ਵੀ ਪੀਰਾਂਵਾਲੀ ਪਿੰਡ ਵਿਚ ਹੀ ਬੰਨ੍ਹ ਕਿ ਬਿਠਾ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਮੋਟਰ ਸਾਈਕਲਾਂ ਨੂੰ ਅੱਗ ਲੈ ਦਿੱਤੀ ਸੀ। ਇਸ ਤੋਂ ਬਾਅਦ ਪੁਠੀ ਪਿੰਡ ਦੇ ਸੈਂਕੜੇ ਲੋਕ ਇਕੱਠੇ ਹੋਕੇ ਢਾਣੀ ਪੀਰਾਂਵਾਲੀ ਪਹੁੰਚ ਗਏ। ਇਸ ਦੌਰਾਨ ਦੋਵਾਂ ਪਿੰਡਾਂ ਲੁੱਕਣ ਵਿਚ ਖੂਨੀ ਝੜਪ ਸ਼ੁਰੂ ਹੋ ਗਈ ਅਤੇ ਇਲਜ਼ਾਮ ਹੈ ਕਿ ਪੁੱਠੀ ਮੰਗਲ ਖਾਂ ਦੇ ਲੋਕਾਂ ਨੇ 8 ਮੋਟਰਸਾਈਕਲਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਮੌਕੇ ਉੱਤੇ ਪਹੁੰਚਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Haryana Police Haryana Policeਸਿਹਤ ਵਿਭਾਗ ਦੇ ਐਸ ਡੀ ਓ ਆਨੰਦ ਗਰਗ ਨੇ ਦੱਸਿਆ ਕਿ ਪੁਠੀ ਮਾਈਨਰ ਵੱਲੋਂ ਢਾਣੀ ਪੀਰਾਂਵਾਲੀ ਦੇ ਜਲਘਰ ਨੂੰ ਭਰਨ ਲਈ ਸੋਮਵਾਰ ਨੂੰ ਹੀ ਪੰਪ ਲਗਾਇਆ ਗਿਆ ਸੀ ਇਹ ਕਾਰਜ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮ ਨਾਲ ਕੀਤਾ ਜਾ ਰਿਹਾ ਸੀ। ਗਰਮੀ ਦੇ ਮੌਸਮ ਵਿਚ ਉਪਮੰਡਲ ਦੇ ਪਿੰਡਾਂ ਦੇ ਜਲਘਰਾਂ ਨੂੰ ਭਰਨ ਲਈ ਸਿੰਚਾਈ ਵਿਭਾਗ ਤੋਂ ਆਗਿਆ  ਲੈ ਕੇ ਪਿੰਡਾਂ ਦੇ ਜਲਘਰਾਂ ਨੂੰ ਭਰਿਆ ਜਾ ਰਿਹਾ ਹੈ। ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਪਿੰਡਾਂ ਲੋਕਾਂ ਵਿਚ ਮਾਈਨਰ ਦੇ ਪਾਣੀ ਨੂੰ ਲੈ ਕੇ ਝਗੜਾ ਹੋਇਆ ਹੈ। ਦੱਸ ਦਈਏ ਕਿ ਇਸ ਲੜਾਈ ਵਿਚ ਕਰੀਬ 8 ਬਾਈਕ ਸੜੇ ਅਤੇ 10 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement